ਜਲੰਧਰ: ਵੰਦੇ ਭਾਰਤ ਐਕਸਪ੍ਰੈੱਸ ਨੂੰ ਜਲੰਧਰ ਕੈਂਟ ਸਟੇਸ਼ਨ ਤੇ ਸਟਾਪੇਜ ਮਿਲਣ ਤੋਂ ਬਾਅਦ ਜਿੱਥੇ ਸ਼ਹਿਰ ਵਾਸੀਆਂ ਚ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਉਥੇ ਹੀ ਸ਼ਨੀਵਾਰ ਨੂੰ ਸਵੇਰੇ ਭਾਰੀ ਸੰਖਿਆ ਵਿੱਚ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਵਰਕਰ ਵੰਦੇ ਭਾਰਤ ਐਕਸਪ੍ਰੈੱਸ ਨੂੰ ਰਵਾਨਾ ਕਰਨ ਲਈ ਜਲੰਧਰ ਕੈਂਟ ਸਟੇਸ਼ਨ ਪਹੁੰਚ ਗਏ।ਅਮ੍ਰਿਤਸਰ ਤੋਂ ਟਰੇਨ 12 ਵਜਕੇ 15 ਮਿੰਟ ਤੇ ਰਵਾਨਾ ਕੀਤੀ ਗਈ ਅਤੇ 1:30 ਤੇ ਜਲੰਧਰ ਕੈਂਟ ਸਟੇਸ਼ਨ ਤੇ ਪਹੁੰਚ ਗਈ।ਟਰੇਨ ਦਾ ਸਟੇਸ਼ਨ ਤੇ ਪਹੁੰਚਦਿਆ ਹੀ ਵਾਰਡ ਨੰਬਰ 52 ਤੋਂ ਸਮਾਜ ਸੇਵੀ ਆਪ ਨੇਤਾ ਸੁਭਾਸ਼ ਗੋਰੀਆ ਦੀ ਟੀਮ ਵਲੋਂ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ, ਵਿਧਾਇਕ ਰਮਨ ਅਰੋੜਾ,ਆਪ ਆਗੂ ਰਾਜਵਿੰਦਰ ਥਿਅਰਾ,ਸਾਬਕਾ ਕੌਂਸਲਰ ਡਾ ਸੁਨਿਤਾ ਰਿੰਕੂ,ਵਿਧਾਇਕ ਸ਼ੀਤਲ ਅੰਗੂਰਾਲ,ਆਪ ਨੇਤਾ ਮੰਗਲ ਸਿੰਘ ਬਸੀ,ਜਿਲਾ ਪ੍ਰਧਾਨ ਅਮ੍ਰਿਤਪਾਲ ਸਿੰਘ ਸ਼ੇਰਗਿੱਲ ,ਦਿਨੇਸ਼ ਢਲ ਇੰਚਾਰਜ ਜਲੰਧਰ ਉੱਤਰੀ ਹਲਕਾ ਦਾ ਫੁੱਲਾਂ ਦੀ ਵਰੱਖਾਂ ਨਾਲ ਸਵਾਗਤ ਕੀਤਾ ਗਿਆ।ਇਸ ਮੌਕੇ ਸੁਭਾਸ਼ ਗੋਰੀਆ ਨੇ ਦੱਸਿਆ ਕਿ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਨੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਇੱਕ ਅਹਿਮ ਮੁੱਦੇ ਤੇ ਮੁਲਾਕਾਤ ਕੀਤੀ ਸੀ,ਜਿਨ੍ਹਾਂ ਦੇ ਸਾਹਮਣੇ ਉਨ੍ਹਾਂ ਨੇ ਪੰਜਾਬ ਦੇ ਵੱਡੇ ਉਦਯੋਗਿਕ ਸ਼ਹਿਰ ਅਤੇ ਪ੍ਰੀਵਾਸੀ ਭਾਰਤੀ ਹੱਬ ਜਲੰਧਰ ਇਸ ਰੇਲ ਗੱਡੀ ਨੂੰ ਸਟਾਪੇਜ ਦੇਣ ਦੀ ਮੰਗ ਰੱਖੀ ਸੀ ਜੋ ਕਿ ਹੁਣ ਪੂਰੀ ਹੋ ਗਈ ਹੈ।ਉਨ੍ਹਾਂ ਨੇ ਕਿਹਾ ਕਿ ਜੋ ਵਾਦੇ ਆਪ ਸਰਕਾਰ ਨੇ ਲੋਕਾਂ ਨਾਲ ਕੀਤੇ ਸਨ ਉਹ ਇੱਕ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ।ਇਸ ਦੌਰਾਨ ਆਪ ਨੇਤਾ ਮੇਜਰ ਸਿੰਘ,ਸਾਬਕਾ ਸੀਨੀਅਰ ਡਿਪਟੀ ਮੇਅਰ ਕਮਲਜੀਤ ਭਾਟੀਆ,ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਤਾਂਗਰੀ,ਆਪ ਨੇਤਾ ਰਾਜ ਕੁਮਾਰ ਰਾਜੂ,ਕੇ ਐਨ ਭਟੀ,ਬਨਾਰਸੀ ਦਾਸ ਚਾਹਲ,ਸੰਨੀ ਰਾਜਪੂਤ,ਸਰਵਣ ਚਾਹਲ,ਮਹਿੰਦਰ ਪਾਲ ਜੱਖੂ,ਰਾਜੀਵ ਵਰਮਾ,ਅਮਿਤ ਠਾਕੁਰ,ਪ੍ਰਕਾਸ਼ ਚੰਦ ਆਦਿ ਵੀ ਮਜੂਦ ਸਨ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।