ਜਲੰਧਰ :ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ‘ਤੱਕੜੀ’ ਛੱਡਕੇ ਭੱਜਿਆ ਸ਼ਰੋਮਣੀ ਅਕਾਲੀ ਦਲ ਦੇ ਅਸਲੀ ਵਾਰਿਸ਼ ‘ਤੱਕੜੀ’ ਦੇ ਪੱਖ ‘ਚ ਡਟੇ ਜਲੰਧਰ 1 ਜੁਲਾਈ 2024 ਅੱਜ ਵਿਧਾਨ ਸਭਾ ਹਲਕਾ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਵੱਖ-ਵੱਖ ਵਾਰਡਾਂ ‘ਚ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਰਜੀਤ ਕੌਰ ਦੇ ਹੱਕ ਵਿੱਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਸੁਰਜੀਤ ਸਿੰਘ ਰੱਖੜਾ, ਬੀਬੀ ਜੰਗੀਰ ਕੌਰ, ਪਰਵਿੰਦਰ ਸਿੰਘ ਢੀਡਸਾ, ਸੁੱਚਾ ਸਿੰਘ ਛੋਟੇਪੁਰ, ਚਰਨਜੀਤ ਸਿੰਘ ਬਰਾੜ, ਬੀਬੀ ਪਰਮਜੀਤ ਕੌਰ ਲਾਡਰਾਂ, ਭਾਈ ਮਨਜੀਤ ਸਿੰਘ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੀਬੀ ਦਿਆਲ ਕੌਰ, ਯੂਥ ਆਗੂ ਰਾਜਪਾਲ ਸਿੰਘ ਸਮੇਤ ਆਦਿ ਅਕਾਲੀ ਦਲ ਦੀਆਂ ਨਾਮਵਰ ਸਖ਼ਸੀਅਤਾਂ ਨੇ ਚੋਣ ਪ੍ਰਚਾਰ ਵਿੱਚ ਵੱਧ ਚੜ੍ਹਕੇ ਸਮੂਲੀਅਤ ਕੀਤੀ। ਇਸ ਮੌਕੇ ਇਨ੍ਹਾਂ ਅਕਾਲੀ ਆਗੂਆਂ ਨੇ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਖੁਦ ਹੀ ‘ਤੱਕੜੀ’ ਨੂੰ ਛੱਡਕੇ ਚੋਣ ਮੈਦਾਨ ਵਿੱਚੋਂ ਨੱਠ ਗਏ ਹਨ। ਉਨ੍ਹਾਂ ਆਖਿਆ ਕਿ ਜਲੰਧਰ ਦੀ ਜ਼ਿਮਨੀ ਚੋਣ ਅੰਦਰ ਪਾਰਟੀ ਦੇ ਚੋਣ ਨਿਸ਼ਾਨ ‘ਤੱਕੜੀ’ ਦੀ ਲਾਜ਼ ਸ਼ਰੋਮਣੀ ਅਕਾਲੀ ਦਲ ਦੇ ਅਸਲੀ ਵਾਰਿਸ਼ਾਂ ਨੇ ਰੱਖੀ ਹੈ। ਉਨ੍ਹਾਂ ਆਖਿਆ ਕਿ ਅੱਤ ਦੀ ਗਰਮੀ ਵਿੱਚ ਸ਼ਰਮਾਏਦਾਰ ਤਬਕਾ ਚੋਣ ਪਿੜ੍ਹ ਖਾਲੀ ਛੱਡ ਏਅਰਕੰਡੀਸ਼ਨਾਂ ‘ਚ ਆਰਾਮ ਫ਼ਰਮਾ ਰਿਹਾ ਹੈ। ਇਸ ਮੌਕੇ ਸ਼ਰੋਮਣੀ ਅਕਾਲੀ ਦਲ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਆਖਿਆ ਕਿ ਉਮੀਦਵਾਰ ਬੀਬੀ ਸੁਰਜੀਤ ਕੌਰ ਦੇ ਪਰਿਵਾਰ ਅਤੇ ਪਤੀ ਪ੍ਰੀਤਮ ਸਿੰਘ ਦੀਆਂ ਸ਼ਰੋਮਣੀ ਅਕਾਲੀ ਦਲ, ਪੰਥ ਅਤੇ ਪੰਜਾਬ ਪ੍ਰਤੀ ਲਾਮਿਸਾਲ ਕੁਰਬਾਨੀਆਂ ਵਾਲਾ ਸੁਨਿਹਰਾ ਇਤਿਹਾਸ ਦਰਜ ਹੈ, ਪ੍ਰੰਤੂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਗਰੀਬ ਵਿਧਵਾ ਬੀਬੀ ਸੁਰਜੀਤ ਕੌਰ ਨੂੰ ਚੋਣ ਮੈਦਾਨ ‘ਚ ਉਤਾਰਕੇ ਵਿਰੋਧ ਵਿੱਚ ਭੁਗਤਣਾ ਕੁਰਬਾਨੀਆਂ ਵਾਲੇ ਪਰਿਵਾਰ ਨਾਲ ਵੱਡਾ ਧ੍ਰੋਹ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪਾਰਟੀ ਪ੍ਰਧਾਨ ਨੇ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਬਠਿੰਡਾ ਸੀਟ ਜਿੱਤਣ ਕਰਕੇ ਦੂਜੀਆਂ ਪਾਰਟੀਆਂ ਨਾਲ ਕੀਤੀ ਜੁਗਾੜਬਾਜ਼ੀ ਕਾਰਨ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਪਾਰਟੀ ਦੇ ਉਮੀਦਵਾਰ ਨਾਲ ਧੋਖਾ ਦੇਣਾ ਵਾਲਾ ਇਤਿਹਾਸ ਇੱਕ ਬਾਰ ਫੇਰ ਦੁਹਰਾ ਦਿੱਤਾ। ਅਕਾਲੀ ਆਗੂਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਆਖਿਆ ਕਿ ਪੰਜਾਬ ਦੀ ਰਾਜਨੀਤੀ ਨੂੰ ਮੋੜ੍ਹ ਦੇਣ ਲਈ ਸ਼ਰਮਾਏਦਾਰਾਂ ਅਤੇ ਅਮੀਰਜ਼ਾਦਿਆਂ ਦੀ ਥਾਂ ਬੀਬੀ ਸੁਰਜੀਤ ਕੌਰ ਵਰਗੇ ਸੇਵਾ ਪੱਖੀ, ਮਿਹਨਤੀ ਅਤੇ ਕੁਰਬਾਨੀਆਂ ਦੇਣ ਵਾਲੇ ਪਰਿਵਾਰ ਦੇ ਹੱਕ ਵਿੱਚ ਫ਼ਤਵਾ ਦੇਣ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਇਸ ਚੋਣ ਦੇ ਨਤੀਜੇ ਸਾਬਿਤ ਕਰਨਗੇ ਕਿ ਪੈਸੇ ਨਾਲੋਂ ਪਾਰਟੀ ਲਈ ਸੇਵਾ ਭਾਵਨਾ ਅਤੇ ਨਿਰਸਵਾਰਥ ਕੰਮ ਕਰਨ ਵਾਲੇ ਲੋਕਾਂ ਦਾ ਜੁੱਗ ਆ ਗਿਆ ਹੈ।
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।