ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਵੱਲੋਂ ਜੋ ਸੰਘਰਸ਼ ਮਾਡਲ ਟਾਊਨ ਜਲੰਧਰ ਸ਼ਮਸ਼ਾਨ ਘਾਟ ਨਾਲ ਬਣੇ ਹੋ ਆਰਜ਼ੀ ਕੂੜਾ ਡੰਪ ਨੂੰ ਬੰਦ ਕਰਵਾਉਣ ਲਈ ਪਿਛਲੇ ਲੰਮੇ ਸਮੇ ਕੀਤਾ ਜਾ ਰਿਹਾ ਹੈ । ਮਾਡਲ ਟਾਊਨ ਸ਼ਮਸ਼ਾਨ ਘਾਟ ਦੇ ਨਾਲ ਅਤੇ ਕੇਵਲ ਵਿਹਾਰ ਦੀ ਸਾਂਝੀ ਕੰਧ ਅਤੇ ਪਬਲਿਕ ਰੋਡ ਤੇ ਬਣੇ ਕੂੜੇ ਡੰਪ ਨੂੰ ਬੰਦ ਕਰਵਾਉਣ ਲਈ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ । ਬੀਤੇ ਦਿਨ ਧਰਨੇ ਦੇ ਸਬੰਧ ਵਿੱਚ ਮਾਡਲ ਟਾਊਨ ਇਲਾਕਿਆ ਵਿਚ ਨਗਰ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਡੋਰ ਟੂ ਡੋਰ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ । ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ ਦੇ ਪ੍ਰਧਾਨ ਜਸਵਿੰਦਰ ਸਿੰਘ ਸਾਹਨੀ ,ਚੇਅਰਮੈਨ ਸ੍ਰ ਵਰਿੰਦਰ ਮਲਿਕ,ਕਰਨਲ ਅਮਰੀਕ ਸਿੰਘ ਅਤੇ ਸੁਨੀਲ ਚੋਪੜਾ ਨੇ ਸਾਂਝੇ ਬਿਆਨ ਰਾਹੀਂ ਦੱਸਿਆ ਕਿ ਅੱਜ ਦੂਜੇ ਦਿਨ ਬੀਤੀ ਰਾਤ ਡੋਰ ਟੂ ਡੋਰ ਹਾਊਸਿੰਗ ਬੋਰਡ ਕਾਲੋਨੀ ਵਿੱਖੇ ਨਗਰ ਨਿਵਾਸੀਆਂ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ । ਹਾਊਸਿੰਗ ਬੋਰਡ ਕਾਲੋਨੀ ਦੇ ਸਮੂਹ ਇਲਾਕਾ ਨਿਵਾਸੀਆਂ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃਦੇ ਸੇਵਾਦਾਰਾਂ ਨੂੰ ਪੂਰਨ ਸਹਿਯੋਗ ਅਤੇ ਭੋਰਸ਼ਾ ਦਿੱਤਾ ਗਿਆ 8 ਦਸੰਬਰ 2024 ਦਿਨ ਐਤਵਾਰ ਪਰਿਵਾਰਾਂ ਸਹਿਤ ਧਰਨੇ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ । ਇਸ ਮੋਕੇ ਤੇ ਅਰਵਿੰਦਰ ਸਿੰਘ ਏ ਐਲ ਚਾਵਲਾ ਵਿਵੇਕ ਭਾਰਦਵਾਜ ਲਲਿਤ ਕੁਮਾਰ ਨਤਿਨ ਘਈ ਸਵਤੰਤਰ ਚਾਵਲਾ ਸ੍ਰੀ ਨ੍ਰਿਪਜੀਤ ਸਿੰਘ ਬੇਦੀ
ਸ੍ਰੀ ਸੰਜੀਵ ਸਿੰਘ ਅਸ਼ੋਕ ਸਿੱਕਾ ਕਮਲਜੀਤ ਸਿੰਘ ਗੁਰਪ੍ਰੀਤ ਸਿੰਘ ਗੋਪੀ ਦਮਨਜੀਤ ਸਿੰਘ ਰਾਹੁਲ ਮਦਾਨ ਅਨਿਲ ਸਲੂਜਾ ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਹਰਸੀਰਤ ਸਿੰਘ ਸਾਹਨੀ ਭੁਪਿੰਦਰ ਸਿੰਘ, ਸ਼ੇਖਰ ਵਰਮਾ, ਚੰਚਿਤ, ਗੁਰਪ੍ਰੀਤ ਸਿੰਘ, ਸ੍ਰੀਮਤੀ ਇਨੈਤੀ ਸ਼ਰਮਾ, ਪ੍ਰੇਮ ਕੁਮਾਰ, ਵਿਜੇ ਸ਼ਰਮਾ ਸਮੇਤ ਜਿੱਥੇ ਮਰਦਾਂ ਨੇ ਹਿੱਸਾ ਲਿਆ ਕੇਵਲ ਵੱਡੀ ਗਿਣਤੀ ਮਹਿਲਾਵਾਂ ਨੇ ਵੀ ਡੋਰ ਟੂ ਡੋਰ ਕਰਕੇ ਹਾਊਸਿੰਗ ਬੋਰਡ ਕਾਲੋਨੀ ਦੇ ਨਗਰ ਨਿਵਾਸੀਆਂ ਨੂੰ ਧਰਨੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ । ਅੱਜ 27 ਨਵੰਬਰ Housing board colony ਵਿਖੇ ਰਾਤ 07:00 ਵਜੇ ਖੱਬੇ ਪਾਸੇ ਵਾਲੀ Housing board colony ਦੇ ਨਗਰ ਨਿਵਾਸੀਆਂ ਨੂੰ ਮਿਲਕੇ ਨੂੰ 8 ਦਸੰਬਰ 2024 ਦਿਨ ਐਤਵਾਰ ਦੁਪਹਿਰ 1:00 ਵਜੇ ਤੋਂ ਅਣਮਿੱਥੇ ਸਮੇਂ ਲਈ ਲੱਗਣ ਵਾਲੇ ਧਰਨਾ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਜਾਵੇਗੀ ।
ਜਸਵਿੰਦਰ ਸਿੰਘ ਸਾਹਨੀ
ਪ੍ਰਧਾਨ ਜੁਆਇੰਟ ਐਕਸ਼ਨ ਕਮੇਟੀ ਮਾਡਲ ਟਾਊਨ ਜਲੰਧਰ ਰਜਿਃ
27 ਨਵੰਬਰ 2024

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।