Sliderपंजाब

ਜਿਲ੍ਹਾ ਹਸਪਤਾਲ, ਐਸ.ਡੀ.ਐਚ. ਨਕੋਦਰ ਅਤੇ ਐਸ.ਡੀ.ਐਚ. ਫਿਲੌਰ ਲਈ 35 ਹਾਉਸ ਸਰਜਨਾਂ ਦੀ ਹੋਈ ਕਾਊਂਸਲਿੰਗ

ਜਲੰਧਰ (26.05.2025): ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਜਿਲ੍ਹਾ ਹਸਪਤਾਲ ਜਲੰਧਰ, ਐਸ.ਡੀ.ਐਚ. ਨਕੋਦਰ ਅਤੇ ਐਸ.ਡੀ.ਐਚ. ਫਿਲੌਰ ਲਈ ਹਾਊਸ ਸਰਜਨਾਂ ਦੀ ਕਾਊਂਸਲਿੰਗ ਸਿਵਲ ਸਰਜਨ ਦਫ਼ਤਰ ਜਲੰਧਰ ਵਿਖੇ ਹੋਈ। ਸਿਵਲ ਸਰਜਨ ਜਲੰਧਰ ਡਾ. ਗੁਰਮੀਤ ਲਾਲ ਦੀ ਪ੍ਰਧਾਨਗੀ ਹੇਠ ਹੋਈ ਕਾਊਂਸਲਿੰਗ ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਕੀਤੀ ਗਈ। ਉਨ੍ਹਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਵੱਲੋਂ ਕਾਊਂਸਲਿੰਗ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ।
ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਰਕਾਰ ਵੱਲੋਂ ਜਿਲ੍ਹੇ ਵਿੱਚ ਸਿਵਲ ਹਸਪਤਾਲ ਜਲੰਧਰ, ਐਸ.ਡੀ.ਐਚ. ਨਕੋਦਰ ਅਤੇ ਐਸ.ਡੀ.ਐਚ. ਫਿਲੌਰ ਵਿਖੇ ਲੋਕ ਹਿੱਤ ਦੇ ਮੱਦੇਨਜਰ ਖਾਲੀ ਪਈਆਂ ਹਾਉਸ ਸਰਜਨਾਂ ਦੀ ਆਸਾਮੀਆਂ ਨੂੰ ਭਰਨ ਲਈ ਕਾਉਂਸਲਿੰਗ ਪ੍ਰਕਿਰਿਆ ਰੱਖੀ ਗਈ। ਉਨ੍ਹਾਂ ਦੱਸਿਆ ਕਿ ਹਾਊਸ ਸਰਜਨ ਦੀਆਂ ਆਸਾਮੀਆਂ ਲਈ 53 ਉਮੀਦਵਾਰਾਂ ਵੱਲੋਂ ਅਪਲਾਈ ਕੀਤਾ ਗਿਆ ਜਿਨ੍ਹਾ ਵਿੱਚੋਂ 35 ਉਮੀਦਵਾਰ ਕਾਊਂਸਲਿੰਗ ਲਈ ਹਾਜਰ ਹੋਏ। ਇਸ ਦੌਰਾਨ ਉਮੀਦਵਾਰਾਂ ਦੇ ਅਸਲ ਦਸਤਾਵੇਜਾਂ ਦੀ ਨਿਰਪੱਖ ਤਰੀਕੇ ਨਾਲ 3 ਟੀਮਾਂ ਵੱਲੋਂ ਜਾਂਚ ਕੀਤੀ ਗਈ। ਜਿਨ੍ਹਾਂ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਦੀ ਟੀਮ ਨੰਬਰ-1 ਵਿੱਚ ਜਿਲ੍ਹਾ ਸੈਨਿਕ ਵੈਲਫੇਅਰ ਅਫ਼ਸਰ ਦਾ ਨੁਮਾਇੰਦਾ, ਜਿਲ੍ਹਾ ਡੈਂਟਲ ਸਿਹਤ ਅਫ਼ਸਰ ਦੀ ਟੀਮ ਨੰਬਰ-2 ਵਿੱਚ, ਜਿਲ੍ਹਾ ਸਮਾਜਿਕ ਨਿਆਂ ਅਧਿਕਾਰਤਾ ਅਫ਼ਸਰ ਦਾ ਨੁਮਾਇੰਦਾ ਅਤੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ ਦੀ ਟੀਮ ਨੰਬਰ-3 ਵਿੱਚ ਜਿਲ੍ਹਾ ਸਪੋਰਟਸ ਅਫ਼ਸਰ ਜਲੰਧਰ ਦਾ ਨੁਮਾਇੰਦਾ ਵੀ ਸ਼ਾਮਲ ਸਨ। ਜਿਨ੍ਹਾਂ ਦੀ ਦੇਖਰੇਖ ਹੇਠ ਕਾਊਂਸਲਿੰਗ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਪੂਰਾ ਕੀਤਾ ਗਿਆ।

Related Articles

Back to top button