Sliderपंजाब

ਸਿਵਲ ਸਰਜਨ ਨੇ ਐਮ.ਸੀ.ਐਚ. ਸੈਂਟਰ, ਸਿਵਲ ਹਸਪਤਾਲ ਦੀ ਕੀਤੀ ਅਚਨਚੇਤ ਚੈਕਿੰਗ, ਸਿਹਤ ਸੇਵਾਵਾਂ ਅਤੇ ਸਫਾਈ ਵਿਵਸਥਾ ਦਾ ਲਿਆ ਜਾਇਜਾ

ਜਲੰਧਰ (22-12-2025): ਸਿਵਲ ਸਰਜਨ ਜਲੰਧਰ ਡਾ. ਰਾਜੇਸ਼ ਗਰਗ ਵੱਲੋਂ ਸਿਵਲ ਹਸਪਤਾਲ ਦੇ ਐਮ.ਸੀ.ਐਚ. ਸੈਂਟਰ ਵਿਖੇ ਸੋਮਵਾਰ ਨੂੰ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਜੱਚਾ-ਬੱਚਾ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਗਿਆ। ਇਸ ਮੌਕੇ ਉਨ੍ਹਾਂ ਨਾਲ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ, ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਸੀਨੀਅਰ ਮੈਡੀਕਲ ਅਫ਼ਸਰ (ਗਾਇਨੀ ਵਿਭਾਗ) ਡਾ. ਵਰਿੰਦਰ ਕੌਰ ਥਿੰਦ ਅਤੇ ਮਾਸ ਮੀਡੀਆ ਵਿੰਗ ਦੀ ਟੀਮ ਮੌਜੂਦ ਸੀ।
ਸਿਵਲ ਸਰਜਨ ਵੱਲੋਂ ਐਮ.ਸੀ.ਐਚ. ਸੈਂਟਰ ਵਿੱਚ ਗਾਇਨੀ ਓ.ਪੀ.ਡੀ., ਬੱਚਿਆਂ ਦੀ ਓ.ਪੀ.ਡੀ, ਟੀਕਾਕਰਨ ਰੂਮ, ਅਲਟ੍ਰਾ ਸਾਊਂਡ ਸਕੈਨ ਰੂਮ, ਬਲੱਡ ਕੁਲੈਕਸ਼ਨ ਰੂਮ, ਰਜਿਸਟ੍ਰੇਸ਼ਨ ਰੂਮ ਦੀ ਚੈਕਿੰਗ ਕੀਤੀ ਗਈ ਅਤੇ ਮਰੀਜਾਂ ਨਾਲ ਗੱਲਬਾਤ ਕਰਦੇ ਹੋਏ ਸਿਹਤ ਸੇਵਾਵਾਂ ਦਾ ਜਾਇਜਾ ਲਿਆ ਗਿਆ, ਇਸ ਦੌਰਾਨ ਉਨ੍ਹਾਂ ਨੇ ਸਬੰਧਤ ਸਟਾਫ ਨੂੰ ਲੋਕਾਂ ਨੂੰ ਹੋਰ ਵੀ ਬਿਹਤਰ ਢੰਗ ਨਾਲ ਸਿਹਤ ਸੇਵਾਵਾਂ ਦੇਣ ਲਈ ਪ੍ਰੇਰਿਤ ਕੀਤਾ ਅਤੇ ਵੇਸਟ ਮੈਨੇਜਮੈਂਟ ਅਤੇ ਸਫਾਈ ਵਿਵਸਥਾ ਪੂਰੀ ਤਰ੍ਹਾਂ ਦੁਰਸਤ ਰੱਖਣ ਦੀ ਹਦਾਇਤ ਵੀ ਕੀਤੀ।
ਇਸ ਉਪਰੰਤ ਸਿਵਲ ਸਰਜਨ ਡਾ. ਰਾਜੇਸ਼ ਗਰਗ ਵੱਲੋਂ ਹਾਈ ਰਿਸਕ ਪ੍ਰੈਗਨੈਂਸੀ ਕਲੀਨਿਕ, ਲੇਬਰ ਰੂਮ, ਗਾਇਨੀ ਓਪਰੇਸ਼ਨ ਥਿਏਟਰ, ਗਾਇਨੀ ਵਾਰਡ ਅਤੇ ਬੱਚਿਆਂ (ਐਸ.ਐਨ.ਸੀ.ਯੂ.) ਦੇ ਵਾਰਡ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਵੱਲੋਂ ਸਟਾਫ ਦੀਆਂ ਇਨਡੌਰ ਫਾਇਲਾਂ ਚੈੱਕ ਕਰਦੇ ਹੋਏ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਫਾਇਲਾਂ ਨੂੰ ਸਮੇਂ ਸਿਰ ਕੰਪਲੀਟ ਕੀਤਾ ਜਾਵੇ ਅਤੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦੇ ਸੁੱਚਜੇ ਪ੍ਰਬੰਧ ਕੀਤੇ ਜਾਣ ਅਤੇ ਸਫਾਈ ਵਿਵਸਥਾ ਦਾ ਵੀ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਜਾਵੇ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਡੀ.ਐਨ.ਬੀ. ਵਿਦਿਆਰਥੀਆਂ ਵੱਲੋਂ ਨਵਜਨਮੇ ਬੱਚਿਆਂ ਦੀਆਂ ਮਾਵਾਂ ਨੂੰ ਰੋਜਾਨਾ ਸਵੇਰੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਨਵਜਨਮੇ ਬੱਚਿਆਂ ਦੀਆਂ ਮਾਵਾਂ ਨੂੰ ਪਹਿਲੇ ਛੇ ਮਹੀਨੇ ਬੱਚੇ ਨੂੰ ਸਿਰਫ ਮਾਂ ਦਾ ਦੁੱਧ ਹੀ ਪਿਲਾਉਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਡੱਬਾ ਬੰਦ ਪੈਕਡ ਦੁੱਧ ਬੱਚੇ ਨੂੰ ਨਾ ਪਿਲਾਇਆ ਜਾਵੇ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਦਾ ਮੁੱਖ ਮਕਸਦ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪਹਿਲ ਦੇ ਅਧਾਰ ‘ਤੇ ਪ੍ਰਦਾਨ ਕਰਨਾ ਹੈ। ਇਸ ਦੌਰਾਨ ਸਿਵਲ ਸਰਜਨ ਵੱਲੋਂ ਗਾਇਨੀ ਵਾਰਡ ਦੇ ਸਿਹਤ ਸਟਾਫ ਨੂੰ ਹਾਈ ਰਿਸਕ ਗਰਭਵਤੀ ਔਰਤਾਂ ਦੀ ਦੇਖਰੇਖ ਪੂਰੀ ਤਨਦੇਹੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਦੀ ਦੇਖਰੇਖ ‘ਚ ਕੋਈ ਢਿੱਲ ਨਾ ਰਹੇ ਤਾਂ ਜੋ ਲੋਕਾਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਕਰਵਾਉਣ ਪ੍ਰਤੀ ਵਿਸ਼ਵਾਸ ਬਣਿਆ ਰਹੇ ਅਤੇ ਵੱਧ ਤੋਂ ਵੱਧ ਮਰੀਜ ਸਿਵਲ ਹਸਪਤਾਲ ‘ਚ ਇਲਾਜ ਲਈ ਆਉਣ।

Related Articles

Back to top button