पंजाबशिक्षा और संस्कृति

ਪੀ.ਸੀ.ਐਮ.ਐਸ.ਡੀ ਕਾਲਜ ਫ਼ਾਰ ਵੂਮੈਨ, ਜਲੰਧਰ ਦੇ ਬੀਵੋਕ (ਫੈਸ਼ਨ ਡਿਜ਼ਾਈਨਿੰਗ ਅਤੇ ਪ੍ਰੋਡਕਟ) ਸਮੈਸਟਰ ਪੰਜਵੇਂ ਦੇ ਵਿਦਿਆਰਥੀਆਂ ਦਾ ਯੂਨੀਵਰਸਿਟੀ ਦੇ ਨਤੀਜਿਆਂ ਵਿੱਚ ਗ੍ਰੈਂਡਸਲੈਮ ਪ੍ਰਦਰਸ਼ਨ।

ਪੀ.ਸੀ.ਐਮ.ਐਸ.ਡੀ ਕਾਲਜ ਫ਼ਾਰ ਵੂਮੈਨ, ਜਲੰਧਰ ਦੇ ਬੀਵੋਕ (ਫੈਸ਼ਨ ਡਿਜ਼ਾਈਨਿੰਗ ਅਤੇ ਪ੍ਰੋਡਕਟ) ਸਮੈਸਟਰ ਪੰਜਵੇਂ ਦੇ ਵਿਦਿਆਰਥੀਆਂ ਦੇ ਜੀਐਨਡੀਯੂ ਦੇ ਨਤੀਜੇ ਬੇਮਿਸਾਲ ਰਹੇ ਹਨ। ਰਜਵਾਨਾ ਨੇ 400 ਵਿੱਚੋਂ 367 (91.75%) ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ, ਜੈਸਮੀਨ ਨੇ 357 (89.25%) ਅੰਕ ਲੈ ਕੇ ਯੂਨੀਵਰਸਿਟੀ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਵਰਨਣਯੋਗ ਹੈ ਕਿ ਇਸ ਕਲਾਸ ਦੇ ਸਾਰੇ ਵਿਦਿਆਰਥੀ ਡਿਸਟਿੰਕਸ਼ਨ ਨਾਲ ਪਾਸ ਹੋਏ ਹਨ।
ਇਸ ਮੌਕੇ ਤੇ ਪ੍ਰਧਾਨ ਸ਼੍ਰੀ ਨਰੇਸ਼ ਬੁਧੀਆ ਜੀ, ਸੀਨੀਅਰ ਮੀਤ-ਪ੍ਰਧਾਨ ਸ਼੍ਰੀ ਵਿਨੋਦ ਦਾਦਾ ਜੀ, ਪ੍ਰਬੰਧਕੀ ਕਮੇਟੀ ਦੇ ਹੋਰ ਮਾਣਯੋਗ ਮੈਂਬਰਾਂ ਅਤੇ ਸਤਿਕਾਰਯੋਗ ਪ੍ਰਿੰਸੀਪਲ ਪ੍ਰੋ. (ਡਾ.) ਪੂਜਾ ਪਰਾਸ਼ਰ ਜੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

Related Articles

Back to top button