पंजाबशिक्षा और संस्कृति

ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਇੰਟਰ- ਪੋਲੀਟੈਕਨਿਕ ਸਟੇਟ ਟੈਕ-ਫੈਸਟ ਵਿੱਚ ਜਿੱਤੀ ੳੇਵਰਆਲ ਟਰਾਫੀ

ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ , ਅੰਮ੍ਰਿਤਸਰ ਵਿਖੇ ਹੋਏ ਪੀ. ਟੀ. ਆਈ. ਐਸ. ਰਾਜ ਪੱਧਰ ਟੈਕ-ਫੈਸਟ-2025 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਠ ਅਵਾਰਡ ਜਿੱਤੇ ਤੇ ੳਵਰਆਲ ਟਰਾਫੀ ਤੇ ਕਬਜ਼ਾ ਕੀਤਾ। ਕਾਲਜ ਨੇ ਕੁਲ ਗਿਆਰਾਂ ਵਾਰ ਇੰਟਰਪਾਲੀਟੈਕਨਿਕ ਸਟੇਟ ਟੈਕ ਫੈਸਟ ਟਰਾਫੀ ਜਿੱਤੀ ਹੈ ਤੇ ਇਸ ਵਿੱਚ ਵੀ 9 ਸਾਲ ਲਗਾਤਾਰਤਾ ਵਿੱਚ ਜਿੱਤੀ ਹੈ। ਇਸ ਇਵੈਂਟ ਵਿੱਚ 2 ਵਰਗ ਸਨ: ਪ੍ਰੋਜੈਕਟ ਡਿਸਪਲੇ ਅਤੇ ਪੀ. ਪੀ. ਟੀ ਵਰਗ – ਪੀ. ਪੀ. ਟੀ ਵਿੱਚ ਈ. ਸੀ. ਈ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਤੇ 5000/- ਰੁਪਏ, ਕੰਪਿਊਟਰ (ਹਾਰਡਵੇਅਰ) ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਤੇ 5000/- ਰੁਪਏ, ਫਾਰਮੇਸੀ ਵਿਭਾਗ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਪ੍ਰਾਪਤ ਕਰਕੇ ਸਿਲਵਰ ਮੈਡਲ ਤੇ 3000/- ਰੁਪਏ ਅਤੇ ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੇ ਦੇ ਮੈਡਲ ਤੇ 2000/- ਰੁਪਏ ਦਾ ਇਨਾਮ ਪ੍ਰਾਪਤ ਕੀਤਾ।ਇਸੇ ਤਰ੍ਹਾਂ ਪ੍ਰੋਜੈਕਟ ਡਿਸਪਲੇ ਵਿੱਚ ਈ.ਸੀ.ਈ ਵਿਭਾਗ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਤੇ 5000/- ਰੁਪਏ ,ਮਕੈਨੀਕਲ ਵਿਭਾਗ ਦੇ ਵਿਦਿਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕਰਕੇ 2000/- ਰੁਪਏ ਦਾ ਇਨਾਮ ਪ੍ਰਾਪਤ ਕੀਤਾ। ਇਸ ਤਰ੍ਹਾਂ ਅਪਲਾਇਡ ਸਾਂਇਸ ਵਿਭਾਗ ਨੇ ਪ੍ਰੋਜੈਕਟ ਡਿਸਪਲੇ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ਅਤੇ ਪੀ.ਪੀ.ਟੀ ਵਿੱਚ ਤੀਜਾ ਸਥਾਨ ਹਾਸਿਲ ਕਰਕੇ ਕਾਂਸੇ ਦਾ ਮੈਡਲ ਹਾਸਲ ਕੀਤਾ।ਇਥੇ ਇਹ ਵੀ ਦਸਣਯੋਗ ਹੈ ਕਿ ਪੂਰੇ ਰਾਜ ਦੇ ਵੱਖ- ਵੱਖ 40 ਬਹੁਤਕਨੀਕੀ ਕਾਲਜਾਂ ਦੇ ਵਿਦਿਆਰਥੀਆਂ ਨੇ ਇੰਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ, ਜਿਨ੍ਹਾਂ ਵਿਚੋਂ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੇ 8 ਐਵਾਰਡ ਹਾਸਲ ਕਰਕੇ ਤੇ ਕੁਲ ਮਿਲਾ ਕੇ 22000/- ਕੈਸ਼ ਇਨਾਮ ਜਿੱਤ ਕੇ ੳਵਰਆਲ ਟਰਾਫੀ ਤੇ ਕਬਜ਼ਾ ਕੀਤਾ ਤੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ। ਪਹਿਲਾ ਕਾਲਜ ਨੂੰ ਸਿਰਫ 8 ਐਵਾਰਡ ਦਿੱਤੇ ਗਏ ਸਨ ਤੇ ੳਵਰਆਲ ਟਰਾਫੀ ਦਾ ਐਲਾਨ ਨਹੀਂ ਸੀ ਕੀਤਾ। ਪਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਬੇਨਤੀ ਤੇ ਪੀ.ਟੀ.ਆਈ ਟੈਕ ਫੈਸਟ ਦੇ ਪ੍ਰਧਾਨ ਅਤੇ ਦੂਜੇ ੳੇਹਦੇਦਾਰਾਂ ਨੇ ਮੁੜ ਵਿਚਾਰਿਆਂ ਤੇ ਕਾਲਜ ਨੂੰ ਉਵਰਆਲ ਟਰਾਫੀ ਮਿਲਣ ਦਾ ਐਲਾਨ ਕਰ ਦਿੱਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਇਹ ਟਰਾਫੀ ਕਾਲਜ ਲਿਆਂਦੀ , ਜਿਸ ਨਾਲ ਸੱਮੁਚੇ ਕਾਲਜ ਵਿੱਚ ਜ਼ਸ਼ਨ ਦਾ ਮਾਹੌਲ ਬਣ ਗਿਆ। ਸਾਰੇ ਸਟਾਫ ਨੇ ਟਰਾਫੀ ਨਾਲ ਫੋਟੋਆਂ ਖਿਚਵਾਈਆਂ ਤੇ ਭੰਗੜੇ ਪਾਏ । ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਲੱਡੂ-ਸਮੋਸੇ ਵੀ ਵੰਡੇ ਗਏ ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ 11ਵੀ ਵਾਰ ਜਿੱਤੀ ਇਸ ਟਰਾਫੀ ਦਾ ਸਿਹਰਾ ਸਟਾਫ , ਵਿਦਿਆਰਥੀਆਂ, ਅਲੁਮਨੀ ਮੈਂਬਰਾਂ ਅਤੇ ਡੀ.ਏ.ਵੀ ਮੈਨੇਜਮੈਂਟ ਨੂੰ ਜਾਂਦਾ ਹੈ।

Related Articles

Back to top button