पंजाबशिक्षा और संस्कृति

ਮੇਹਰ ਚੰਦ ਪੌਲੀਟੈਕਨਿਕ ਕਾਲਜ ਵੱਲੋਂ ਏਡਜ਼ ਅਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ

ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਰੈਡ ਰਿੱਬਨ ਕਲੱਬ ਨੇ ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਲੱਬ ਵਲੋਂ ਗੋਦ ਲਏ ਦੋ ਪਿੰਡਾਂ ‘ਮੰਡ’ ਅਤੇ ‘ਗਾਜ਼ੀਪੁਰ’ ਵਿਖੇ ਏਡਜ਼ ਅਤੇ ਨਸ਼ਿਆਂ ਵਿਰੁੱਧ “ਜਾਗਰੂਕਤਾ ਰੈਲੀ” ਦਾ ਆਯੋਜਨ ਕੀਤਾ ਗਿਆ | ਇਸ ਰੈਲੀ ਵਿੱਚ ਰੈਡ ਰਿੱਬਨ ਕਲੱਬ ਦੇ ਪ੍ਰਧਾਨ ਪ੍ਰੋਫੈਸਰ ਸੰਦੀਪ ਕੁਮਾਰ, ਜਨਰਲ-ਸੈਕਟਰੀ ਮੇਜਰ ਪ੍ਰੋਫੈਸਰ ਪੰਕਜ ਗੁਪਤਾ ਅਤੇ ਫਾਰਮੇਸੀ ਵਿਭਾਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ |

ਇਸ ਮੌਕੇ ਤੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ‘ਮੰਡ’ ਵਿਖੇ ਵਿਦਿਆਰਥੀਆਂ ਨੂੰ ਪ੍ਰੋਫੈਸਰ ਸੰਦੀਪ ਕੁਮਾਰ ਨੇ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਅਤੇ ਪ੍ਰੋਫੈਸਰ ਪੰਕਜ ਗੁਪਤਾ ਨੇ ਦੋਨਾਂ ਪਿੰਡਾਂ ਵਿੱਚ ਏਡਜ਼ ਦੇ ਪ੍ਰਤੀ ਜਾਗਰੂਕ ਕੀਤਾ | ਇਸ ਮੌਕੇ ਤੇ ਫਾਰਮੇਸੀ ਵਿਭਾਗ ਦੇ ਵਿਦਿਆਰਥੀਆਂ ਨੇ ਏਡਜ਼ ਅਤੇ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਵਾਸਤੇ ਵਿਸ਼ੇਸ਼ ਉਤਸ਼ਾਹ ਦਿਖਾਇਆ |

ਇਸ ਰੈਲੀ ਨੂੰ ਕਾਲਜ ਤੋਂ ਰਵਾਨਾ ਕਰਦੇ ਸਮੇਂ ਪ੍ਰਿੰਸੀਪਲ ਡਾਕਟਰ ਜਗਰੂਪ ਸਿੰਘ ਨੇ ਕਿਹਾ ਕਿ ਵਿਦਿਆਰਥੀ ਸਾਡਾ ਭਵਿੱਖ ਹਨ ਅਤੇ ਨਸ਼ਾ ਮੁਕਤ ਰਹਿ ਕੇ ਹੀ ਅਸੀਂ ਆਪਣੇ ਸਮਾਜ ਦੇ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਾਂ | ਉਨ੍ਹਾਂ ਕਿਹਾ ਕਿ ਕਾਲਜ ਦੇ ਵਿਦਿਆਰਥੀ ਸਾਡੇ ਅੰਬੈਸਡਰ ਹਨ , ਜੋ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਵਾਸਤੇ ਅਹਿਮ ਯੋਗਦਾਨ ਪਾ ਸਕਦੇ ਹਨ |

Related Articles

Back to top button