पंजाबशिक्षा और संस्कृति

ਏ ਪੀ ਜੇ ਸਕੂਲ ਹੁਸ਼ਿਆਰਪੁਰ ਰੋਡ ਜਲੰਧਰ ਵਿੱਚ ‘ਟੇਲੈਂਟ ਬਲਿੰਗ’ ਅਤੇ ਮਿਸ ਅਤੇ ਮਾਸਟਰ ਲਿਟਲ ਏਂਜਲ ਮੁਕਾਬਲਾ ਕਰਵਾਇਆ ਗਿਆ

ਏ ਪੀ ਜੇ ਸਕੂਲ ਹੁਸ਼ਿਆਰਪੁਰ ਰੋਡ ਜਲੰਧਰ ਵਿਖੇ ਪ੍ਰਿੰਸੀਪਲ ਸ੍ਰੀ ਏ ਕੇ ਸ਼ਰਮਾ ਜੀ ਦੀ ਅਗਵਾਈ ਅਧੀਨ ‘ਟੇਲੈਂਟ ਬਲਿੰਗ’ ਅਤੇ ਮਿਸ ਅਤੇ ਮਾਸਟਰ ਏਂਜਲ ਮੁਕਾਬਲਾ ਕਰਵਾਇਆ ਗਿਆ । ਸਮਾਗਮ ਦੀ ਸ਼ੁਰੂਆਤ ਸਕੂਲ ਦੇ ਪ੍ਰਿੰਸੀਪਲ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ। ਕੇ ਜੀ ਵਿੰਗ ਦੇ ਵਿਦਿਆਰਥੀਆਂ ਵਿਚਕਾਰ ‘ਟੇਲੈਂਟ ਬਲਿੰਗ’ ਅਧੀਨ ਕਵਿਤਾ ਉਚਾਰਨ, ਮਾਡਲਿੰਗ, ਰੈਂਪ ਵਾਕ,ਫੈਂਸੀਂ ਡਰੈੱਸ ਅਤੇ ਡਾਂਸ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਨੰਨ੍ਹੇ – ਮੁੰਨਿਆਂ ਨੇਂ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ । ਵਿਦਿਆਰਥੀਆਂ ਨੇਂ ਵੱਖ ਵੱਖ ਮੁਕਾਬਲਿਆਂ ਵਿੱਚ ਇਨਾਮ ਜਿੱਤ ਕੇ ਅੱਜ ਦੇ ਇਸ ਸਮਾਗਮ ਨੂੰ ਚਾਰ ਚੰਦ ਲਗਾ ਦਿੱਤੇ।
ਮਿਸ ਅਤੇ ਮਾਸਟਰ ਲਿਟਲ ਏਂਜਲ ਮੁਕਾਬਲੇ ਵਿੱਚ ਕੇ ਜੀ ਵਿੰਗ ਦੇ ਵਿਦਿਆਰਥੀਆਂ ਨੇਂ ਰੈਂਪ ਵਾਕ ਅਤੇ ਡਾਂਸ ਕਰਕੇ ਆਪਣੀ ਕਲਾ ਰਾਹੀਂ ਸਭ ਦਾ ਮਨ ਮੋਹ ਲਿਆ । ਨਰਸਰੀ ਜਮਾਤ ਵਿੱਚ ਨਮੀਸ਼ ਵਰਮਾ,ਐਲ . ਕੇ. ਜੀ. ਜਮਾਤ ਵਿੱਚ ਜ਼ੋਰਾਵਰ ਸਿੰਘ ਅਤੇ ਆਸ਼ਵੀ ਵਰਮਾ , ਯੂ ਕੇ ਜੀ ਜਮਾਤ ਵਿੱਚ ਹਰੀਸ਼ ਵਰਮਾ ਅਤੇ ਜਪਜੀਤ ਕੌਰ ਨੂੰ ਮਿਸ ਅਤੇ ਮਾਸਟਰ ਏਂਜਲ ਦੇ ਖਿਤਾਬ ਨਾਲ ਨਿਵਾਜਿਆ ਗਿਆ । ਕਵਿਤਾ ਉਚਾਰਨ ਮੁਕਾਬਲੇ ਵਿੱਚ ਵੈਵਿਨਜੋਤ ਸਿੰਘ , ਦ੍ਰਿਸ਼ਟੀ ਅਤੇ ਜਪਜੀਤ ਕੌਰ ਨੇਂ ਕ੍ਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਡਾਂਸ ਮੁਕਾਬਲੇ ਵਿੱਚ ਅਮਿਤ ਕੁਮਾਰ ਪਹਿਲੇ ਅਵਨੂਰ ਕੌਰ ਦੂਜੇ ਅਤੇ ਸੰਜਨਾ ਤੀਜੇ ਸਥਾਨ ਤੇ ਆਏ। ਫੈਂਸੀ ਡਰੈਸ ਮੁਕਾਬਲੇ ਵਿੱਚ ਰਿਆਨ ਸਿੰਘ ਪਹਿਲੇ ਜਸ ਮੇਹਰ ਕੌਰ ਦੂਜੇ ਅਤੇ ਦਿੱਤੀ ਬੁੱਧੀਆ ਤੀਜੇ ਸਥਾਨ ਤੇ ਆਏ। ਜਸਲੀਨ ਕੌਰ ਹਰੀਸ਼ ਵਰਮਾ ਅਤੇ ਪਰਨੀਤ ਕੌਰ ਨੂੰ ਕੌਂਸੋਲੇਸ਼ਨ ਪ੍ਰਾਈਜ ਦਿੱਤਾ ਗਿਆ।
ਸਮਾਗਮ ਦੇ ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਏ ਕੇ ਸ਼ਰਮਾ ਅਤੇ ਵੱਖ – ਵੱਖ ਮੁਕਾਬਲਿਆਂ ਦੇ ਜੱਜਾਂ ਨੇਂ ਨੰਨ੍ਹੇ – ਮੁੰਨੇ ਵਿਦਿਆਰਥੀਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ। ਪ੍ਰਿੰਸੀਪਲ ਸਾਹਿਬ ਨੇਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਮੂਹ ਵਿਦਿਆਰਥੀਆਂ ਦੇ ਹੌਸਲੇ ਅਤੇ ਪ੍ਰਤਿਭਾ ਦੀ ਤਰੀਫ਼ ਕੀਤੀ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ਼ ਵਿੱਚ ਵਾਧਾ ਕਰਦੇ ਹਨ ਉਨ੍ਹਾਂ ਦੀ ਪ੍ਰਤਿਭਾ ਨੂੰ ਹੋਰ ਨਿਖਾਰਦੇ ਹਨ । ਸਮਾਗਮ ਦੇ ਅੰਤ ਵਿੱਚ ਸਕੂਲ ਦੇ ਐਕਟੀਵਿਟੀ ਕੋਓਰਡੀਨੇਟਰ ਸ੍ਰੀਮਤੀ ਨਿਧੀ ਸ਼ਰਮਾ ਨੇਂ ਏ ਹੋਏ ਵਿਦਿਆਰਥੀਆਂ, ਮਾਪਿਆਂ ਅਤੇ ਸਮੂਹ ਸਟਾਫ਼ ਦਾ ਇਸ ਸਮਾਗਮ ਦੀ ਸਫ਼ਲਤਾ ਵਿੱਚ ਹਿੱਸਾ ਪਾਉਣ ਲਈ ਧੰਨਵਾਦ ਕੀਤਾ ।

Related Articles

Back to top button