
ਫਿਲੌਰ:- ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਅੱਟੀ ਵਿੱਚ ਬੀਤੇ ਦਿਨੀਂ ਸੰਪਨ ਹੋਈਆਂ ਜਿਸ ਵਿੱਚ ਮਾਓ ਸਾਹਿਬ ਦੀਆਂ ਲੜਕੀਆਂ ਵੱਲੋਂ ਕਬੱਡੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਅੰਡਰ 17 ਵਿੱਚ ਬਲਾਕ ਫਿਲੌਰ ਵਿੱਚੋ ਪਹਿਲਾ ਸਥਾਨ ਪ੍ਰਾਪਤ ਕੀਤਾ। ਖੇਡਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀਆਂ ਪਿੰਡ ਮਾਓ ਸਾਹਿਬ ਦੀਆਂ ਧੀਆਂ ਦੇ ਸਨਮਾਨ ਹਿੱਤ ਸਰਕਾਰੀ ਹਾਈ ਸਕੂਲ ਮਾਓ ਸਾਹਿਬ ਵਿੱਚ ਇੱਕ ਸਨਮਾਨ ਸਮਾਰੋਹ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਸ਼੍ਰੀ ਆਤਮਾ ਰਾਮ ਜੀ ਨੇ ਸ਼ਿਰਕਤ ਕੀਤੀ। ਇਸ ਮੌਕੇ ਸਰਕਾਰੀ ਹਾਈ ਸਕੂਲ ਮਾਓ ਸਾਹਿਬ ਦੇ ਸਕੂਲ ਇਨਚਾਰਜ ਕਰਨੈਲ ਫਿਲੌਰ ਨੇ ਸਮਾਗਮ ਵਿੱਚ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਲੱਖਵਿੰਦਰ ਸਿੰਘ ਮਿੰਟਾ, ਸ਼੍ਰੀ ਗੁਰੂ ਅਰਜਨ ਦੇਵ ਜੀ ਸਪਰੋਟਸ ਕਲੱਬ ਦੇ ਚੇਅਰਮੈਨ ਬਲਜਿੰਦਰ ਸਿੰਘ ਜੱਸੜ, ਸਾਬਕਾ ਸਰਪੰਚ ਪ੍ਰੇਮ ਸਿੰਘ,ਡਾਕਟਰ ਬੀ ਆਰ ਅੰਬੇਡਕਰ ਵੈਲਫੇਅਰ ਸੁਸਾਇਟੀ ਮਾਓ ਸਾਹਿਬ ਦੇ ਰਵੀ ਕੁਮਾਰ ਭੌਰਾ, ਸੁਖਜੀਤ ਜੱਖੂ ਪੰਚ, ਮੋਹਨ ਲਾਲ ਪੰਚ ਆਦਿ ਨੇ ਖਾਸ ਤੌਰ ਤੇ ਸੰਬੋਧਨ ਕੀਤਾ ਨੇ ਨਰੋਈ ਸਿਹਤ ਲਈ ਖੇਡਾਂ ਵਿਚ ਸ਼ਿਰਕਤ ਕਰਨ ਲਈ ਪ੍ਰੇਰਤ ਕੀਤਾ। ਇਸ ਸਮੇਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਲੜਕੀਆਂ ਤਾਨੀਆਂ, ਮਨਪ੍ਰੀਤ ਕੌਰ, ਕੋਮਲ ਸਿਆਣ, ਗੁਰਪ੍ਰੀਤ ਕੌਰ, ਕਿਰਨ ਸੁਮਨ, ਐਸ਼ਵਰਿਆ, ਮਨਜਿੰਦਰ ਕੌਰ, ਸੁਖਮਨ ਪ੍ਰੀਤ ਕੌਰ, ਸ਼ਰਨਦੀਪ ਕੌਰ, ਨਮਿਕਾ ਸਿਆਣ, ਦੀਕਸ਼ਾ, ਅਰਸ਼ਪ੍ਰੀਤ ਕੌਰ, ਈਨਮਿਕਾ, ਕਮਲਪ੍ਰੀਤ ਕੌਰ ਆਦਿ ਨੂੰ ਮੈਡਲਾਂ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਅਰਜਨ ਦੇਵ ਸਪੋਰਟਸ ਕਲੱਬ ਮਾਓ ਸਾਹਿਬ ਵਲੋਂ ਵੀ ਬੱਚਿਆਂ ਦਾ ਸਨਮਾਨ ਕੀਤਾ ਗਿਆ ਤੇ ਖੇਡ ਕੋਚ ਮੈਡਮ ਹਰਵਿੰਦਰ ਕੌਰ ਨੂੰ ਵੀ ਖਾਸ ਤੌਰ ਤੇ ਸਨਮਾਨ ਦਿੱਤਾ ਗਿਆ। ਇਸ ਮੌਕੇ ਲੇਖ ਰਾਜ ਪੰਜਾਬੀ, ਜਗਜੀਵਨ ਸਿੰਘ, ਅਮਨ ਸੈਂਪਲਾ, ਰਾਜਦੀਪ ਕੌਰ, ਪੁਸ਼ਪਿੰਦਰ ਕੌਰ, ਰੀਨਾ ਰਾਣੀ, ਸਰੋਜ ਰਾਣੀ, ਜਸਪ੍ਰੀਤ ਕੌਰ ਤੇ ਆਰਤੀ ਖਾਸ ਤੌਰ ਤੇ ਹਾਜ਼ਰ ਸਨ।