पंजाबशिक्षा और संस्कृति

ਮੇਹਰ ਚੰਦ ਪੋਲੀਟੈਕਨਿਕ ਕਾਲਜ ਵਿਖੇ ਵਿਭਾਗਾਂ ਦੇ ਪੀ. ਪੀ. ਟੀ. ਮੁਕਾਬਲੇ

ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵੱਖ- ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪੀ. ਪੀ. ਟੀ ਮੁਕਾਬਲਿਆਂ ਵਿੱਚ ਹਿੱਸਾ ਲਿਆ ।ਇਹ ਮੁਕਾਬਲੇ ਕਾਲਜ ਦੇ ਵਿੱਚ ਚਲ ਰਹੀਆਂ ਪਲੈਟਿਨਮ ਜੁਬਲੀ ਸੈਲੀਬ੍ਰੇਸ਼ਨ ਦੀਆਂ 70 ਗਤੀਵਿਧੀਆਂ ਅਧੀਨ ਸਟੂਡੈਂਟ ਚੈਪਟਰ ਵੱਲੋਂ ਕਰਵਾਏ ਗਏ।ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿਦਿਆਰਥੀਆਂ ਨੇ ਵੱਖ- ਵੱਖ ਪੁਜ਼ੀਸ਼ਨਾਂ ਤੇ ਆਪਣਾ ਕਬਜ਼ਾ ਜਮਾਇਆ।ਇਨ੍ਹਾਂ ਮੁਕਾਬਲਿਆਂ ਨੂੰ ਜੱਜ ਕਰਨ ਲਈ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਹੀ ਪੁਰਾਨੇ ਅਲੂਮਨੀ ਇੰਜ. ਪ੍ਰੇਮ ਦਿਆਲ ਸ਼ਰਮਾ (ਇਲੈਕਟ੍ਰੀਕਲ) ਅਤੇ ਇੰਜ. ਨਰਿੰਦਰ ਕੁਮਾਰ ਸ਼ਰਮਾ ( ਮਕੈਨੀਕਲ) ਜੀ ਨੂੰ ਸੱਦਿਆ ਗਿਆ ਤਾਂਜੋ ਨਿਰਪੱਖ ਨਿਰਨਾਂ ਲਿਆ ਜਾਵੇ। ਇਸ ਇਵੈਂਟ ਵਿੱਚ ਸਿਵਿਲ, ਇਲੈਕਟ੍ਰੀਕਲ, ਮਕੈਨੀਕਲ, ਈ. ਸੀ. ਈ, ਸੀ.ਐਸ.ਈ, ਆਟੋਮੋਬਾਇਲ, ਫਾਰਮੇਸੀ ਅਤੇ ਅਪਲਾਇਡ ਸਾਂਇਸ ਵਿਭਾਗਾਂ ਨੇ ਹਿੱਸਾ ਲਿਆ। ਜਿਸ ਵਿੱਚ ਸੀ.ਐਸ.ਈ (ਨਵਨੀਤ, ਵੈਭਵ), ਈ. ਸੀ. ਈ (ਪ੍ਰਕਾਸ਼ਦੀਪ ਸਿੰਘ) ਅਤੇ ਅਪਲਾਇਡ ਸਾਂਇਸ (ਅਰਜੁਨ ਮਠਾੜੂ) ਵਿਭਾਗਾਂ ਦੇ ਵਿਦਿਆਰਥੀਆਂ ਨੇ ਪਹਿਲਾ, ਦੂਜਾ ਅਤੇ ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਵਿਭਾਗਾਂ ਦਾ ਨਾਂ ਰੌਸ਼ਨ ਕੀਤਾ।ਆਖਿਰ ਵਿੱਚ ਜੇਤੂ ਟੀਮਾਂ ਨੂੰ ਇਨਾਮ ਵੀ ਦਿੱਤੇ ਗਏ। ਇਸ ਨਾਲ ਹੀ ਆਏ ਹੋਏ ਜੱਜ ਸਾਹਿਬਾਨਾਂ ਨੂੰ ਵੀ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ, ਸਮੁੱਚੇ ਵਿਭਾਗ ਮੁਖੀ, ਟੀਚਰ ਇੰਚਾਰਜ ਸਾਹਿਬਾਣ ਅਤੇ ਸਾਰੇ ਵਿਦਿਆਰਥੀਆਂ ਨੂੰ ਇਸ ਉਪਲਭਦੀ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਲਈ ਉਤਸਾਹਿਤ ਕੀਤਾ।ਇਸ ਮੌਕੇ ਮੈਡਮ ਮੰਜੂ ਮਨਚੰਦਾ (ਮੁਖੀ, ਅਪਲਾਇਡ ਸਾਂਇਸ), ਸ਼੍ਰੀ ਹੀਰਾ ਮਹਾਜਨ, (ਮੁਖੀ, ਆਟੋਮੋਬਾਇਲ), ਸ਼੍ਰੀ. ਪ੍ਰਿੰਸ ਮਦਾਨ (ਮੁਖੀ, ਈ.ਸੀ.ਈ ਤੇ ਸੀ. ਐਸ. ਈ), ਸ਼੍ਰੀ ਪ੍ਰਭੂ ਦਿਆਲ (ਲੈਕਚਰਾਰ, ਮਕੈਨੀਕਲ), ਮੈਡਮ ਪ੍ਰੀਤ ਕੰਵਲ (ਲੈਕਚਰਾਰ, ਈ. ਸੀ. ਈ) ਅਤੇ ਸ਼੍ਰੀ ਅੰਕੁਸ਼ ਸ਼ਰਮਾ (ਲੈਕਚਰਾਰ, ਅਪਲਾਇਡ ਸਾਂਇਸ) ਮੌਜੂਦ ਸਨ।

Related Articles

Back to top button