ਜਲੰਧਰ () ਬਲਾਤਕਾਰ ਤੇ ਕਤਲ ਕੇਸਾਂ ਵਿੱਚ ਸਜ਼ਾਯਾਫਤਾ ਰਾਮ ਰਹੀਮ ਨੂੰ ਬਾਰ-ਬਾਰ ਪੈਰੋਲ ਦੇ ਕੇ ਸਿੱਖ ਕੌਮ ਨੂੰ ਚਿੜਾਇਆ ਜਾ ਰਿਹਾ ਜਾ ਰਿਹਾ ਹੈ। ਇਸੇ ਕੜੀ ਵਿੱਚ ਅੱਜ ਫਿਰ 40 ਦਿਨਾਂ ਲਈ ਇਸ ਬਾਬੇ ਨੂੰ ਸੋਨਾਰੀਆ ਜੇਲ ਰੋਹਤਕ ਤੋਂ ਪੈਰੋਲ ਤੇ ਰਿਹਾ ਕੀਤਾ ਗਿਆ ਹੈ ।ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ,ਤਜਿੰਦਰ ਸਿੰਘ( ਸੰਤ ਨਗਰ), ਗੁਰਵਿੰਦਰ ਸਿੰਘ ਸਿੱਧੂ , ਗੁਰਦੀਪ ਸਿੰਘ( ਕਾਲੀਆ ਕਲੋਨੀ ) ਤੇ ਵਿੱਕੀ ਸਿੰਘ ਖਾਲਸਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ। ਕਿ ਸਾਡੇ ਬੰਦੀ ਸਿੰਘ ਪਿਛਲੇ 30 ਤੋ 32 ਸਾਲਾਂ ਤੋਂ ਲਗਾਤਾਰ ਜੇਲਾਂ ਵਿੱਚ ਬੰਦ ਹਨ। ਉਹਨਾਂ ਨੂੰ ਇੱਕ ਦਿਨ ਵੀ ਦੀ ਵੀ ਪੈਰੋਲ ਨਹੀਂ ਮਿਲੀ। ਜੇ ਕਿਸੇ ਬੰਦੀ ਸਿੰਘ ਦੇ ਘਰ ਕੋਈ ਮੌਤ ਹੁੰਦੀ ਹੈ, ਤਾਂ ਉਹਨਾਂ ਨੂੰ ਬੇੜੀਆਂ ਤੇ ਹੱਥਕੜੀਆਂ ਪਾ ਕੇ ਚਾਰ ਜਾਂ ਪੰਜ ਘੰਟੇ ਲਈ ਬਾਹਰ ਲਿਆਂਦਾ ਜਾਂਦਾ ਹੈ। ਭਾਈ ਅੰਮ੍ਰਿਤਪਾਲ ਸਿੰਘ ਪਿਛਲੇ ਲਗਭਗ ਢਾਈ ਸਾਲ ਤੋਂ ਡਿੱਬੜੂਗੜ ਜੇਲ ਵਿੱਚ ਨੈਸ਼ਨਲ ਸਿਕਿਉਰਟੀ ਐਕਟ (ਐਨਐਸਏ) ਅਧੀਨ ਬੰਦ ਹੈ। ਹਾਲਾਂਕਿ ਉਹ ਤਰਨ ਤਰਨ ਤੋਂ ਸਾਰੇ ਪੰਜਾਬ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ। ਪਰ ਉਸ ਨੂੰ ਪੈਰੋਲ ਤਾ ਕੀ ਮਿਲਣੀ ਹੈ , ਲੋਕ ਸਭਾ ਦੇ ਸੈਸ਼ਨ ਵਿੱਚ ਵੀ ਸ਼ਾਮਿਲ ਹੋਣ ਦੀ ਆਗਿਆ ਨਹੀਂ ਹੈ। ਇਸ ਤਰ੍ਹਾਂ ਹਿੰਦੁਸਤਾਨ ਦਾ ਕਾਨੂੰਨ ਦੱਸ ਰਿਹਾ ਹੈ। ਕਿ ਘੱਟ ਗਿਣਤੀ ਸਿੱਖ ਕੌਮ ਲਈ ਹੋਰ ਕਾਨੂੰਨ ਹੈ, ਤੇ ਬਹੁਗਿਣਤੀ ਲੋਕਾਂ ਲਈ ਹੋਰ।ਸਾਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਕਿ ਮੌਜੂਦਾ ਸਰਕਾਰਾਂ ਸਿੱਖ ਕੌਮ ਨੂੰ ਇਸ ਦੇਸ਼ ਵਿਚ ਰੱਖਣਾ ਹੀ ਨਹੀਂ ਚਾਹੁੰਦੀ। ਸਿੱਖਾਂ ਨੂੰ ਵੱਖਰੇ “ਖਾਲਸਾ ਰਾਜ” ਲੈਣ ਲਈ ਇਹਨਾਂ ਲੋਕਾਂ ਦੀਆਂ ਦੋਗਲੀਆਂ ਨੀਤੀਆਂ ਮਜਬੂਰ ਕਰ ਰਹੀਆਂ ਹਨ। ਸਿੱਖ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ 90% ਕੁਰਬਾਨੀਆਂ ਦਿੱਤੀਆਂ ਹਨ। ਪਰ ਅੱਜ ਜਿਸ ਤਰ੍ਹਾਂ ਸਿੱਖਾਂ ਨਾਲ ਪੈਰ ਪੈਰ ਤੇ ਵਿਤਕਰਾ ਕੀਤਾ ਜਾ ਰਿਹਾ ਹੈ। ਉਸ ਨਾਲ ਸਿੱਖ ਕੌਮ ਵਿੱਚ ਬੇਚਾਨੀ ਪੈਦਾ ਹੋ ਰਹੀ ਹੈ । ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਠੀਕ ਨਹੀਂ ਹੈ। ਆਗੂਆਂ ਨੇ ਵੱਖ-ਵੱਖ ਪਾਰਟੀ ਵਿੱਚ ਮੌਜੂਦ ਸਿੱਖ ਆਗੂਆਂ ਨੂੰ ਬੇਨਤੀ ਕੀਤੀ ਹੈ। ਕਿ ਇਸ ਬੇਇਨਸਾਫੀ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਨ, ਨਹੀਂ ਤਾਂ ਸਿੱਖ ਕੌਮ ਆਉਣ ਵਾਲੀਆਂ ਵੋਟਾਂ ਵਿੱਚ ਅਜਿਹੇ ਲੀਡਰਾਂ ਨੂੰ ਮਾਫ ਨਹੀਂ ਕਰਨਗੇ ।ਅਸੀਂ ਸ਼੍ਰੋਮਣੀ ਕਮੇਟੀ, ਦਿੱਲੀ ਸ਼੍ਰੋਮਣੀ, ਹਰਿਆਣਾ ਕਮੇਟੀ ਅਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਬੇਨਤੀ ਕਰਦੇ ਹਾਂ। ਕਿ ਉਹ ਸਰਕਾਰ ਕੋਲ ਇਸ ਬੇਇਨਸਾਫੀ ਦੇ ਖਿਲਾਫ ਆਵਾਜ ਬੁਲੰਦ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮੁਸਾਫਿਰ, ਨਰਿੰਦਰ ਸਿੰਘ ,ਰਣਜੀਤ ਸਿੰਘ ਨੰਨੀ ,ਬੰਟੀ ਰਠੋਰ ,ਜੇ ਐਸ ਬੱਗਾ, ਅਮਨਦੀਪ ਸਿੰਘ ਬੱਗਾ,ਸਤਪਾਲ ਸਿੰਘ ਸਿਦਕੀ ਪਰਮਵੀਰ ਸਿੰਘ ਪਿੰਕਾ ,ਹਰਜੋਤ ਸਿੰਘ ਲੱਕੀ, ਹਰਪਾਲ ਸਿੰਘ (ਪਾਲੀ ਚੱਡਾ), ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ , ਅਰਵਿੰਦਰ ਸਿੰਘ ਬਬਲੂ , ਪ੍ਰਭਜੋਤ ਸਿੰਘ ,ਲਖਵੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ ,ਪਲਵਿੰਦਰ ਸਿੰਘ ਬਾਬਾ, ਤਰਲੋਚਨ ਸਿੰਘ ਭਸੀਨ ਆਦਿ ਹਾਜ਼ਰ ਸਨ

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।