ਆਰੀਆ ਸਮਾਜ ਮੰਦਰ ਮਾਡਲ ਟਾਊਨ ਜਲੰਧਰ ਦੇ ਪ੍ਰਧਾਨ ਅਤੇ ਸੈਕਟਰੀ ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਵੱਲੋਂ ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਆਈ.ਐਸ.ਟੀ.ਈ. ਵੱਲੋਂ ਨੈਸ਼ਨਲ ਐਵਾਰਡ ਮਿਲਣ ਦੀ ਵਧਾਈ ਦਿੱਤੀ ਗਈ | ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇੰਡਿਅਨ ਸੋਸਾਇਟੀ ਆਫ ਟੈਕਨੀਕਲ ਐਜੂਕੇਸ਼ਨ ਨਵੀਂ ਦਿੱਲੀ ਵੱਲੋਂ ਪੁਡੂਚਰੀ ਵਿਖੇ 55ਵੇਂ ਸਲਾਨਾ ਸਮਾਗਮ ਤੇ ਸਮੁਚੇ ਭਾਰਤ ਵਿੱਚੋਂ ਆਈ.ਐਸ.ਟੀ.ਈ.-ਰੰਗਨਾਥਨ ਬੈਸਟ ਪਾਲੀਟੈਕਨਿਕ ਪ੍ਰਿੰਸੀਪਲ ਵਜੋਂ ਸਨਮਾਨਤ ਕੀਤਾ ਗਿਆ | ਸ੍ਰੀ ਅਰਵਿੰਦ ਘਈ, ਜੋ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਪੁਰਾਣੇ ਵਿਦਿਆਰਥੀ ਹਨ , ਨੇ ਕਿਹਾ ਕਿ ਇਹ ਡੀ.ਏ.ਵੀ. ਲਈ ਅਤੇ ਮੇਹਰ ਚੰਦ ਪੌਲੀਟੈਕਨਿਕ ਲਈ ਮਾਣ ਵਾਲੀ ਗੱਲ ਹੈ ਕਿ ਸ੍ਰੀ ਅਰਵਿੰਦ ਘਈ ਕਾਲਜ ਦੀਆਂ ਗਤੀਵਿਧੀਆਂ ਨਾਲ ਹਮੇਸ਼ਾਂ ਜੁੜੇ ਰਹਿੰਦੇ ਹਨ ਅਤੇ ਸਮੇਂ-ਸਮੇਂ ਤੇ ਪ੍ਰਿੰਸੀਪਲ, ਸਟਾਫ ਅਤੇ ਵਿਦਿਆਰਥੀਆਂ ਦੀ ਯੋਗ ਅਗਵਾਈ ਲਈ ਹਮੇਸ਼ਾਂ ਅੱਗੇ ਆ ਕੇ ਮਾਰਗਦਰਸ਼ਨ ਕਰਦੇ ਹਨ ਅਤੇ ਸਹਿਯੋਗ ਦੇਂਦੇ ਹਨ | ਉਹਨਾਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ