
ਜਲੰਧਰ 17 ਮਈ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਪੰਜਾਬ ਸਰਕਾਰ ਵਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਬਣਾਇਆ ਗਿਆ ਹੈ।ਇਸ ਸਬੰਧੀ ਅੱਜ ਗੁਰਦੁਆਰਾ ਨੌਵੀ ਪਾਤਿਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਜਲੰਧਰ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘ, ਸਿੱਖ ਸੰਸਥਾਵਾਂ, ਸੇਵਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ,ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਥੇਦਾਰ ਕੁਲਵੰਤ ਸਿੰਘ ਮੰਨਣ , ਇਕਬਾਲ ਸਿੰਘ ਢੀਂਡਸਾ,ਭਗਵਾਨ ਸਿੰਘ ਜੌਹਲ, ਕਮਲਜੀਤ ਸਿੰਘ ਟੋਨੀ,ਐਡਵੋਕੇਟ ਮਨਦੀਪ ਸਿੰਘ ਸਚਦੇਵਾ,ਜਗਜੀਤ ਸਿੰਘ ਗਾਬਾ, ਪ੍ਰੋ ਬਲਵਿੰਦਰ ਪਾਲ ਸਿੰਘ ਕੇਂਦਰੀ ਸਿੰਘ ਸਭਾ ਚੰਡੀਗੜ੍ਹ, ਭਾਈ ਛਨਬੀਰ ਸਿੰਘ,ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ, ਭਾਈ ਦਿਲਬਾਗ ਸਿੰਘ ਸਹਿਜ ਪਾਠ ਸੰਸਥਾ, ਐਡਵੋਕੇਟ ਸਰਬਜੀਤ ਸਿੰਘ ਰਾਜਪਾਲ, ਜਸਬੀਰ ਸਿੰਘ ਦਕੋਹਾ, ਦਲਬੀਰ ਸਿੰਘ ਮਾਹਲ ਸਾਹਿਬ, ਸਿਮਰਨ ਜੋਤ ਸਿੰਘ, ਕੁਲਵਿੰਦਰ ਸਿੰਘ ਥਿਆੜਾ ਨੇ ਸੰਬੋਧਨ ਕਰਦਿਆਂ ਨਵੇਂ ਬਣੇ ਕਨੂੰਨ ਸਬੰਧੀ ਜਾਣਕਾਰੀ ਦਿੱਤੀ ਤੇ ਇਸ ਕਨੂੰਨ ਨੂੰ ਰੱਦ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸੋਧ ਕਰਨ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਇਹ ਕਨੂੰਨ ਬੇਅਦਬੀਆਂ ਰੋਕਣ ਦੀ ਭਾਵਨਾਤਮਿਕ ਮੰਗ ਦੇ ਪਰਦੇ ਪਿੱਛੇ ਕੀਤੀ ਗਈ ਸਿਆਸੀ ਕਾਰਵਾਈ ਦਾ ਪ੍ਰਭਾਵ ਦਿੰਦਾ ਹੈ। ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਕੀਤੇ ਦਾਅਵੇ ਦੇ ਉਲਟ ਇਸ ਕਨੂੰਨ ਵਿੱਚ ਕਿਧਰੇ ਵੀ ਬੇਅਦਬੀ ਕਰਨ ਵਾਲੇ ਕਥਿਤ ਮਾਨਸਿਕ ਰੋਗੀ ਜਾਂ ਨਾਬਾਲਗ ਦੇ ਵਾਰਸਾਂ ਦੀ ਕੋਈ ਭੂਮਿਕਾ ਜੁਮੇਵਾਰੀ ਤੈਅ ਨਹੀਂ ਕੀਤੀ ਗਈ।
ਉਲਟਾ ਕਸਟੋਡੀਅਨ ਦਾ ਨਾਮ ਦੇ ਕੇ ਸਾਰੀ ਜ਼ੁਮੇਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਕਰਨ ਵਾਲੀਆਂ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾ ਵਾਚਕ ਪ੍ਰਚਾਰਕ ਸਹਿਬਾਨ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਵੀ ਕਨੂੰਨੀ ਘੇਰੇ ਵਿਚ ਪਾਉਣਾ ਮੰਦਭਾਗੀ ਕਾਰਵਾਈ ਹੈ।
ਜੇਕਰ ਇਹ ਕਨੂੰਨ ਅਮਲ ਵਿਚ ਆ ਜਾਂਦਾ ਹੈ ਤਾਂ ਕਨੂੰਨ ਦੀ ਪਹਿਲੀ ਗਾਝ ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਗ੍ਰੰਥੀ ਸਿੰਘ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਉਪਰ ਹੋਵੇਗੀ। ਜਿਸ ਦੇ ਅਕਾਦਮਿਕ ਖੇਤਰ ਵਿਚ ਨਾ ਪੱਖੀ ਨਤੀਜੇ ਸਾਹਮਣੇ ਆਉਂਦੇ ਨਜ਼ਰ ਆ ਰਹੇ ਹਨ।
ਪੰਜਾਬ ਸਰਕਾਰ ਵਲੋਂ ਬਣਾਏ ਐਕਟ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 , ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤੇ ਬਗੈਰ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅੱਖੋਂ ਪਰੋਖੇ ਕਰਕੇ ਐਕਟ ਬਣਾਇਆ ਗਿਆ ਹੈ। ਇਸ ਐਕਟ ਵਿਚ ਬਹੁਤ ਸਾਰੇ ਸ਼ਬਦ ਸਿੱਖ ਭਾਵਨਾਵਾਂ ਦੇ ਵਿਰੁੱਧ ਹੋਣ ਕਾਰਨ ਇਸ ਐਕਟ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾ ਮਨਜ਼ੂਰ ਕਰਦਿਆਂ ਇਸ ਵਿਚ ਸੋਧ ਕਰਨ ਲਈ ਕਿਹਾ ਗਿਆ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਸੰਸਥਾਵਾਂ, ਸਿੱਖ ਬੁੱਧੀਜੀਵੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਸਿੱਖ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਮੁੜ ਪੜਚੋਲ ਕਰਕੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 ਵਿਚ ਸੋਧ ਕਰਕੇ ਗ੍ਰੰਥੀ ਸਿੰਘ, ਰਾਗੀ ਸਿੰਘ, ਪਾਠੀ ਸਿੰਘ, ਕਥਾ ਵਾਚਕ ਪ੍ਰਚਾਰਕ ਸਹਿਬਾਨ, ਸਿੱਖ ਸੰਸਥਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸੰਗਤਾਂ ਦੇ ਵਿਰੁੱਧ ਜਾਦੀਆਂ ਮੱਦਾਂ ਖ਼ਤਮ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਇਸ ਮੌਕੇ ਗੁਰਬਚਨ ਸਿੰਘ ਮੱਕੜ,ਗੁਰਬਖਸ਼ ਸਿੰਘ ਜੁਨੇਜਾ,ਚਰਨਜੀਵ ਸਿੰਘ ਲਾਲੀ, ਮਨਿੰਦਰਪਾਲ ਸਿੰਘ ਗੁੰਬਰ,ਰਾਜਬੀਰ ਸਿੰਘ ਸ਼ੰਟੀ,ਗੁਰੂ ਰਵਿਦਾਸ ਧਾਮ ਦੇ ਸੈਕਟਰੀ ਵਿਨੋਦ ਕੌਲ, ਮਨਬੀਰ ਸਿੰਘ ਅਕਾਲੀ,ਜਸਬੀਰ ਸਿੰਘ ਦਕੋਹਾ, ਕੁਲਵਿੰਦਰ ਸਿੰਘ ਥਿਆੜਾ,ਰਣਜੀਤ ਸਿੰਘ ਰਾਣਾ,ਮਨਜੀਤ ਸਿੰਘ ਟ੍ਰਾਂਸਪੋਰਟਰ, ਅੰਮ੍ਰਿਤ ਬੀਰ ਸਿੰਘ,ਹਰਭਜਨ ਸਿੰਘ ਸੈਣੀ, ਕੁਲਦੀਪ ਸਿੰਘ ਪਾਇਲਟ, ਗੁਰਮੀਤ ਸਿੰਘ ਬਿੱਟੂ, ਕੁਲਜੀਤ ਸਿੰਘ ਚਾਵਲਾ,ਦਲਵਿੰਦਰ ਸਿੰਘ ਬੜਿੰਗ, ਹਰਦੀਪ ਸਿੰਘ ਸਿੱਧੂ, ਜਸਵੀਰ ਸਿੰਘ ਲਾਡੀ, ਸੁਰਜੀਤ ਸਿੰਘ ਨੀਲਾਮਹਿਲ, ਸਾਹਿਬ ਸਿੰਘ ਢਿੱਲੋਂ,ਰਵਿੰਦਰ ਸਿੰਘ ਸਵੀਟੀ,ਗੁਰਜੀਤ ਸਿੰਘ ਪੋਪਲੀ, ਅਰਜਨ ਬੈਹਲ,ਮਨਜੀਤ ਸਿੰਘ ਠੁਕਰਾਲ, ਗਗਨਦੀਪ ਸਿੰਘ ਗੱਗੀ,ਕੰਵਲਜੀਤ ਸਿੰਘ ਸੈਕਟਰੀ,ਗੁਰਬਿੰਦਰ ਸਿੰਘ ਜੱਜ, ਇੰਦਰਪਾਲ ਸਿੰਘ ਅਰੋੜਾ, ਸੁਰਿੰਦਰ ਸਿੰਘ ਬਿੱਟੂ, ਅਵਤਾਰ ਸਿੰਘ ਸੈਂਹਬੀ, ਗਗਨਦੀਪ ਸਿੰਘ ਨਾਗੀ, ਸੁਰਿੰਦਰ ਸਿੰਘ ਨਾਗੀ,ਅਮਰਜੀਤ ਸਿੰਘ ਬਸਰਾ, ਦਲਜੀਤ ਸਿੰਘ ਬੇਦੀ, ਬਲਵਿੰਦਰ ਸਿੰਘ, ਚਤਨਿਆ ਗੁਪਤਾ, ਸੁਰਿੰਦਰਪਾਲ ਸਿੰਘ ਗੋਲਡੀ, ਹਰਜੋਤ ਸਿੰਘ ਲੱਕੀ, ਦਵਿੰਦਰ ਸਿੰਘ ਰਹੇਜਾ, ਗੁਰਦੀਪ ਸਿੰਘ ਰਾਵੀ, ਗੁਰਬਚਨ ਸਿੰਘ ਕਥੂਰੀਆ, ਅਮਰਜੀਤ ਸਿੰਘ ਕਥੂਰੀਆ, ਅਮਰਜੀਤ ਸਿੰਘ ਬਰਮੀ,ਬਲਵਿੰਦਰ ਸਿੰਘ ਜੱਬਲ,ਗੋਰਵ ਭਗਤ, ਗੁਰਜੀਤ ਸਿੰਘ ਮਰਵਾਹਾ, ਬਿਕਰਮ ਸਿੰਘ ਔਲਖ, ਮਨਜੀਤ ਸਿੰਘ ਪ੍ਰਚਾਰਕ, ਸਤਿੰਦਰ ਸਿੰਘ ਪੀਤਾ, ਸਤਨਾਮ ਸਿੰਘ ਵਿੱਕੀ, ਦਿਲਬਾਗ ਸਿੰਘ ਪ੍ਰੀਤਨਗਰ, ਕੁਲਵਿੰਦਰ ਸਿੰਘ ਸ਼ਿਵ ਨਗਰ,ਹਰਪਾਲ ਸਿੰਘ ਗੁਰੂ ਅਮਰਦਾਸ ਨਗਰ, ਅਜੀਤ ਸਿੰਘ ਮਿੱਠੂ ਬਸਤੀ, ਵਰਿਆਮ ਸਿੰਘ, ਅਮਰਜੀਤ ਸਿੰਘ ਮੰਗਾਂ,ਚਰਨ ਸਿੰਘ ਮਕਸੂਦਾਂ, ਦਲਜੀਤ ਸਿੰਘ ਲੰਮਾ ਪਿੰਡ, ਗੁਰਮੇਲ ਸਿੰਘ ਸੈਣੀ, ਸੁਖਵਿੰਦਰ ਸਿੰਘ ਸੋਢੀ, ਨਰਿੰਦਰ ਸਿੰਘ ਸੈਣੀ, ਕੁਲਜੀਤ ਸਿੰਘ ਖੁਰਾਣਾ, ਮਨਜੀਤ ਸਿੰਘ ਵਿਰਦੀ, ਮਹੇਸ਼ਇੰਦਰ ਸਿੰਘ ਧਾਮੀ, ਪ੍ਰਮਦੀਪ ਸਿੰਘ ਵਿਟੀ, ਪ੍ਰਦੀਪ ਸਿੰਘ ਵਿੱਕੀ,ਸਤਿੰਦਰ ਪਾਲ ਸਿੰਘ ਛਾਬੜਾ, ਮਨਜੀਤ ਸਿੰਘ ਡਿਪਟੀ, ਗੁਰਿੰਦਰ ਸਿੰਘ ਮਝੈਲ, ਹਰਜਿੰਦਰ ਸਿੰਘ ਜਿੰਦਾ, ਜਤਿੰਦਰ ਪਾਲ ਸਿੰਘ ਮਝੈਲ, ਦਲਜੀਤ ਸਿੰਘ ਬਿੱਟੂ, ਗੁਰਪ੍ਰਤਾਪ ਸਿੰਘ, ਬਲਦੇਵ ਸਿੰਘ, ਮਹਿੰਦਰ ਸਿੰਘ ਸ਼ੇਖਾਂ ਬਜ਼ਾਰ, ਅਮਰਜੀਤ ਸਿੰਘ ਬਜਾਜ, ਕੁਲਵਿੰਦਰ ਸਿੰਘ ਚੀਮਾ,ਬਚਨ ਸਿੰਘ ਕਾਦੀਆਂ, ਜਸਵਿੰਦਰ ਸਿੰਘ ਭੰਮਰਾ, ਬਲਜੀਤ ਸਿੰਘ ਲਾਇਲ, ਸਤਪਾਲ ਸਿੰਘ ਸਿਦਕੀ, ਹਰਜਿੰਦਰ ਸਿੰਘ ਉਬਰਾਏ, ਗੁਰਦੇਵ ਸਿੰਘ ਹੈਪੀ, ਕਰਨੈਲ ਸਿੰਘ ਪ੍ਰਧਾਨ, ਪ੍ਰੀਤਮ ਸਿੰਘ ਖਾਲਸਾ, ਕੁਲਵੰਤ ਸਿੰਘ ਖਰਬੰਦਾ, ਦਵਿੰਦਰ ਸਿੰਘ ਕੁੱਕੂ, ਉਂਕਾਰ ਸਿੰਘ ਰੰਧਾਵਾ, ਪਵਿੰਦਰ ਸਿੰਘ ਠੁਕਰਾਲ, ਜਸਦੀਪ ਸਿੰਘ ਸਿਡਾਨਾ, ਜੋਤ ਜੀਵਨ ਸਿੰਘ ਆਦਿ ਹਾਜ਼ਰ ਸਨ