ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਸਭਾ ਜਲੰਧਰ ਤੋਂ ਚੋਣ ਮੈਦਾਨ ਚ ਉਤਾਰੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਦੀ ਹਾਜ਼ਰੀ ਵਿੱਚ ਪਿੰਡ ਕਾਂਗਣਾ ਅਤੇ ਬੋਪਾਰਾਵਾਂ,ਗੋਹੀਰਾਂ ਹਲਕਾ ਨਕੋਦਰ ਵਿਖੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਜੀ ਦੀ ਅਗਵਾਈ ਹੇਠ ਮੀਟਿੰਗ ਦਾ ਦੌਰ ਚੱਲ ਰਿਹਾ ਹੈ ਮੀਟਿੰਗਾਂ ਵਿੱਚ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਸੁਚੇਤ ਕਰਦੇ ਕਿਹਾ ਕਿ ਲੋਕ ਸਭਾ ਚੋਣਾਂ ਚ ਆਪ ਤੇ ਕਾਂਗਰਸ ਵੱਲੋਂ ਸਾਂਝਾ ਮੈਚ ਖੇਡਿਆ ਜਾ ਰਿਹਾ ਹੈ ਲੋਕ ਭਾਜਪਾ,ਆਪ ਤੇ ਕਾਂਗਰਸ ਦੇ ਝਾਂਸੇ ਚ ਨਹੀਂ ਆਉਣਗੇ, ਹਰ ਮੀਟਿੰਗ ਵਿੱਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਅਤੇ ਸਮੂਹ ਸੰਗਤ ਨੇ ਵਿਸ਼ਵਾਸ ਦਵਾਇਆ ਕਿ ਹਲਕਾ ਨਕੋਦਰ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਚੋਣ ਪ੍ਰਚਾਰ ਲਈ ਉਹ ਅਣਥਕ ਮਿਹਨਤ ਕਰ ਰਹੇ ਹਨ ਅਤੇ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਇੱਕ ਵੋਟ ਪਾ ਕੇ ਅਤੇ ਪਵਾ ਕੇ ਜਲੰਧਰ ਤੋਂ ਉਮੀਦਵਾਰ ਮਹਿੰਦਰ ਸਿੰਘ ਕੇਪੀ ਜੀ ਨੂੰ ਸੰਸਦ ਵਿੱਚ ਭੇਜਣਗੇ ਅਤੇ ਖਾਸ ਤੌਰ ਤੇ ਨਕੋਦਰ ਹਲਕੇ ਦੇ ਵਿਕਾਸ ਦੇ ਕੰਮ ਰੁਕੇ ਹੋਏ ਦੁਬਾਰਾ ਸ਼ੁਰੂ ਕਰਵਾਏ ਜਾਣਗੇ ਅਤੇ ਬੀਜੇਪੀ ਪਾਰਟੀ ਕੋਪਰੇਟਿਵ ਘਰਾਣਿਆਂ ਦੀ, ਆਮ ਆਦਮੀ ਪਾਰਟੀ ਝੂਠੇ ਅਤੇ ਲਾਰੇ ਦੀ ਸਰਕਾਰ ਜਿਨਾਂ ਨੇ ਤਕਰੀਬਨ ਤਿੰਨ ਸਾਲ ਬੀਤਣ ਤੱਕ ਕੋਈ ਵੀ ਇੱਕ ਕੰਮ ਤਸੱਲੀ ਬਖਸ਼ ਲੋਕਾਂ ਨੂੰ ਨਹੀਂ ਗਿਣਵਾ ਸਕੇ ਹਰ ਫਰੰਟ ਤੇ ਸਰਕਾਰ ਨਾ ਕਾਮਯਾਬ ਰਹੀ ਗਰੀਬਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਕਰਾਈਮ ਇੰਨਾ ਕੁ ਵੱਧ ਗਿਆ ਕਿ ਹਰ ਬੰਦਾ ਡਰ ਅਤੇ ਸਹਿਮ ਦੇ ਮਾਹੌਲ ਦੇ ਵਿੱਚ ਰਹਿ ਰਿਹਾ ਹੈ ਜਿਵੇਂ ਕਿ ਚੇਨ ਸਨੈਚਿੰਗ ਅਤੇ ਬੀਬੀਆਂ ਭੈਣਾਂ ਦੇ ਪਰਸ ਖੋਣੇ ਅਤੇ ਸ਼ਰੇਆਮ ਹਰ ਪਿੰਡ ਸ਼ਹਿਰ ਦੇ ਕੋਨੇ ਚੋਂ ਨਸ਼ਾ ਮਿਲਣਾ ਅਤੇ ਸਰੇਆਮ ਬਦਮਾਸ਼ੀਆਂ ਕਰਨੀਆਂ ਇਹੋ ਜਿਹੇ ਹਾਲਾਤ ਪੰਜਾਬ ਤੇ ਕਦੀ ਵੀ ਨਹੀਂ ਬਣੇ ਜੋ ਇਸ ਆਮ ਆਦਮੀ ਪਾਰਟੀ ਨੇ ਬਣਾ ਦਿੱਤੇ ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਵਤਾਰ ਸਿੰਘ ਕਲੇਰ,ਹਰਭਜਨ ਸਿੰਘ ਹੁੰਦਲ,ਜਥੇਦਾਰ ਬਲਵਿੰਦਰ ਸਿੰਘ ਆਲੇਵਾਲੀ, ਸਰਪੰਚ ਮਨੋਹਰ ਹੇਰਾਂ, ਜਸਵਿੰਦਰ ਸਿੰਘ ਮੱਟੂ ਕਾਂਗਣਾ ਮੀਤ ਪ੍ਰਧਾਨ ਸਰਕਲ ਮੱਲੀਆਂ,ਅਸ਼ੋਕ ਕੁਮਾਰ ਮੈਂਬਰ ਪੰਚਾਇਤ ਕਾਂਗਣਾ, ਜਥੇਦਾਰ ਦਲਵਿੰਦਰ ਸਿੰਘ ਕੁੱਕੂ ਗਹੀਰ, ਜਥੇਦਾਰ ਆਦਰ ਸਿੰਘ ਬੋਪਾਰਾਏ,ਪਲਵਿੰਦਰ ਸਿੰਘ ਬੋਪਾਰਾਏ, ਸਰਪੰਚ ਸੋਨੂੰ ਤਲਵੰਡੀ ਭਰੋਂ,ਨਵਨੀਤ ਥਾਪਰ,ਜਸਪਾਲ ਸਿੰਘ,ਬਲਵੀਰ ਲੰਬੜਦਾਰ ਗਿੱਲਾਂ,ਜੋਰਾ ਗਿੱਲ,ਜਸਵਿੰਦਰ ਸਿੰਘ, ਪਰਮਜੀਤ ਸਿੰਘ ਪ੍ਰਧਾਨ,ਪਰਮਜੀਤ ਘਾਰੂ,ਹਰਜਿੰਦਰ ਸਿੰਘ ਜਿੰਦੂ,ਗੋਰੀ ਪ੍ਰਧਾਨ, ਪਿਆਰਾ ਸਿੰਘ ਠੇਕੇਦਾਰ ਅਤੇ ਯੂਥ ਅਕਾਲੀ ਦਲ ਦੇ ਆਗੂ ਰਾਣਾ ਕਾਂਗਣਾ ਅਤੇ ਪ੍ਰੀਤ ਮੱਟੂ ਅਤੇ ਅਨੇਕਾਂ ਹੀ ਅਹੁਦੇਦਾਰ ਸਾਹਿਬਾਨ ਅਤੇ ਵਰਕਰ ਸਾਹਿਬਾਨ ਹਾਜ਼ਰ ਸਨ।.

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।