ਜਲੰਧਰ ( ) ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਦੁਆਰਾ ਰਾਜ ਸਭਾ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਲੇ ਬਿਨਾਂ ਜਿਸ ਤਰ੍ਹਾਂ ਵਿਅੰਗਮਈ ਤਰੀਕੇ ਨਾਲ ਤੰਜ ਕਸਿਆ ਹੈ। ਉਸਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ,ਉਹ ਥੋੜੀ ਹੈ । ਉਹਨਾਂ ਰਾਜਸਭਾ ਵਿੱਚ ਬੋਲਦਿਆਂ ਕਿਹਾ ਹੈ। ਕਿ ਕੁਝ ਲੋਕ ਪੰਜਾਬ ਵਿੱਚ ਭਿੰਡਰਾਵਾਲਾ ਬਣਨਾ ਚਾਹੁੰਦੇ ਹਨ। ਅੱਜ ਉਹ ਅਸਾਮ ਜੇਲ ਵਿੱਚ ਬੈਠ ਕੇ ਪਾਠ ਕਰ ਰਹੇ ਹਨ । ਇਸ ਤਰ੍ਹਾਂ ਦਾ ਗੈਰ ਜਿੰਮੇਰਾਣਾ ਬਿਆਨ ਦੇਣ ਤੋਂ ਪਹਿਲਾਂ, ਉਹਨਾਂ ਵੱਲੋਂ ਸਿੱਖਾਂ ਵੱਲੋਂ ਦੇਸ਼ ਦੇ ਲਈ ਦਿੱਤੀਆਂ ਕੁਰਬਾਨੀਆਂ ਅਤੇ ਸਿੱਖਾਂ ਦੇ ਇਤਿਹਾਸ ਨੂੰ ਚੇਤੇ ਕਰ ਲੈਣਾ ਚਾਹੀਦਾ ਸੀ । ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਤਜਿੰਦਰ ਸਿੰਘ ਸੰਤ ਨਗਰ , ਗੁਰਵਿੰਦਰ ਸਿੰਘ ਸਿੱਧੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ । ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਾਲੇ ਸਿੱਖ ਕੌਮ ਦੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਅਤੇ ਯੋਧੇ ਹੋਏ ਹਨ ,ਅਤੇ ਉਹਨਾਂ ਧਰਮ ਦੀ ਆਨ ਬਾਨ ਸ਼ਾਨ ਵਾਸਤੇ ਆਪਾਂ ਕੁਰਬਾਨ ਕੀਤਾ ਸੀ।ਉਹਨਾਂ ਵਰਗਾ ਨਾਂ ਹੀ ਕੋਈ ਹੈ ਤੇ ਨਾ ਹੀ ਕੋਈ ਹੋਵੇਗਾ । ਭਾਈ ਅੰਮ੍ਰਿਤਪਾਲ ਸਿੰਘ ਨੇ ਕਦੀ ਵੀ ਆਪਣੇ ਆਪ ਦੀ ਤੁਲਨਾ ਸੰਤ ਜੀ ਨਾਲ ਨਹੀਂ ਕੀਤੀ । ਇਸ ਤਰ੍ਹਾਂ ਦਾ ਬਿਆਨ ਦੇ ਕੇ ਦੇਸ਼ ਦੇ ਗ੍ਰਹਿ ਮੰਤਰੀ ਨੇ ਸਿੱਖਾਂ ਪ੍ਰਤੀ ਆਪਣੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਅਸਲ ਵਿੱਚ ਜਿਹੜਾ ਵੀ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਦਾ ਹੈ ।ਸਿੱਖੀ ਦਾ ਪ੍ਰਚਾਰ ਪਸਾਰ ਕਰਨ ਦੀ ਗੱਲ ਕਰਦਾ ਹੈ। ਉਸ ਵਿੱਚੋਂ ਹਕੂਮਤ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨਜ਼ਰ ਆਉਂਦਾ ਹੈ। ਜਿਹੜਾ ਤੁਸੀਂ ਪਾਠ ਕਰਨ ਦੀ ਗੱਲ ਕੀਤੀ ਹੈ । ਜਿਹੜਾ ਵੀ ਗੁਰਸਿੱਖ ਗੁਰੂ ਸਾਹਿਬ ਦੀ ਬਾਣੀ ਅਤੇ ਬਾਣੇ ਨੂੰ ਪਿਆਰ ਕਰਦਾ ਹੈ । ਉਹ ਜਿਸ ਵੀ ਅਵਸਥਾ ਵਿੱਚ ਹੋਵੇ ਉਹ ਗੁਰੂ ਸਾਹਿਬਾਨਾਂ ਦੁਆਰਾ ਉਚਾਰਨ ਰੱਬੀ ਬਾਣੀ ਦਾ ਓਟ ਆਸਰਾ ਲੈ ਕੇ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਹੈ। ਜੇ ਆਪ ਨੂੰ ਪਰਮਾਤਮਾ ਨੇ ਅਜਿਹੀ ਉੱਚ ਪਦਵੀ ਬਖਸ਼ੀ ਹੈ । ਤੁਹਾਨੂੰ ਉਸ ਪਦਵੀ ਦੀ ਮਾਨ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਹੀ ਕੋਈ ਬਿਆਨ ਦੇਣਾ ਚਾਹੀਦਾ ਹੈ। ਇਸ ਤਰ੍ਹਾਂ ਦੀ ਭਾਸ਼ਾ ਦਾ ਪ੍ਰਯੋਗ ਕਰਨਾ ਸੋਭਦਾ ਨਹੀਂ। ਅਸੀਂ ਆਸ ਕਰਦੇ ਹਾਂ ਗੁਰਬਾਣੀ ਦੇ ਕਿਸੇ ਵੀ ਸ਼ਬਦ ਦਾ ਉਚਾਰਨ ਕਰਨ ਵੇਲੇ ਤੁਸੀਂ ਸਤਿਕਾਰ ਨਾਲ ਬੋਲੋਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ (ਕਾਲੀਆ ਕਾਲੋਨੀ), ਵਿੱਕੀ ਸਿੰਘ ਖਾਲਸਾ, ਕਮਲਜੋਤ ਸਿੰਘ ਹੈਪੀ ,ਬਲਦੇਵ ਸਿੰਘ ਚਹਿਲ , ਤਰਲੋਚਨ ਸਿੰਘ ਸੰਤ ਨਗਰ,ਸਤਪਾਲ ਸਿੰਘ ਸਿਦਕੀ, ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ,ਤਰਲੋਚਨ ਸਿੰਘ ਭਸੀਨ ਆਦੀ ਹਾਜਰ ਸਨ।

Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।