Sliderदोआबापंजाबशिक्षा और संस्कृति

ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੇ ਜੋਲੋਜੀ ਵਿਭਾਗ ਵੱਲੋਂ ਡੀਬੀਟੀ ਸਟਾਰ ਸਕੀਮ ਅਧੀਨ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ ਦਿਸ਼ਾ-ਨਿਰਦੇਸ਼ ਹੇਠ ਬੀਐਸਸੀ ਮੈਡੀਕਲ ਦੀਆਂ ਵਿਦਿਆਰਥਣਾਂ ਲਈ ਸਿਨਰਜੀ ਪੈਥਾਲਿਜੀ ਲੈਬ ਦੇ ਦੌਰੇ ਦਾ ਆਯੋਜਨ ਕੀਤਾ ਗਿਆ।

ਜਲੰਧਰ: ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੇ ਜੋਲੋਜੀ ਵਿਭਾਗ ਵੱਲੋਂ
ਡੀਬੀਟੀ ਸਟਾਰ ਸਕੀਮ ਅਧੀਨ ਪਿ੍ਰੰਸੀਪਲ ਪ੍ਰੋ. ਡਾ. (ਸ਼੍ਰੀਮਤੀ) ਅਜੇ ਸਰੀਨ ਦੇ
ਦਿਸ਼ਾ-ਨਿਰਦੇਸ਼ ਹੇਠ ਬੀਐਸਸੀ ਮੈਡੀਕਲ ਦੀਆਂ ਵਿਦਿਆਰਥਣਾਂ ਲਈ
ਸਿਨਰਜੀ ਪੈਥਾਲਿਜੀ ਲੈਬ ਦੇ ਦੌਰੇ ਦਾ ਆਯੋਜਨ ਕੀਤਾ ਗਿਆ। ਇਸਦਾ
ਮੁੱਖ ਉਦੇਸ ਵਿਦਿਆਰਥਣਾਂ ਨੂੰ ਪ੍ਰੈਕਟੀਕਲ ਜਾਣਕਾਰੀ ਦੇਣਾ ਸੀ। ਜੋਲੋਜੀ
ਵਿਭਾਗ ਮੁਖੀ ਡਾ. ਸੀਮਾ ਮਰਵਾਹਾ ਨੇ ਵਿਦਿਆਰਥਣਾਂ ਨੂੰ ਆਪਣੇ ਦੌਰੇ ਦੀ
ਪ੍ਰੋਜੈਕਟ ਰਿਪੋਰਟ ਬਣਾਉਣ ਲਈ ਪ੍ਰੇਰਿਤ ਕੀਤਾ। ਲੈਬ ਵਿੱਚ ਵਿਦਿਆਰਥਣਾਂ
ਨੇ ਲੈਬ ਦੇ ਵਿਭਿੰਨ ਹਿੱਸਿਆਂ ਦੀ ਜਾਣਕਾਰੀ ਹਾਸਲ ਕੀਤੀ ਜਿਨ੍ਹਾਂ ਵਿੱਚ
ਹੇਮਾਟਾਲਿਜੀ, ਮਾਇਕਰੋਬਾਇਲੋਜੀ, ਬਾਇਓਕੈਮਿਸਟਰੀ ਅਤੇ
ਹਿਸਟੋਪੈਥਾਲਿਜੀ ਸ਼ਾਮਲ ਸਨ। ਸਿਨਰਜੀ ਲੈਬ ਦੀ ਡਾਇਰੈਕਟਰ ਡਾ. ਦੀਕਸ਼ਾ
ਚੌਧਰੀ ਨੇ ਵਿਦਿਆਰਥਣਾਂ ਨੂੰ ਸੈਂਪਲ ਇਕੱਠੇ ਕਰਨ, ਲੈਬ ਸੁਰੱਖਿਆ ਦੇ
ਨਿਯਮਾਂ ਅਤੇ ਸੈਂਪਲ ਸਟੋਰੇਜ ਦੀ ਜਾਣਕਾਰੀ ਦਿੱਤੀ। ਵਿਦਿਆਰਥਣਾਂ ਨੂੰ ਬਲੱਡ
ਸੈਂਪਲ ਕਲੈਕਸ਼ਨ, ਸੈਂਟਰੀਫਿਊਗੇਸ਼ਨ, ਹਿਮੋਗਲੋਬਿਨ ਪੱਧਰ, ਬਲੱਡ ਸ਼ੂਗਰ ਅਤੇ
ਸੀਬੀਸੀ ਦੀ ਜਾਂਚ ਦੀ ਜਾਣਕਾਰੀ ਦਿੱਤੀ ਗਈ। ਮਾਈਕਰੋਬਾਇਲੋਜੀ
ਸੈਕਸ਼ਨ ਵਿੱਚ ਵਿਦਿਆਰਥਣਾਂ ਨੇ ਕਲਚਰ ਤਕਨੀਕ ਬਾਰੇ ਜਾਣਿਆ। ਉਨ੍ਹਾਂ ਨੂੰ
ਲੀਵਰ ਅਤੇ ਕਿਡਨੀ ਟੈਸਟ ਬਾਰੇ ਵੀ ਦੱਸਿਆ ਗਿਆ। ਡਾ. ਸਾਕਸ਼ੀ ਵਰਮਾ ਨੇ
ਡਾ. ਦੀਕਸ਼ਾ ਚੌਧਰੀ ਨੂੰ ਪਲਾਂਟਰ ਭੇਂਟ ਕਰਕੇ ਉਨ੍ਹਾਂ ਦਾ ਧੰਨਵਾਦ ਕੀਤਾ।

Related Articles

Back to top button