ਜਲੰਧਰ () ਜੂਨ 1984 ਘੱਲੂਘਾਰੇ ਦੀ ਯਾਦ ਵਿੱਚ ਸਿੱਖ ਤਾਲਮੇਲ ਕਮੇਟੀ ਵੱਲੋਂ ਜਲੰਧਰ ਵਿੱਚ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ ਸੀ। ਜਿਸ ਵਿੱਚ ਜਲੰਧਰ ਸ਼ਹਿਰ ਤੇ ਆਸ ਪਾਸ ਤੋਂ ਸੰਗਤਾਂ ਨੇ ਬਹੁਤ ਵੱਡੀ ਗਿਣਤੀ ਵਿੱਚ ਹਾਜਰੀ ਭਰੀ। ਜਿਸ ਨਾਲ ਇਹ ਮਾਰਚ ਯਾਦਗਾਰੀ ਹੋ ਨਿਬੜਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਨੇ ਰੋਸ ਮਾਰਚ ਵਿੱਚ ਸ਼ਾਮਿਲ ਸਮੁੱਚੀਆਂ ਸੰਗਤਾਂ ਤੇ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਕਿਹਾ । ਕਿ ਅਸੀਂ ਸਮੁੱਚੀਆਂ ਸੰਗਤਾਂ ਦੇ ਹਮੇਸ਼ਾ ਰਿਣੀ ਰਹਾਂਗੇ। ਜਿਨਾਂ ਨੇ ਸਾਡੇ ਇੱਕ ਸੱਦੇ ਤੇ ਵੱਡਾ ਹੁੰਗਾਰਾ ਦਿੱਤਾ। ਉਹਨਾਂ ਨਾਲ ਹੀ ਆਸ ਵੀ ਪ੍ਰਗਟ ਕੀਤੀ ਸਿੱਖੀ ਕਾਰਜਾਂ ਲਈ ਅੱਗੇ ਵੀ ਜਦੋਂ ਸਿੱਖ ਤਾਲਮੇਲ ਕਮੇਟੀ ਸੱਦਾ ਦੇਵੇਗੀ। ਇਸੇ ਤਰ੍ਹਾਂ ਸੰਗਤਾਂ ਭਰਪੂਰ ਸਾਥ ਦੇਂਦੀਆਂ ਰਹਿਣਗੀਆਂ । ਤੁਹਾਡੇ ਇੰਨੇ ਵੱਡੇ ਸਮਰਥਨ ਨੇ ਸਿੱਖੀ ਸਰੋਕਾਰਾਂ ਲਈ ਕੰਮ ਕਰਨ ਲਈ ਹੋਰ ਵੀ ਉਤਸਾਹ ਪੈਦਾ ਕੀਤਾ ਹੈ।