
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਮੈਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਆਪਣੇ ਪ੍ਰੈਕਟੀਕਲ ਸਿੱਖਿਆ ਪ੍ਰੋਗਰਾਮ ਦੇ ਤਹਿਤ ਜਾਲੰਧਰ ਦੀ ਪ੍ਰਸਿੱਧ ਫਾਉਂਡਰੀ ਯੂਨਿਟ JMP ਇੰਡਸਟ੍ਰੀਜ਼ ਦਾ ਉਦਯੋਗਿਕ ਦੌਰਾ ਕੀਤਾ।
ਇਹ ਦੌਰਾ ਫੈਕਲਟੀ ਮੈਂਬਰ ਇਰ. ਪ੍ਰਭੂ ਦਇਆਲ ਅਤੇ ਇਰ. ਰੋਹਿਤ ਕੁਮਾਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਨ੍ਹਾਂ ਨੇ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਪੂਰੀ ਜਾਣਕਾਰੀ ਪ੍ਰਦਾਨ ਕੀਤੀ। ਦੌਰੇ ਦੌਰਾਨ ਸ਼੍ਰੀ ਸਮਿਤ ਮਲਹੋਤਰਾ ਨੇ ਵਿਦਿਆਰਥੀਆਂ ਨਾਲ ਸੰਵਾਦ ਕੀਤਾ ਅਤੇ ਫਾਉਂਡਰੀ ਦੇ ਕੰਮਕਾਜ, ਕਾਸਟਿੰਗ ਪ੍ਰਕਿਰਿਆ, ਉਦਯੋਗਿਕ ਸੁਰੱਖਿਆ ਮਾਪਦੰਡਾਂ ਅਤੇ ਮਾਡਰਨ ਮੈਨਿਫੈਕਚਰਿੰਗ ਤਕਨੀਕਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਪਹਲ ਦੀ ਪ੍ਰਿੰਸਿਪਲ ਡਾ. ਜਗਰੂਪ ਸਿੰਘ ਨੇ ਬਹੁਤ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਉਦਯੋਗਿਕ ਦੌਰੇ ਵਿਦਿਆਰਥੀਆਂ ਦੀ ਪ੍ਰੈਕਟੀਕਲ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਕਲਾਸਰੂਮ ਸਿੱਖਿਆ ਤੇ ਉਦਯੋਗਿਕ ਅਨੁਭਵ ਵਿਚਕਾਰ ਦੀ ਖਾਈ ਨੂੰ ਘਟਾਉਂਦੇ ਹਨ।
ਮੈਕੈਨਿਕਲ ਇੰਜੀਨੀਅਰਿੰਗ ਵਿਭਾਗ ਦੀ ਮੁਖੀ ਸ਼੍ਰੀਮਤੀ ਰਿਚਾ ਅਰੋੜਾ ਨੇ ਦੱਸਿਆ ਕਿ ਇਹ ਦੌਰਾ ਵਿਦਿਆਰਥੀਆਂ ਲਈ ਕਾਫ਼ੀ ਲਾਭਦਾਇਕ ਅਤੇ ਜਾਣਕਾਰੀਆਂ ਭਰਿਆ ਸਾਬਤ ਹੋਇਆ, ਜਿਸ ਨਾਲ ਉਹਨਾਂ ਨੂੰ ਇੱਕ ਚੱਲਦੀ ਫਾਉਂਡਰੀ ਉਦਯੋਗ ਦੇ ਅਸਲੀ ਕਾਰਜ-ਵਾਤਾਵਰਨ ਬਾਰੇ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਹੋਈਆਂ