ਜਲੰਧਰ : ਜੇ.ਐਸ ਫਾਰਮ ਦੇ ਮਾਲਕਾਂ ਵੱਲੋਂ ਮਿਡ ਡੇਅ ਮੀਲ ਦੀ 14,000 ਬੋਰੀ ਕਣਕ ਦੀ ਖੁਰਦ ਬੁਰਦ ਕੀਤੀ ਗਈ।ਪੁਲਿਸ ਵਲੋਂ ਮਕਸੂਦਾ ਥਾਣੇ ਦੇ ਵਿੱਚ ਜੇ.ਐਸ ਫਾਰਮ ਦੇ ਇਕ ਪਾਰਟਨਰ ਉਪਕਾਰ ਸਿੰਘ ਹੋਠੀ ਦੇ ਵਿਰੁੱਧ ਐਫ.ਆਈ.ਆਰ ਦਰਜ਼ ਕੀਤੀ ਗਈ ਹੈ ਜਦਕਿ ਜੇ.ਐਸ ਫਾਰਮ ਦੇ ਬਾਕੀ ਦੇ ਤਿੰਨ ਹੋਰ ਪਾਰਟਨਰ ਨੂੰ ਪੁਲਿਸ ਨੇ ਇਸ ਕੇਸ ਵਿਚੋਂ ਛੱਡ ਦਿੱਤਾ ਗਿਆ ਹੈ ਜਦਕਿ ਉਹਨਾਂ ਦੇ ਖਿਲਾਫ ਵੀ ਐਫ.ਆਈ.ਆਰ ਦਰਜ਼ ਹੋਣੀ ਚਾਹੀਦੀ ਹੈ।

ਪਨਗ੍ਰੇਨ ਵਲੋਂ ਜੇ.ਐਸ ਫਾਰਮ ਦੀ ਸ਼ੈੱਡ ਦੇ ਵਿੱਚ ਲਗਭਗ 50,000 ਹਜ਼ਾਰ ਬੋਰੀ ਕਣਕ ਦੀ ਰੱਖੀ ਗਈ ਸੀ।ਜੇ.ਐਸ. ਫਾਰਮ ਦੇ ਮਾਲਕਾਂ ਵਲੋਂ ਇਸਦੇ ਵਿਚੋਂ 14,000 ਹਜ਼ਾਰ ਬੋਰੀ ਕਣਕ ਦੀ ਗਾਇਬ ਕਰ ਦਿੱਤੀ ਗਈ ਹੈ।ਜਿਸ ਦੀ ਬਾਜ਼ਾਰੀ ਕੀਮਤ ਕਰੋੜਾਂ ਦੇ ਵਿੱਚ ਹੈ।

ਇਹ ਕਣਕ ਮਿਡ ਡੇਅ ਮੀਲ ਅਤੇ ਗਰੀਬਾਂ ਦੇ ਵਿੱਚ ਵੰਡੀ ਜਾਣੀ ਸੀ ਜੋ ਕਿ ਇਕ ਵੱਡਾ ਘਪਲਾ ਕੀਤਾ ਗਿਆ ਤੇ ਗਰੀਬਾਂ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ।ਪ੍ਰਸ਼ਾਸ਼ਨ ਵਲੋਂ ਉਪਕਾਰ ਸਿੰਘ ਹੋਠੀ ਤੇ ਪਰਚਾ ਦਰਜ਼ ਕਰ ਦਿੱਤਾ ਗਿਆ ਹੈ ਪਰ ਉਸਨੂੰ ਗ੍ਰਿਫਤਾਰ ਕਰਨ ਦੀ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ ਤੇ ਜੇ.ਐਸ ਫਾਰਮ ਦੇ ਬਾਕੀ ਪਾਰਟਨਰ ਵੀ ਸ਼ਰੇਆਮ ਸ਼ਹਿਰ ਦੇ ਵਿੱਚ ਘੁੰਮ ਰਹੇ ਹਨ ਤੇ ਪ੍ਰਸ਼ਾਸ਼ਨ ਵਲੋਂ ਉਹਨਾਂ ਦੇ ਖਿਲਾਫ ਵੀ ਪਰਚਾ ਦਰਜ਼ ਨਹੀ ਕੀਤਾ ਜਾ ਰਿਹਾ।

ਜੇ.ਐਸ ਫਾਰਮ ਦੇ ਮਾਲਕ ਆਮ ਆਦਮੀ ਪਾਰਟੀ ਦੇ ਵੱਡੇ ਆਗੂ ਹਨ ਇਹਨਾਂ ਦੀਆਂ ਨਜ਼ਦੀਕੀਆਂ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਘਰਵਾਲੀ ਅਤੇ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦੇ ਨਾਲ ਨਜ਼ਦੀਕੀਆਂ ਹਨ ਅਤੇ ਇਹਨਾ ਦੇ ਸਬੂਤ ਉਪਕਾਰ ਸਿੰਘ ਹੋਠੀ ਦੇ ਫੇਸਬੁੱਕ ਤੋਂ ਦੇਖੇ ਜਾ ਸਕਦੇ ਹਨ, ਜਿਸਦੇ ਸਬੂਤ ਅਸੀ ਤੁਹਾਨੂੰ ਪ੍ਰੈਸ ਨੂੰ ਦੇ ਰਹੇ ਹਾਂ।ਇਸੇ ਕਰਕੇ ਪੁਲਿਸ ਪ੍ਰਸ਼ਾਸ਼ਨ ਇਹਨਾਂ ਦੇ ਖਿਲਾਫ ਕੋਈ ਵੀ ਢੁੱਕਵੀਂ ਕਾਰਵਾਈ ਨਹੀ ਕਰ ਰਿਹਾ ਜਦਕਿ ਇਹਨਾਂ ਵਲੋਂ ਗਰੀਬਾਂ ਅਤੇ ਮਿਡ ਡੇਅ ਮੀਲ ਵਿਚ ਵੰਡੀ ਜਾਣ ਵਾਲੀ ਕਣਕ ਨੂੰ ਗਾਇਬ ਕਰਕੇ ਸਰਕਾਰ ਦੇ ਨਾਲ ਕਰੋੜਾਂ ਰੁਪਏ ਦਾ ਧੋਖਾ ਕੀਤਾ ਗਿਆ ਹੈ। ਜੇ.ਐਸ ਫਾਰਮ ਦੇ ਮਾਲਕਾਂ ਵਲੋਂ ਮਾਨਯੋਗ ਹਾਈ ਕੋਰਟ ਵਿੱਚ ਇਕ ਰਿੱਟ ਫਾਇਲ ਕੀਤੀ ਗਈ ਕਿ ਸਾਡੇ ਸਟੋਰ ਦੀ ਸ਼ੈੱਡ ਵਿਚ ਰੱਖੀ ਗਈ ਕਣਕ ਪਨਗ੍ਰੇਨ ਦੀ ਨਹੀਂ ਹੈ ਇਹ ਕਣਕ ਸਾਡੀ ਨਿੱਜੀ ਹੈ ਜਿਸ ਨੂੰ ਮਾਨਯੋਗ ਹਾਈ ਕੋਰਟ ਵਲੋਂ ਰੱਦ ਕਰ ਦਿੱਤਾ ਗਿਆ ਤੇ ਉਸ ਰਿੱਟ ਵਿਚ ਜੇ.ਐਸ ਫਾਰਮ ਦੇ ਪਾਰਟਨਰਾਂ ਦੀ ਪਾਰਟਨਰਸ਼ਿੱਪ ਦੀ ਕਾਪੀ ਇਹਨਾਂ ਵਲੋਂ ਨਾਲ ਨੱਥੀ ਕੀਤੀ ਗਈ ਸੀ ਜਿਸ ਵਿਚ ਫਰਮ ਦੇ ਚਾਰ ਪਾਰਟਨਰ ਹਨ।

ਅਸੀ ਜਦੋਂ ਜਲੰਧਰ ਦੇ ਵਿੱਚ ਇਲੈਕਸ਼ਨਾਂ ਹੋਈਆਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਜਰੀਵਾਲ ਵਲੋਂ ਇਹਨਾਂ ਦੀ ਗੱਡੀ PB08-BR-0002 ਵਿਚ ਰੋਡ ਸ਼ੋਅ ਕੀਤੇ ਜਾਂਦੇ ਸਨ ਜਿਸਦੇ ਤੁਹਾਨੂੰ ਦੇ ਰਹੇ ਹਾਂ। ਸਬੂਤ

ਜਲੰਧਰ ਪ੍ਰਸ਼ਾਸ਼ਨ ਵਲੋਂ ਪਿਛਲੇ ਸਮੇਂ ਦੇ ਵਿਚ ਇਹਨਾਂ ਨੂੰ ਸਰਕਾਰੀ ਸਕਿਊਰਟੀ ਵੀ ਦਿੱਤੀ ਗਈ ਸੀ।

ਅਸੀ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹਾਂ ਕਿ ਜੇ.ਐਸ.ਫਾਰਮ ਦੇ ਸਾਰੇ ਪਾਰਟਨਰਾਂ ਦੇ ਖਿਲਾਫ ਐਫ.ਆਈ.ਆਰ ਦਰਜ਼ ਕੀਤੀ ਜਾਵੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਅਤੇ ਇਹ ਦੱਸਿਆ ਜਾਵੇ ਕਿ ਭਗਵੰਤ ਮਾਨ, ਕੇਜਰੀਵਾਲ ਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੇ ਨਾਲ ਇਹਨਾਂ ਦੇ ਕਿ ਸੰਬੰਧ ਹਨ।

ਸ.ਮਹਿੰਦਰ ਸਿੰਘ ਕੇ.ਪੀ. ਸਾਬਕਾ ਐਮ.ਪੀ. ਹਲਕਾ ਇੰਚਾਰਜ ਕਰਤਾਰਪੁਰ ਸ਼੍ਰੋਮਣੀ ਅਕਾਲੀ ਦਲ ਰਣਜੀਤ ਸਿੰਘ ਕਾਹਲੋਂ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਤਨਾਮ ਸਿੰਘ ਮਿੰਟੂ ਸਰਾਏ ਖਾਸ ਸਰਦੂਲ ਸਿੰਘ ਬੂਟਾ ਸੇਵਾ ਸਿੰਘ ਕਰਤਾਰਪੁਰ ਗੁਰਦੇਵ ਸਿੰਘ ਮਾਹਲ ਵ ਬਲਜੀਤ ਸਿੰਘ ਸੰਗਲ ਸੋਹਲ ਰੇਸ਼ਮ ਸਿੰਘ ਦੋਨਾ ਚੱਕ ਅਤੇ ਕਰਤਾਰਪੁਰ ਹਲਕੇ ਦੇ ਹੋਰ ਬਹੁਤ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਵਰਕਰ ਪ੍ਰੈਸ ਕਾਨਫਰੰਸ ਵਿਚ ਹਾਜ਼ਰ ਸਨ।