Sliderदोआबापंजाब

 ਕਪੂਰਥਲਾ ਰੋਡ ਤੋਂ ਲੈ ਕੇ ਟੀ.ਸੀ. ਪੈਟਰੋਲ ਪੰਪ 120 ਫੁੱਟ ਰੋਡ ਦਾ ਨਾਮ ਬਾਬਾ ਬੁੱਢਾ ਜੀ ਮਾਰਗ ਰੱਖਣ ਸਬੰਧੀ ਤਜਵੀਜ਼।

ਜਲੰਧਰ : ਕਮਿਊਨਲ ਕਾਰਪੋਰੇਸ਼ਨ ਇੰਜੀਨੀਅਰ ਬੀ ਐਂਡ ਆਰ ਸ਼ਾਖਾ ਜਲੰਧਰ ਨਿਗਮ ਇੰਜੀਨੀਅਰ (ਬੀ ਐਂਡ ਆਰ) ਨੇ ਕਿਹਾ ਹੈ ਕਿ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਲਾਕੇ ਦੇ ਕੌਂਸਲਰ ਸ੍ਰੀਮਤੀ ਕਵਿਤਾ ਸੇਠ, ਕੌਂਸਲਰ ਵੱਲੋਂ ਕਪੂਰਥਲਾ ਰੋਡ ਤੋਂ ਲੈ ਕੇ ਟੀ.ਸੀ. ਪੈਟਰੋਲ ਪੰਪ 120 ਫੁੱਟ ਰੋਡ ਦਾ ਨਾਮ ਬਾਬਾ ਬੂਟਾ ਜੀ ਮਾਰਗ ਰੱਖਣ ਲਈ ਬੇਨਤੀ ਕੀਤੀ ਗਈ ਹੈ। ਬਾਬਾ  ਬੁੱਢਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਗ੍ਰੰਥੀ ਅਤੇ ਸਿੱਖ ਇਤਿਹਾਸ ਦੀ ਮਹਾਨ ਸਖਸ਼ੀਅਤ ਸਨ ਜਿਨ੍ਹਾਂ ਨੇ ਆਪਣੇ ਜੀਵਨ ਸਮੇਂ ਦੀ ਸੇਵਾ ਵਿੱਚ ਲਗਾਇਆ ਅਤੇ ਗੁਰੂ ਜੀ ਦੇ ਨਾਮ ਜਪਣ, ਕੀਰਤਨ ਕਰਨ ਤੇ ਵੰਡ ਕੇ ਖਾਣ ਦੇ ਉਪਦੇਸ਼ ਨੂੰ ਕਮ ਕੇ ਦਿਖਾਇਆ। ਬਾਬਾ ਬੁੱਢਾ  ਜੀ ਗੁਰੂ ਨਾਨਕ ਦੇਵ ਜੀ ਦੇ ਸਭ ਤੋਂ ਮੁਢਲੇ ਸਿੱਖ ਵਿੱਚ ਇੱਕ ਸਨ। ਇਸ ਲਈ ਇਨ੍ਹਾਂ ਨੂੰ ਮੰਨ ਹੋਏ ਮਾਨਨਯੋਗ ਮਾਰਗ ਜੀ ਵੱਲੋਂ ਕਪੂਰਥਲਾ ਰੋਡ ਤੋਂ ਲੈ ਕੇ ਟੀ.ਸੀ. ਪੈਟਰੋਲ ਪੰਪ 120 ਫੁੱਟ ਰੋਡ ਦਾ ਨਾਮ ਬਾਬਾ ਬੁੱਢਾ ਜੀ ਮਾਰਗ ਰੱਖਣ ਤੇ ਸਿਫਾਰਿਸ਼ ਕੀਤੀ ਗਈ ਹੈ। ਉਕਤ ਅਨੁਸਾਰ ਉਪਰ ਦਿੱਤੀ ਤਜਵੀਜ਼ ਮਾਨਨਯੋਗ ਹਾਊਸ ਦੀ ਮੀਟਿੰਗ ਵਿੱਚ ਫੈਸਲਾ ਲਈ ਵਿਚਾਰ ਅਤੇ ਪ੍ਰਵਾਨਗੀ ਹਿੱਤ ਪੇਸ਼ ਹੈ ਜੀ। ਕਮਿਸ਼ਨਰ ਜੀ ਨੇ ਸਹਿਮਤੀ ਹਸਤਾਖਰ ਕੀਤੇ ਹਨ। ਮਾਨਨਯੋਗ ਮੇਅਰ ਜੀ ਦੇ ਆਦੇਸ਼ ਨਾਲ ਤਜਵੀਜ਼ ਹਾਊਸ ਵਿੱਚ ਵਿਚਾਰ ਅਤੇ ਪ੍ਰਵਾਨਗੀ ਹਿੱਤ ਪੇਸ਼ ਹੈ ਜੀ।

Related Articles

Back to top button