ਫਗਵਾੜਾ , 6 ਅਪ੍ਰੈਲ (ਸ਼ਿਵ ਕੌੜਾ) :  ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਅੱਜ ਹਰਗੋਬਿੰਦ ਨਗਰ ਵਿਖੇ ਇੱਕ ਪ੍ਰਭਾਵਸ਼ਾਲੀ ਅਤੇ ਯਾਦਗਾਰ ਸਾਹਿਤਕ ਸਮਾਗਮ ਕਰਵਾਇਆ ਗਿਆਜਿਸ ਵਿੱਚ ਕਵੀ ਦਰਬਾਰਪ੍ਰਸਿੱਧ ਸ਼ਾਇਰ ਲਾਲੀ ਕਰਤਾਰਪੁਰੀ ਨਾਲ ਰੂਬਰੂ ਅਤੇ ਸਾਹਿਤਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਕਿਤਾਬ ਪੰਜਾਬੀ ਸੰਸਾਰ – 2025” ਦਾ ਲੋਕ ਅਰਪਣ ਸਮਾਰੋਹ ਸ਼ਾਮਲ ਸੀ।ਇਸ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਦੇ ਪ੍ਰਮੁੱਖ ਸਾਹਿਤਕਾਰਾਂਕਵੀਆਂ ਅਤੇ ਸਮਾਜ ਸੇਵੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪ੍ਰਧਾਨਗੀ ਮੰਡਲ ਵਿੱਚ ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀਪ੍ਰਧਾਨ ਰਵਿੰਦਰ ਚੋਟਲੇਖਕ ਨਰਪਾਲ ਸਿੰਘ ਸ਼ੇਰਗਿੱਲਪ੍ਰਸਿੱਧ ਲੇਖਕ ਬਲਬੀਰ ਮਾਧੋਪੁਰੀ ਅਤੇ ਸੁਰਜੀਤ ਸਾਜਨ ਸ਼ਾਮਲ ਰਹੇ। ਸਟੇਜ ਸੰਚਾਲਨ ਰਵਿੰਦਰ ਚੋਟ ਜੀ ਵੱਲੋਂ ਬਾਖ਼ੂਬੀ ਕੀਤਾ ਗਿਆ। ਸਮਾਗਮ ਦੌਰਾਨ ਲਾਲੀ ਕਰਤਾਰਪੁਰੀ ਨਾਲ ਰੂਬਰੂ ਸੈਸ਼ਨ ਖ਼ਾਸ ਆਕਰਸ਼ਣ ਦਾ ਕੇਂਦਰ ਰਿਹਾ। ਇਸ ਦੌਰਾਨ ਲਾਲੀ ਕਰਤਾਰਪੁਰੀ ਨੇ ਆਪਣੀ ਜੀਵਨ ਯਾਤਰਾਸਾਹਿਤਕ ਸਫ਼ਰਲਿਖੀਆਂ ਕਿਤਾਬਾਂਗੀਤਾਂ ਅਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਤੇ ਸਨਮਾਨਾਂ ਬਾਰੇ ਦਿਲਚਸਪ ਗੱਲਬਾਤ ਕੀਤੀ। ਉਨ੍ਹਾਂ ਨੇ ਆਪਣੇ ਅਨੁਭਵਾਂ ਰਾਹੀਂ ਨਵੇਂ ਲੇਖਕਾਂ ਨੂੰ ਪ੍ਰੇਰਿਤ ਕੀਤਾ ਅਤੇ ਸਾਹਿਤ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਉਨ੍ਹਾਂ ਵੱਲੋਂ ਆਪਣੇ ਪ੍ਰਸਿੱਧ ਗੀਤ ਵੀ ਸੁਣਾਏ ਗਏ। ਲਾਲੀ ਕਰਤਾਰਪੁਰੀ ਦੇ ਸ਼ਾਗਿਰਦ ਲਾਲੀ ਸਿੰਘ ਨੇ ਲਾਲੀ ਕਰਤਾਰਪੁਰੀ ਦਾ ਗੀਤ ਸੁਰੀਲੇ ਅੰਦਾਜ਼ ਵਿਚ ਪੇਸ਼ ਕਰ ਕੇ ਸਮਾਗਮ ਦੇ ਮਾਹੌਲ ਨੂੰ ਰੰਗੀਨ ਅਤੇ ਯਾਦਗਾਰ ਬਣਾ ਦਿੱਤਾ। ਸੁਰਜੀਤ ਸਾਜਨ,ਸੋਹਣ ਸਹਿਜਲਸ਼ਾਮ ਸਰਗੂੰਦੀਡਾ. ਇੰਦਰਜੀਤ ਸਿੰਘ ਵਾਸੂ,ਬਚਨ ਗੁੜਾ,ਬਲਦੇਵ ਰਾਜ ਕੋਮਲ,ਜਸਵਿੰਦਰ ਫਗਵਾੜਾ,ਬਲਬੀਰ ਕੌਰ ਬੱਬੂ ਸੈਣੀ,ਰਵਿੰਦਰ ਸਿੰਘ ਰਾਏ,ਹਰਚਰਨ ਭਾਰਤੀਕੁਲਦੀਪ ਸਿੰਘ ਰਤਨ,ਸੋਢੀ ਸੱਤੋਵਾਲੀ,ਦੇਵ ਰਾਜ ਦਾਦਰ,ਮਨੋਜ ਫਗਵਾੜਵੀ,ਹਰਜਿੰਦਰ ਨਿਆਣਾ ,ਜੱਸ ਸਰੋਆ ਦਿਲਬਹਾਰ ਸ਼ੌਕਤ ਨੇ ਆਪਣੀਆਂ ਰਚਨਾਵਾਂ ਰਾਹੀਂ ਸਮਾਜਿਕ ਹਕੀਕਤਾਂਮਨੁੱਖੀ ਸੰਵੇਦਨਾਵਾਂ ਅਤੇ ਵਕਤ ਦੇ ਦਰਦ ਨੂੰ ਬਹੁਤ ਹੀ ਖ਼ੂਬਸੂਰਤ ਅੰਦਾਜ਼ ਨਾਲ ਪੇਸ਼ ਕੀਤਾ।ਪ੍ਰਸਿੱਧ ਸਾਹਿਤਕਾਰ ਬਲਬੀਰ ਮਾਧੋਪੁਰੀ ਨੇ ਵੀ ਸਰੋਤਿਆਂ ਨੂੰ ਸੰਬੋਧਨ ਕੀਤਾ ਅਤੇ ਸਰੋਤਿਆਂ ਨੂੰ ਆਪਣੀਆਂ ਕਿਤਾਬਾਂ ਵਿਸ਼ੇਸ਼ ਤੌਰ ਤੇ ਸਵੈ ਜੀਵਨੀ ਬਾਰੇ ਜਾਣਕਾਰੀ ਦਿੱਤੀ।ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਸੰਸਥਾ ਦੀ ਖ਼ਾਸ ਉਪਲਬਧੀ ਇਹ ਰਹੀ ਕਿ ਸੰਸਥਾ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ ਅਤੇ ਲਗਭਗ 42 ਲੱਖ ਰੁਪਏ ਦੀ ਮਨਜ਼ੂਰੀ ਬੰਦ ਹੋ ਚੁੱਕੀ ਗੁਰੂ ਨਾਨਕ ਦੇਵ ਲਾਇਬ੍ਰੇਰੀ ਨੂੰ ਮੁੜ ਸੁਰਜੀਤ ਕਰਨ ਲਈ ਪ੍ਰਾਪਤ ਹੋ ਗਈ।  ਇਸ ਸਫ਼ਲਤਾ ਲਈ ਪ੍ਰਿੰ. ਗੁਰਮੀਤ ਸਿੰਘ ਪਲਾਹੀ,ਰਵਿੰਦਰ ਚੋਟਐਡਵੋਕੇਟ ਐੱਸ. ਐੱਲ.ਵਿਰਦੀ ,ਪਰਵਿੰਦਰਜੀਤ ਸਿੰਘ ਅਤੇ ਹੋਰ ਸਾਥੀਆਂ ਦੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਯਤਨਾਂ ਨੂੰ ਵੀ ਯਾਦ ਕੀਤਾ ਗਿਆ। ਇਸ ਦੇ ਨਾਲ ਸੰਸਥਾ ਨੂੰ ਵੱਖ-ਵੱਖ ਸੱਜਣਾਂ ਵੱਲੋਂ ਭੇਟ ਕੀਤੀਆਂ ਗਈਆਂ ਕਿਤਾਬਾਂ ਨੂੰ ਲਾਇਬ੍ਰੇਰੀ ਨੂੰ ਭੇਟ ਕਰਨ ਲਈ ਇਕੱਠਾ ਕੀਤਾ ਜਾ ਰਿਹਾ ਹੈ। ਸੰਸਥਾ ਵੱਲੋਂ ਬਲਬੀਰ ਮਾਧੋਪੁਰੀ,ਲਾਲੀ ਕਰਤਾਰਪੁਰੀ ਅਤੇ ਸੁਰਜੀਤ ਸਾਜਨ ਨੂੰ ਸਿਰੋਪਾ ਅਤੇ ਪੁਸਤਕਾਂ ਦੇ ਸੈੱਟ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਸਥਾ ਦੇ ਪ੍ਰੋਗਰਾਮ ਵਿੱਚ ਪਹਿਲੀ ਵਾਰ ਸ਼ਿਰਕਤ ਕਰਨ ਵਾਲੇ ਲਾਲੀ ਸਿੰਘ ਅਤੇ ਕੁਲਦੀਪ ਸਿੰਘ ਰਤਨ ਨੂੰ ਸੰਸਥਾ ਵਿੱਚ ਜੀ ਆਇਆਂ” ਕਹਿੰਦਿਆਂ ਪੁਸਤਕਾਂ ਭੇਟ ਕੀਤੀਆਂ ਗਈਆਂ। ਅੰਤ ਵਿੱਚ ਐਡਵੋਕੇਟ ਐੱਸ.ਐੱਲ.ਵਿਰਦੀ ਨੇ ਸਮਾਗਮ ਨੂੰ ਸਫ਼ਲ ਬਣਾਉਣ ਵਾਲੇ ਸਾਰੇ ਸਹਿਯੋਗੀਆਂਕਵੀਆਂ ਅਤੇ ਹਾਜ਼ਰੀਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਹਰ ਮਨੁੱਖ ਦੇ ਜਿਊਣ ਦਾ ਕੋਈ ਮਕਸਦ ਹੋਣਾ ਚਾਹੀਦਾ ਹੈ। ਜਦੋਂ ਮਨੁੱਖ ਮਕਸਦ ਨਾਲ ਲੈ ਕੇ ਤੁਰਦਾ ਅਤੇ ਜੀਵਨ ਵਿੱਚ ਉਸ ਮਕਸਦ ਨੂੰ ਪ੍ਰਾਪਤ ਕਰ ਕੇ ਆਪਣੀ ਮੰਜ਼ਲ ਤੇ ਪਹੁੰਚਦਾ ਹੈ ਤਾਂ ਉਹ ਇਤਿਹਾਸ ਸਿਰਜਦਾ ਹੈ ਤੇ ਇਤਿਹਾਸ ਵਿੱਚ ਅਮਰ ਹੋ ਜਾਂਦਾ ਹੈ। ਸਮਾਗਮ ਵਿੱਚ ਨਿਰਵੈਰ ਸਿੰਘ ਨੱਢਾ,ਸੁਬੇਗ ਸਿੰਘ ਹੰਜਰਾਮਨਦੀਪ ਸਿੰਘ,ਮੋਹਨ ਆਰਟਿਸਟ ,ਸੋਹਣ ਸਿੰਘ ਭਿੰਡਰ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।