
ਜਲੰਧਰ: ਲਾਇਲਪੁਰ ਖ਼ਾਲਸਾ ਕਾਲਜ ਦੇ ਪੋਸਟ ਗ੍ਰੈਜੂਏਟ ਇਕੋਨੋਮਿਕਸ ਵਿਭਾਗ ਐਮ.ਏ. ਅਤੇ ਬੀ.ਐਸ.ਸੀ. ਦੇ ਵਿਦਿਆਰਥੀਆਂ ਵਲੋਂ ਬੀ.ਐਸ.ਸੀ. ਅਤੇ ਐਮ.ਏ. ਦੇ ਆਖਰੀ ਸਮੈਸਟਰ ਦੇ ਵਿਦਿਆਰਥੀਆਂ ਲਈ ਕਾਲਜ ਵਿੱਚ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵਿਦਿਆਰਥੀਆਂਂ ਨੇ ਵੱਧ-ਚੜ ਕੇ ਹਿੱਸਾ ਲਿਆ। ਵਿਦਿਆਰਥੀਆਂ ਵਲੋਂ ਬੜੇ ਹੀ ਸੁੱਚਜੇ ਢੰਗ ਨਾਲ ਸਕਿੱਟ, ਗਰੁੱਪ ਡਾਂਸ ਅਤੇ ਕਵਿਤਾ ਆਦਿ ਪੇਸ਼ਕਾਰੀ ਕੀਤੀ ਗਈ। ਸੁਖਦੀਪ ਸਿੰਘ ਮਿਸਟਰ ਫੇਅਰਵੈਲ ਤੇ ਬੀਨੂ ਨੂੰ ਮਿਸ ਫੇਅਰਵੈਲ, ਵਿਸ਼ਾਲੀ ਨੂੰ ਮਿਸ ਬਿਊਟੀਫੁਲ, ਸਵਨੀਤ ਕੌਰ ਨੂੰ ਬੇਸਟ ਡਰੈਸਅਪ ਐਲਾਨਿਆ ਗਿਆ।
ਇਸ ਮੌਕੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ, ਉਨ੍ਹਾਂ ਇਸ ਮੌਕੇ ਬੋਲਦਿਆਂ ਇਕਨਾਮਿਕਿਸ ਵਿਭਾਗ ਦੇ ਹੋਣਹਾਰ ਵਿਦਿਆਰਥੀਆਂ ਦੇ ਉੱਜਲੇ ਭਵਿੱਖ ਦੀ ਕਾਮਨਾ ਕੀਤੀ। ਵਿਭਾਗ ਮੁਖੀ ਪ੍ਰੋ: ਨਵਦੀਪ ਕੌਰ ਨੇ ਵੀ ਵਿਦਿਆਰਥੀਆਂ ਨੂੰ ਵਿਭਾਗ ਤਰਫੋਂ ਆਉਣ ਵਾਲੇ ਸਮੇਂ ਲਈ ਸ਼ੁਭ ਇਛਾਵਾਂਂ ਦਿੱਤੀਆ। ਇਸ ਮੌਕੇ ਡਾ. ਐਸ.ਐਸ. ਬੈਂਸ ਅਤੇ ਵਿਭਾਗ ਦੇ ਹੋਰ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ।