Sliderपंजाब

ਈ.ਐਸ.ਆਈ. ਹਸਪਤਾਲ ਵਿਖੇ ਬੈਨੀਫਿਸ਼ਰੀਆਂ ਲਈ ਈ.ਐਸ.ਆਈ. ਵਿਖੇ ਅਲਟ੍ਰਾਸਾਊਂਡ ਸੋਨੋਗ੍ਰਾਫੀ ਮਸ਼ੀਨ ਦੀ ਸ਼ੁਰੂਆਤ •

ਜਲੰਧਰ (26.12.2025) – ਡਾਇਰੈਕਟਰ ਹੈਲਥ ਈ.ਐੱਸ.ਆਈ. ਡਾ. ਅਨਿਲ ਗੋਇਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੈਡੀਕਲ ਸੁਪਰਡੈਂਟ ਡਾ. ਜਯੋਤੀ ਸ਼ਰਮਾ, ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਮਨ ਗੁਪਤਾ ਦੀ ਦੇਖਰੇਖ ਹੇਠ ਈ.ਐਸ.ਆਈ. ਹਸਪਤਾਲ ਜਲੰਧਰ ਵਿਖੇ ਈ.ਐਸ.ਆਈ. ਬੈਨੀਫਿਸ਼ਰੀਆਂ (ਲਾਭਪਾਤਰੀਆਂ) ਲਈ ਅਲਟ੍ਰਾ ਸੋਨੋਗ੍ਰਾਫੀ ਮਸ਼ੀਨ ਦੀ ਸੁਵਿਧਾ ਦੀ ਰਸਮੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਨਾਲ ਇਸ ਮੌਕੇ ਜਿਲ੍ਹਾ ਟੀਕਾਕਰਨ ਅਫ਼ਸਰ ਡਾ. ਰਾਕੇਸ਼ ਚੋਪੜਾ, ਰੇਡੀਓਲੋਜਿਸਟ ਡਾ. ਜਸਮੀਤ ਵਾਲਿਆ ਵੀ ਮੌਜੂਦ ਸਨ। ਜਿਕਰਯੋਗ ਹੈ ਕਿ ਪਿਛਲੇ ਕਈ ਸਾਲਾਂ ਤੋਂ ਈ.ਐਸ.ਆਈ. ਵਿਖੇ ਡਾਕਟਰ ਨਾਲ ਹੋਣ ਕਾਰਨ ਮਰੀਜ਼ ਇਸ ਸੁਵਿਧਾ ਤੋ ਵੰਚਿਤ ਸਨ। ਇਸ ਮਸ਼ੀਨ ਰਾਹੀਂ ਹੁਣ ਈ.ਐਸ.ਆਈ. ਬੈਨੀਫਿਸ਼ਰੀ ਵੀ ਹੁਣ ਅਲਟ੍ਰਾਸਾਊਂਡ ਕਰਵਾਉਣ ਦੀ ਸੁਵਿਧਾ ਦਾ ਲਾਭ ਲੈ ਸਕਣਗੇ।
ਮੈਡੀਕਲ ਸੁਪਰਡੈਂਟ ਡਾ. ਜਯੋਤੀ ਸ਼ਰਮਾ ਨੇ ਦੱਸਿਆ ਕਿ ਈ.ਐਸ.ਆਈ. ਬੈਨੀਫਿਸ਼ਰੀ ਹਫ਼ਤੇ ਵਿੱਚ ਇਕ ਦਿਨ ਵੀਰਵਾਰ ਨੂੰ ਅਲਟ੍ਰਾ ਸੋਨੋਗ੍ਰਾਫੀ ਮਸ਼ੀਨ ਰਾਹੀਂ ਸਕੈਨਿੰਗ ਅਤੇ ਅਲਟ੍ਰਾਸਾਊਂਡ ਕਰਵਾਉਣ ਦੀ ਸੁਵਿਧਾ ਦਾ ਲਾਭ ਲੈ ਸਕਦੇ ਹਨ। ਅੱਜ ਪਹਿਲੇ ਦਿਨ 7 ਈ.ਐਸ.ਆਈ. ਬੈਨੀਫਿਸ਼ਰੀਆਂ ਵੱਲੋਂ ਇਸ ਸੁਵਿਧਾ ਦਾ ਲਾਭ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਸੇਵਾਵਾਂ ਦੇਣ ਲਈ ਰੇਡੀਓਲੋਜਿਸਟ ਡਾ. ਜਸਮੀਤ ਵਾਲਿਆ ਨੂੰ ਇਮਪੈਨਲ ਕੀਤਾ ਗਿਆ ਹੈ ਜੋ ਹਰ ਵੀਰਵਾਰ ਨੂੰ ਈ.ਐਸ.ਈ. ਵਿਖੇ ਬੈਨੀਫਿਸ਼ਰੀਆਂ ਨੂੰ ਇਹ ਸੇਵਾਵਾਂ ਪ੍ਰਦਾਨ ਕਰਨਗੇ। ਇਸ ਮੌਕੇ ਐਸ.ਐਮ.ਓ. ਡਾ. ਸਤਿੰਦਰ ਕੌਰ, ਐਸ.ਐਮ.ਓ. ਡਾ. ਗੁਰਪ੍ਰੀਤ ਕੌਰ, ਐਸ.ਐਮ.ਓ. ਡਾ. ਸੰਜੀਵ ਮੌਜੂਦ ਸਨ।

Related Articles

Back to top button