

ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਵਿੱਚ ਕਾਂਗਰਸੀ ਆਗੂਆਂ ਅਤੇ ਵਰਕਰਾਂ ਵਲੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ਼ਹੀਦ ਏ ਆਜ਼ਮ ਸ ਬੇਅੰਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੌਕੇ ਤੇ ਸੰਵਿਧਾਨ ਚੌਂਕ ( ਬੀ.ਐਮ.ਸੀ ਚੌਂਕ ) ਵਿਖੇ ਸਥਿਤ ਸ਼ਹੀਦ ਸ ਬੇਅੰਤ ਸਿੰਘ ਜੀ ਦੀ ਪ੍ਰਤਿਮਾ ਤੇ ਫੁੱਲ ਮਲਾਵਾਂ ਭੇਂਟ ਕੀਤੀਆਂ । ਇਸ ਮੌਕੇ ਤੇ ਰਜਿੰਦਰ ਬੇਰੀ ਨੇ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਲਈ ਸ਼ਹੀਦ ਏ ਆਜ਼ਮ ਸ ਬੇਅੰਤ ਸਿੰਘ ਜੀ ਨੇ ਮਹਾਨ ਕੁਰਬਾਨੀ ਦਿੱਤੀ ਹੈ । ਸਾਡੇ ਦੇਸ਼ ਲਈ ਕੁਰਬਾਨੀਆਂ ਦੇਣ ਵਾਲੀਆਂ ਮਹਾਨ ਸ਼ਖਸੀਅਤਾਂ ਨੂੰ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ । ਸ਼ਹੀਦ ਏ ਆਜ਼ਮ ਸ ਬੇਅੰਤ ਸਿੰਘ ਨੇ ਪੰਜਾਬ ਸੂਬੇ ਨੂੰ ਆਪਣੇ ਕਾਰਜਕਾਲ ਦੌਰਾਨ ਖੁਸ਼ਹਾਲ ਸੂਬਾ ਬਣਾਇਆ ਅਤੇ ਉਸ ਸਮੇਂ ਦੇ ਕਾਲੇ ਦੌਰ ਵਿੱਚੋ ਬਾਹਰ ਕਢਿਆ ਅਤੇ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖੀ । ਅੱਜ ਨਗਰ ਨਿਗਮ ਵਲੋ ਸ਼ਹੀਦ ਸ ਬੇਅੰਤ ਸਿੰਘ ਜੀ ਦੀ ਪ੍ਰਤਿਮਾ ਤੇ ਕੋਈ ਵੀ ਇੰਤਜਾਮ ਨਹੀ ਕਰਵਾਇਆ ਗਿਆ ਨਾ ਹੀ ਪੌੜੀ ਲਗਵਾਈ ਗਈ ਨਾ ਹੀ ਕੋਈ ਬਣਦਾ ਪ੍ਰਬੰਧ ਕੀਤਾ ਗਿਆ । ਇਸ ਮੌਕੇ ਤੇ ਪ੍ਰੇਮ ਨਾਥ ਦਕੋਹਾ , ਰਿਸ਼ੀ ਕੇਸ਼ ਵਰਮਾ , ਬਲਰਾਜ ਠਾਕੁਰ , ਡਾ ਜਸਲੀਨ ਸੇਠੀ , ਸੁਨੀਲ ਦਕੋਹਾ , ਮਨਜੀਤ ਸਿਮਰਨ , ਗੁਲਸ਼ਨ ਮਿੱਡਾ, ਕਰਨ ਸੁਮਨ , ਅਨਿਲ ਕੁਮਾਰ , ਮਸਤ ਰਾਮ , ਮੁਖਤਿਆਰ ਅਹਿਮਦ ਅੰਸਾਰੀ , ਰਵੀਸ਼ ਰਾਜ ਸ਼ਰਮਾ , ਅਤੁਲ ਚੱਢਾ , ਪ੍ਰੇਮ ਸੈਣੀ , ਰਜਨੀਸ਼ ਸੈਣੀ , ਅਸ਼ੋਕ ਖੰਨਾ , ਕਿਸ਼ਨ ਲਾਲ ਮੱਟੂ , ਅਸ਼ੋਕ ਹੰਸ , ਵਿਪਨ ਕੁਮਾਰ , ਸੁਧੀਰ ਘੁੱਗੀ , ਸਰਬਜੀਤ ਮੰਨਾ , ਬ੍ਰਹਮ ਦੇਵ ਸਹੋਤਾ , ਨਿਸ਼ਾਂਤ ਘਈ , ਹੈੱਦਰ ਅਲੀ , ਪ੍ਰਭਦਿਆਲ ਭਗਤ , ਸੂਰਜ ਪ੍ਰਕਾਸ਼ ਲਾਡੀ , ਤਿਲਕ ਰਾਜ ਚੋਹਕਾਂ , ਮੋਨੂੰ ਦਕੋਹਾ , ਜੈ ਸਿੰਘ , ਦੀਨਾ ਨਾਥ ਪ੍ਰਧਾਨ , ਅਸ਼ਵਨੀ ਸੋਂਧੀ , ਗੁਰਪ੍ਰੀਤ ਸਿੰਘ , ਵਿੱਕੀ ਆਬਾਦਪੁਰਾ , ਮੁਨੀਸ਼ ਪਾਹਵਾ , ਸ਼ਬਨਮ , ਗੁਰਮੀਤ ਜੱਸੀ , ਚੰਦਰ ਕਾਂਤਾ ਮੌਜੂਦ ਸਨ



