ਅੱਜ ਪੀ.ਪੀ.ਆਰ ਮਾਲ ਤੋਂ ਇਨਕਮ ਟੈਕਸ ਕਲੋਨੀ ਤੱਕ ਦੀ 120 ਫੁੱਟੀ ਸੜਕ ਨੂੰ ਖੋਲ੍ਹਣ ਦੀ ਮੰਗ ਨੂੰ ਲੈ ਕੇ ਆਸ-ਪਾਸ ਦੇ ਇਲਾਕਾ ਨਿਵਾਸੀਆਂ ਅਤੇ ਵੱਖ-ਵੱਖ ਸੋਸਾਇਟੀਆਂ ਦੇ ਮੈਂਬਰ ਬਲਰਾਜ ਠਾਕੁਰ ਦੇ ਸੱਦੇ ’ਤੇ ਅੰਧ ਵਿਦਿਆਲਿਆ ਨੇੜੇ ਇਕੱਠੇ ਹੋਏ। ਇਸ ਦੌਰਾਨ ਲੰਬੇ ਸਮੇਂ ਤੋਂ ਬੰਦ ਪਈ ਅਤੇ ਕਬਜ਼ੇ ਹੇਠ ਆਈ ਸੜਕ ਨੂੰ ਨਾ ਖੋਲ੍ਹਣ ਲਈ ਸਰਕਾਰ ਅਤੇ ਪ੍ਰਸ਼ਾਸਨ ਦੀ ਕੜੀ ਨਿੰਦਾ ਕੀਤੀ ਗਈ। ਇਕੱਠ ਵਿੱਚ ਫੈਸਲਾ ਲਿਆ ਗਿਆ ਕਿ ਜੇ ਲੋਕਾਂ ਦੀ ਇਸ ਜਾਇਜ਼ ਮੰਗ ਨੂੰ ਅਣਡਿੱਠਾ ਕੀਤਾ ਗਿਆ ਤਾਂ ਸਰਕਾਰ ਖ਼ਿਲਾਫ਼ ਸੰਘਰਸ਼ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ।
ਸੜਕ ਸਬੰਧੀ ਜਾਣਕਾਰੀ
ਇਹ ਸੜਕ ਸ੍ਰੀ ਗੁਰੂ ਰਵੀਦਾਸ ਚੌਂਕ ਤੋਂ ਲਤੀਫਪੁਰਾ ਹੁੰਦੇ ਹੋਏ ਇਨਕਮ ਟੈਕਸ ਕਲੋਨੀ ਰੋਡ ਤੱਕ ਜਾਂਦੀ ਹੈ। ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਆਪਣੇ 16 ਅਗਸਤ 2012 ਦੇ ਫ਼ੈਸਲੇ ਵਿੱਚ ਇਸ ਸੜਕ ਨੂੰ ਜਲੰਧਰ ਇੰਪਰੂਵਮੈਂਟ ਟਰੱਸਟ ਦੀ ਰਿਸ਼ੀ ਨਗਰ ਸਕੀਮ ਦਾ ਹਿੱਸਾ ਦੱਸਦੇ ਹੋਏ ਕਬਜ਼ੇ ਹਟਾਉਣ ਦੇ ਹੁਕਮ ਦਿੱਤੇ ਸਨ। ਇਸ ਦੇ ਬਾਵਜੂਦ ਅਜੇ ਤੱਕ ਸੜਕ ਨੂੰ ਪੂਰੀ ਤਰ੍ਹਾਂ ਨਹੀਂ ਖੋਲ੍ਹਿਆ ਗਿਆ।
ਇਲਾਕਾ ਨਿਵਾਸੀਆਂ ਨੇ ਦੱਸਿਆ ਕਿ 120 ਫੁੱਟੀ ਸੜਕ ਦਾ ਹਿੱਸਾ ਸਿਰਫ਼ 15 ਫੁੱਟ ਰਹਿ ਜਾਣ ਕਾਰਨ “ਬੋਟਲ ਨੈਕ” ਬਣ ਗਿਆ ਹੈ, ਜਿਸ ਨਾਲ ਹਰ ਵੇਲੇ ਟਰੈਫਿਕ ਜਾਮ ਦੀ ਸਮੱਸਿਆ ਬਣੀ ਰਹਿੰਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਮੁੱਖ ਸੜਕ ਨੂੰ ਜਲਦ ਤੋਂ ਜਲਦ ਖੋਲ੍ਹਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ।
ਇਸ ਮੌਕੇ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁੱਗਲ, ਪੀ.ਪੀ.ਆਰ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੀਪ ਸਿੰਘ ਰਾਜਾ, ਜਲੰਧਰ ਮਾਡਲ ਟਾਊਨ ਸੋਸਾਇਟੀ ਦੇ ਪ੍ਰਧਾਨ ਮਨਮੀਤ ਸਿੰਘ ਸੋਢੀ, ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਜਸਵਿੰਦਰ ਸਾਹਨੀ ਅਤੇ ਚੇਅਰਮੈਨ ਵਰਿੰਦਰ ਮਲਿਕ ਆਪਣੇ ਸਾਥੀਆਂ ਸਮੇਤ ਹਾਜ਼ਰ ਸਨ।
ਇਸ ਤੋਂ ਇਲਾਵਾ ਬੀ.ਜੇ. ਚੋਪੜਾ, ਨਵਸੰਦੀਪ ਸਿੰਘ ਸਿੰਪੂ, ਰਬਿੰਦਰ ਸਿੰਘ, ਸਚਿਨ ਵਾਲੀਆ, ਵਿਸ਼ਾਲ ਸ਼ਰਮਾ, ਐਕਸ (ਆਰ) ਗੁਰਮੀਤ ਸਿੰਘ, ਅਭਿਸ਼ੇਕ ਗੁਪਤਾ, ਐਸ.ਪੀ. ਸਿੰਘ, ਯਸ਼ ਪਾਲ ਸ਼ਰਮਾ, ਅਜੈਬ ਸਿੰਘ, ਰਾਕੇਸ਼ ਸ਼ਰਮਾ, ਸੁਖਦੀਪ ਸਿੰਘ ਮੋਨੂ, ਨਵਦੀਪ ਸਿੰਪੂ, ਵਿਜੈ ਜੋਸ਼ੀ, ਸੰਤੋਸ਼ ਸਿੰਘ, ਅਜੀਤ ਵਾਲੀਆ, ਬਾਬੂ ਰਾਮ ਅਰੋੜਾ, ਬੰਕੇ ਲਾਲ ਪੁਰੀ, ਸੁਰੇਸ਼ ਚੌਰਾਸੀਆ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਕਾਲੋਨੀਆਂ ਦੇ ਨੁਮਾਇੰਦੇ ਮੌਜੂਦ ਸਨ।