ਜਲੰਧਰ: ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਤੋਂ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਅੱਜ ਪਾਰਟੀ ਦੇ ਉਨ੍ਹਾਂ ਮਿਹਨਤੀ ਆਗੂਆਂ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵੈਲਫੇਅਰ ਬੋਰਡਾਂ ਵਿੱਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਉਨ੍ਹਾਂ ਉਮੀਦ ਜਤਾਈ ਕਿ ਇਹ ਸਾਰੇ ਨਿਯੁਕਤ ਚੈਅਰਮੈਨ ਆਪੋ-ਆਪਣੇ ਸਮਾਜ ਦੀ ਭਲਾਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨਗੇ।

ਜਲੰਧਰ ਸੈਂਟਰਲ ਹਲਕੇ ਨਾਲ ਸਬੰਧਤ ਰਾਜ ਕਰਨ ਸਿੰਘ ਨੂੰ ਰਾਮਗੜ੍ਹੀਆ ਵੈਲਫੇਅਰ ਬੋਰਡ, ਹਰਪਾਲ ਸਿੰਘ ਨੂੰ ਸੈਣੀ ਵੈਲਫੇਅਰ ਬੋਰਡ, ਰਾਜਨ ਗੁਪਤਾ ਨੂੰ ਅਗਰਵਾਲ ਵੈਲਫੇਅਰ ਬੋਰਡ, ਸੰਦੀਪ ਕੁਮਾਰ ਨੂੰ ਕਨੌਜੀਆ ਵੈਲਫੇਅਰ ਬੋਰਡ, ਨਰੇਸ਼ ਸ਼ਰਮਾ ਨੂੰ ਬ੍ਰਾਹਮਣ ਵੈਲਫੇਅਰ ਬੋਰਡ, ਪ੍ਰਵੀਨ ਕੁਮਾਰ ਨੂੰ ਦਲਿਤ ਵਿਕਾਸ ਬੋਰਡ, ਧਰਮਿੰਦਰ ਸਿੰਘ ਨੂੰ ਪ੍ਰਜਾਪਤ ਸਮਾਜ ਵੈਲਫੇਅਰ ਬੋਰਡ, ਤੇਜਿੰਦਰ ਸਿੰਘ ਨੂੰ ਰਾਜਪੂਤ ਕਲਿਆਣ ਬੋਰਡ, ਨਿਜ਼ਾਮੁਦੀਨ ਨੂੰ ਪੰਜਾਬ ਸਟੇਟ ਮੁਸਲਿਮ ਡਿਵੈਲਪਮੈਂਟ ਬੋਰਡ, ਕ੍ਰਿਸ਼ਨ ਨੰਦ ਸ਼ਾਸਤਰੀ ਨੂੰ ਬੈਰਾਗੀ ਵੈਲਫੇਅਰ ਬੋਰਡ, ਸਤਨਾਮ ਕੰਬੋਜ ਨੂੰ ਕੰਬੋਜ ਵੈਲਫੇਅਰ ਬੋਰਡ, ਰਾਜਨ ਮਸੀਹ ਨੂੰ ਮਸੀਹ ਵੈਲਫੇਅਰ ਬੋਰਡ, ਦੀਪਕ ਕੁਮਾਰ ਨੂੰ ਵਿਮੁਕਤ ਜਾਤੀ ਵੈਲਫੇਅਰ ਬੋਰਡ, ਵਰਿਆਮ ਚੰਦ ਨੂੰ ਬਾਜ਼ੀਗਰ ਅਤੇ ਟਪਰੀਵਾਸ ਵੈਲਫੇਅਰ ਬੋਰਡ, ਨਿਖਿਲ ਅਰੋੜਾ ਨੂੰ ਖੱਤਰੀ ਅਰੋੜਾ ਵੈਲਫੇਅਰ ਬੋਰਡ, ਗਗਨਦੀਪ ਸਿੰਘ ਚੌਹਾਨ ਨੂੰ ਸਵਰਨਕਾਰ ਵੈਲਫੇਅਰ ਬੋਰਡ, ਲਗਨਦੀਪ ਸਿੰਘ ਨੂੰ ਰਾਏ ਸਿੱਖ ਵੈਲਫੇਅਰ ਬੋਰਡ, ਰਵੀ ਕੁਮਾਰ ਨੂੰ ਸੈਣ ਸਮਾਜ ਵੈਲਫੇਅਰ ਬੋਰਡ ਤੇ ਤ੍ਰਿਲੋਕ ਸਿੰਘ ਸਰਾ ਨੂੰ ਸਪੋਰਟਸ ਵੈਲਫੇਅਰ ਬੋਰਡ ਚੇਅਮੈਨ ਨਿਯੁਕਤ ਕੀਤਾ ਗਿਆ ਹੈ।

ਨਿਤਿਨ ਕੋਹਲੀ ਜੀ ਨੇ ਕਿਹਾ ਕਿ ਪਾਰਟੀ ਹਮੇਸ਼ਾ ਆਪਣੇ ਮਿਹਨਤੀ ਅਤੇ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਾਲੇ ਵਾਲੰਟੀਅਰਾਂ ਦਾ ਸਨਮਾਨ ਕਰਦੀ ਹੈ। ਇਹ ਨਿਯੁਕਤੀਆਂ ਇਸੇ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹਨ। ਉਨ੍ਹਾਂ ਸਮੂਹ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਸੀਂ ਸਭ ਨੇ ਮਿਲ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ‘ਰੰਗਲੇ ਪੰਜਾਬ’ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ।