

ਜਲੰਧਰ, 8 ਸਤੰਬਰ ( ) ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਅਗਵਾਈ ਹੇਠ ਸ਼ੀਤਲਾ ਮਾਤਾ ਮੰਦਰ ਸਥਿਤ ਭਾਜਪਾ ਦਫ਼ਤਰ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਨੌਰਥ ਵਿਧਾਨ ਸਭਾ ਖੇਤਰ ਦੇ ਸੈਂਕੜਿਆਂ ਨੌਜਵਾਨਾਂ ਨੇ ਭਾਜਪਾ ਦਾ ਦਾਮਨ ਫੜ ਕੇ ਪਾਰਟੀ ਨੂੰ ਨਵੀਂ ਤਾਕਤ ਬਖ਼ਸ਼ੀ। ਨੌਜਵਾਨਾਂ ਦੀ ਭਾਰੀ ਹਾਜ਼ਰੀ ਨੇ ਭਾਜਪਾ ਦੇ ਹੱਕ ਵਿੱਚ ਬਣ ਰਹੇ ਮਜ਼ਬੂਤ ਮਾਹੌਲ ਦਾ ਸਪੱਸ਼ਟ ਸੰਦੇਸ਼ ਦਿੱਤਾ।
ਇਸ ਮੌਕੇ ਸਾਬਕਾ ਵਿਧਾਇਕ ਅਤੇ ਨੌਰਥ ਵਿਧਾਨ ਸਭਾ ਦੇ ਸੀਨੀਅਰ ਭਾਜਪਾ ਆਗੂ ਕੇ.ਡੀ. ਭੰਡਾਰੀ, ਮੰਡਲ ਪ੍ਰਧਾਨ ਆਸ਼ੀਸ਼ ਸਹਿਗਲ, ਜ਼ਿਲ੍ਹਾ ਉਪ ਪ੍ਰਧਾਨ ਦਵਿੰਦਰ ਭਾਰਦਵਾਜ, ਮੰਡਲ ਪ੍ਰਧਾਨ ਰਾਜੇਸ਼ ਮਲਹੋਤਰਾ, ਅਨੁਜ ਸ਼ਾਰਦਾ, ਹਿਮਾਂਸ਼ੂ ਸ਼ਰਮਾ ਅਤੇ ਨੌਜਵਾਨ ਭਾਜਪਾ ਆਗੂ ਅਰਜੁਨ ਸਹਿਗਲ ਦੀ ਅਗਵਾਈ ਵਿੱਚ ਨੌਜਵਾਨਾਂ ਨੇ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਨਵੇਂ ਕਾਰਕੁਨਾਂ ਦਾ ਸਵਾਗਤ ਕਰਦਿਆਂ ਆਗੂਆਂ ਨੇ ਉਨ੍ਹਾਂ ਨੂੰ ਸੰਗਠਨ ਦੀ ਮਜ਼ਬੂਤੀ ਲਈ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ।
ਇਸ ਮੌਕੇ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਨੌਰਥ ਵਿਧਾਨ ਸਭਾ ਵਿੱਚ ਸੈਂਕੜਿਆਂ ਨੌਜਵਾਨਾਂ ਦਾ ਭਾਜਪਾ ਨਾਲ ਜੁੜਨਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਜਲੰਧਰ ਦਾ ਨੌਜਵਾਨ ਹੁਣ ਖੋਖਲੇ ਨਾਰਿਆਂ ਦੀ ਨਹੀਂ, ਸਗੋਂ ਵਿਕਾਸ, ਰਾਸ਼ਟਰ ਹਿਤ ਅਤੇ ਮਜ਼ਬੂਤ ਲੀਡਰਸ਼ਿਪ ਦੀ ਰਾਜਨੀਤੀ ‘ਤੇ ਭਰੋਸਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਭਾਜਪਾ ਪ੍ਰਤੀ ਵੱਧ ਰਿਹਾ ਉਤਸ਼ਾਹ ਪਾਰਟੀ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਅੱਜ ਹੋਈ ਇਹ ਵੱਡੀ ਜੁਆਇਨਿੰਗ ਆਉਣ ਵਾਲੇ ਸਮੇਂ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰੇਗੀ।
ਉਨ੍ਹਾਂ ਕਿਹਾ ਕਿ ਭਾਜਪਾ ਜਲੰਧਰ ਸ਼ਹਿਰੀ ਨੌਜਵਾਨਾਂ ਨੂੰ ਸਿਰਫ਼ ਪਾਰਟੀ ਦਾ ਮੈਂਬਰ ਨਹੀਂ, ਸਗੋਂ ਸੰਗਠਨ ਦੀ ਜ਼ਿੰਮੇਵਾਰੀ ਅਤੇ ਲੀਡਰਸ਼ਿਪ ਵਿੱਚ ਭਾਗੀਦਾਰ ਬਣਾਏਗੀ। ਨਵੇਂ ਜੁੜੇ ਨੌਜਵਾਨ ਕਾਰਕੁਨ ਘਰ-ਘਰ ਤੱਕ ਭਾਜਪਾ ਦੀਆਂ ਨੀਤੀਆਂ ਪਹੁੰਚਾਉਣ ਦੇ ਨਾਲ-ਨਾਲ ਲੋਕਾਂ ਦੇ ਵਿਚ ਰਹਿ ਕੇ ਉਨ੍ਹਾਂ ਦੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਮਜ਼ਬੂਤੀ ਨਾਲ ਉਠਾਉਣਗੇ। ਉਨ੍ਹਾਂ ਕਿਹਾ ਕਿ ਨੌਰਥ ਵਿਧਾਨ ਸਭਾ ਸਮੇਤ ਪੂਰੇ ਜਲੰਧਰ ਵਿੱਚ ਭਾਜਪਾ ਦਾ ਸੰਗਠਨ ਹੁਣ ਹੋਰ ਵੱਧ ਜੋਸ਼ ਅਤੇ ਮਜ਼ਬੂਤੀ ਨਾਲ ਲੋਕ ਹਿੱਤ ਦੇ ਮੁੱਦਿਆਂ ‘ਤੇ ਆਵਾਜ਼ ਬੁਲੰਦ ਕਰੇਗਾ।
ਇਸ ਮੌਕੇ ਕੇ.ਡੀ. ਭੰਡਾਰੀ ਨੇ ਕਿਹਾ ਕਿ ਨੌਰਥ ਵਿਧਾਨ ਸਭਾ ਦਾ ਨੌਜਵਾਨ ਭਾਜਪਾ ਨਾਲ ਮਜ਼ਬੂਤੀ ਨਾਲ ਜੁੜ ਰਿਹਾ ਹੈ। ਨੌਜਵਾਨਾਂ ਦੀ ਊਰਜਾ ਅਤੇ ਸਰਗਰਮੀ ਸੰਗਠਨ ਦੀ ਸਭ ਤੋਂ ਵੱਡੀ ਤਾਕਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਹਰ ਕਾਰਕੁਨ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਉਠਾਏਗਾ ਅਤੇ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕਰਨ ਵਿੱਚ ਆਪਣੀ ਭੂਮਿਕਾ ਨਿਭਾਏਗਾ।
ਭਾਜਪਾ ਵਿੱਚ ਸ਼ਾਮਲ ਹੋਏ ਨੌਜਵਾਨ ਕਾਰਕੁਨਾਂ ਨੇ ਕਿਹਾ ਕਿ ਉਹ ਪਾਰਟੀ ਦੀ ਵਿਚਾਰਧਾਰਾ ਨਾਲ ਜੁੜ ਕੇ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਸੰਗਠਨ ਲਈ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਾਲ ਲੈ ਕੇ ਭਾਜਪਾ ਨੂੰ ਨੌਰਥ ਵਿਧਾਨ ਸਭਾ ਸਮੇਤ ਪੂਰੇ ਜਲੰਧਰ ਵਿੱਚ ਹੋਰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ‘ਤੇ ਸਰਗਰਮ ਭੂਮਿਕਾ ਨਿਭਾਈ ਜਾਵੇਗੀ।
ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਨੌਜਵਾਨ
ਇਸ ਮੌਕੇ ਰਿਤੇਸ਼ ਸਹਿਗਲ, ਆਸ਼ੀਸ਼ ਆਦਿਵਾਲ, ਸ਼ੁਭਮਵੀਰ ਬਧਨ, ਅਮਨ ਆਸਥਾ, ਦਕਸ਼ ਸ਼ਰਮਾ, ਕੇਤਨ ਸਹਿਗਲ, ਬੌਬ ਮਲਹੋਤਰਾ, ਰਾਜੀਵ, ਹਿਮਾਂਸ਼ੂ, ਅਭੀ, ਅਮਿਤ ਆਸਥਾ, ਅਨਮੋਲ ਸਿੰਘ, ਪ੍ਰਭ, ਸ਼ਾਮ, ਸਨੀ ਆਸਥਾ, ਕ੍ਰਿਸ਼ਨਾ ਆਸਥਾ, ਵਿਸ਼ਾਲ ਸ਼ਰਮਾ, ਕਰਣ ਬਧਨ, ਚਿਰਾਗ ਅਰੋੜਾ, ਅਰਪਿਤ, ਆਦਿਤਿਆ, ਸੁਜਲ, ਨਿੱਕਾ, ਦਕਸ਼, ਮਨੀਸ਼ ਮਾਹੀ ਸਈਪੁਰ, ਦਾਨੇਸ਼ ਸਈਪੁਰ, ਵਿਜੈ ਬੁਲੰਦਪੁਰ, ਗੋਰਾ ਸਲੇਮਪੁਰ, ਅਮਨ ਸਗਰਾ ਮੁਹੱਲਾ, ਅਨੀਤ ਸਈਪੁਰ ਅਤੇ ਆਜ਼ਾਦ ਬੁਲੰਦਪੁਰ ਨੇ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ।



