पंजाबशिक्षा और संस्कृति

ਪੀ.ਐਮ ਸ਼੍ਰੀ ਕੇਂਦਰੀ ਵਿਦਿਆਲਯ – 1 ਦੇ ਵਿਦਿਆਰਥੀਆਂ ਨੇ ਮੇਹਰ ਚੰਦ ਪੋਲੀਟੈਕਨਿਕ ਦਾ ਕੀਤਾ ਦੌਰਾ

ਪੀ.ਐਮ ਸ਼੍ਰੀ ਕੇਂਦਰੀ ਵਿਦਿਆਲਯ ਦੇ 120 ਦੇ ਕਰੀਬ ਵਿਦਿਆਰਥੀਆਂ ਨੇ ਨੈਸ਼ਨਲ ਐਵਾਰਡ ਜੇਤੂ ਕਾਲਜ ਮੇਹਰਚੰਦ ਪੋਲੀਟੈਕਨਿਕ ਜਲੰਧਰ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਉਹਨਾਂ ਦੇ ਅਧਿਆਪਕ ਸ੍ਰੀ ਦੀਪਕ ਚੋਹਾਨ, ਸ਼੍ਰੀ ਰਾਕੇਸ਼ ਕੁਮਾਰ, ਮਿਸ ਅਨੂ ਬਾਲਾ. ਮਿਸ ਅਨੁਰਾਧਾ ਠਾਕੁਰ ਅਤੇ ਮਿਸ ਮੁਸਕਾਨ ਵੀ ਹਾਜਿਰ ਸਨ। ਆਰੰਭ ਵਿੱਚ ਸਮੂਹ ਵਿਦਿਆਰਥੀਆਂ ਨੂੰ ਕਾਲਜ ਦੇ ਸੈਮੀਨਾਰ ਹਾਲ ਵਿੱਚ ਉਹਨਾਂ ਨੂੰ ਕਾਲਜ ਦੀਆ ਗਤੀਵਿਧਿਆਂ ਬਾਰੇ ਦੱਸਿਆ ਅਤੇ ਸਬੰਧਤ ਫਿਲਮ ਵੀ ਵਿਖਾਈ। ਫਿਰ ਸਮੂਹ ਵਿਦਿਆਰਥੀਆਂ ਨੂੰ ਕਈ ਗਰੁੱਪ ਵਿੱਚ ਵੰਡ ਕੇ ਕੈਂਪਸ ਟੂਰ ਕਰਾਇਆ ਗਿਆ। ਜਿਸ ਵਿੱਚ ਆਡੀਟੋਰਿਅਮ, ਲਾਈਬਰੇਰੀ, ਫਾਰਮੇਸੀ ਬਲਾਕ, ਵਰਕਸ਼ਾਪ, ਸਾਂਇਸ ਬਲਾਕ, ਸਟੁਡੈਂਟ ਆਰਟ ਗੈਲਰੀ ਤੇ ਸਿਵਲ, ਇਲੈਕਟਰੀਕਲ, ਮਕੈਨੀਕਲ, ਈ.ਸੀ.ਈ. ਆਟੋਮੋਬਾਇਲ ਤੇ ਕੰਮਪਿਉਟਰ ਵਿਭਾਗਾ ਦਾ ਦੌਰਾ ਵੀ ਕੀਤਾ। ਵਿਦਿਆਰਥੀਆਂ ਨੂੰ ਸਟਾਫ ਨੇ ਜੇਤੂ ਪ੍ਰੋਜੈਕਟ ਤੇ ਮਾਡਲ ਵੀ ਵਿਖਾਏ। ਅੰਤ ਵਿੱਚ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸੰਬੋਧਨ ਕੀਤਾ ਤੇ ਉਹਨਾਂ ਦੇ ਕੈਰੀਅਰ ਚੋਣ ਅਤ ਭਵਿੱਖ ਬਾਰੇ ਪੋਲੀਟੈਕਨਿਕ ਦੇ ਰੋਲ ਨੂੰ ਦੱਸਿਆ। ਇਹ ਕੈਂਪਸ ਟੂਰ ਸ੍ਰੀ ਪ੍ਰਿੰਸ ਮਦਾਨ, ਸ੍ਰੀ ਵਿਕਰਮਜੀਤ ਸਿੰਘ, ਸ੍ਰੀ ਸਾਹਿਲ,, ਸ੍ਰੀ ਰੋਹਿਤ, ਸ੍ਰੀ ਅਮਿਤ, ਸ੍ਰੀ ਮੁਨੀਸ਼, ਸ਼ੀ ਅਭਿਸ਼ੇਕ, ਅਤੇ ਸ਼੍ਰੀ ਵਰਿੰਦਰ ਕੁਮਾਰ ਦੀ ਦੇਖ-ਰੇਖ ਵਿੱਚ ਹੋਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਏ ਹੋਏ ਸਟਾਫ ਨੂੰ ਕਾਲਜ ਦੀ ਪਲੈਟੀਨਮ ਜੁਬਲੀ ਦਾ ਸੁਵੀਨਾਰ ਵੀ ਭੇਂਟ ਕੀਤਾ।

Related Articles

Back to top button