
ਪ੍ਰਕਾਸ਼ ਪੁਰਬ ਵਾਲੇ ਦਿਨ ਧਰਨੇ ਦੇਣੇ ਅਕਾਲੀ ਦਲ ਦੀ ਸਿੱਖੀ ਪ੍ਰਤੀ ਸੋਚ ਦਸਦਾ ਹੈ ਸਿੱਖ ਤਾਲਮੇਲ ਕਮੇਟੀ ਅੱਜ ਸਮੁੱਚੇ ਸੰਸਾਰ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਰਹੀਆਂ ਹਨ ਪਰ ਸਿੱਖ ਕੌਮ ਦੇ ਆਪਣੇ ਆਪ ਨੂੰ ਲੀਡਰ ਅਖਵਾਉਣ ਵਾਲੇ ਅੱਜ ਦੇ ਦਿਨ ਸੜਕਾਂ ਤੇ ਬਹਿ ਕੇ ਬਿਜਲੀ ਕਟੌਤੀ ਸਬੰਧੀ ਸਾਰੇ ਪੰਜਾਬ ਵਿੱਚ ਧਰਨਾ ਪਰਦਰਸ਼ਨ ਸਾਰੇ ਵਰਕਰਾਂ ਨਾਲ ਮਿਲ ਕੇ ਕਰ ਰਹੇ ਹਨ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਧਰਨਾ ਪਰਦਰਸ਼ਨ ਕਰਨੇ ਹਰ ਇਕ ਦਾ ਲੋਕਤੰਤਰੀ ਹਕ਼ ਹੈ ਪਰ ਜਦੋਂ ਸਾਰਾ ਸਿੱਖ ਜਗਤ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸੀਆਂ ਮਨਾ ਰਿਹਾ ਹੈ ਉਸ ਦਿਨ ਸਿੱਖਾਂ ਨੂੰ ਸੜਕਾਂ ਤੇ ਬੈਠਾਉਣਾ ਤੇ ਹਾਏ ਹਾਏ ਕਰਨੀ ਕਿੱਥੋਂ ਦਾ ਕਰਮ ਹੈ ਅਕਾਲੀ ਦਲ ਦੀ ਸਿੱਖੀ ਕਦਰਾ ਕੀਮਤਾ ਦੀ ਕਿੰਨੀ ਕਦਰ ਕਰਦਾ ਹੈ ਅਤੇ ਸਿੱਖ ਗੁਰੂਆਂ ਨਾਲ ਪਿਆਰ ਕਰਦਾ ਹੈ ਇਹ ਦਰਸਾਉਂਦਾ ਹੈ ਅਸੀ ਸਮੁੱਚੀ ਬਾਦਲ ਦਲ ਦੀ ਲੀਡਰ ਸ਼ਿਪ ਨੂੰ ਬੇਨਤੀ ਕਰਦੇ ਹਾਂ ਕੋਈ ਵੀ ਪ੍ਰੋਗਰਾਮ ਬਨਾਉਣਾ ਹੋਵੇ ਦਿਨ ਤਿਉਹਾਰ ਦੀ ਮਹਤਤਾ ਨੂੰ ਜਰੂਰ ਸਾਹਮਣੇ ਰੱਖਿਆ ਜਾਵੇ ਅਸੀਂ ਸਮੁੱਚੀਆਂ ਪੰਜਾਬ ਦੀਆਂ ਪਾਰਟੀਆਂ ਨੂੰ ਬੇਨਤੀ ਕਰਦੇ ਹਾਂ ਸਾਰੀਆਂ ਪਾਰਟੀਆਂ ਅਤੇ ਜਥੇਬੰਦੀਆਂ ਅੱਗੋ ਤੋਂ ਦਿਨ ਤਿਉਹਾਰ ਦੀ ਮਹਤਤਾ ਨੂੰ ਸਮਜ ਕੇ ਕੋਈ ਵੀ ਪ੍ਰੋਗਰਾਮ ਉਲੀਕਣਗੇ