पंजाबशिक्षा और संस्कृति

ਪਲੈਟੀਨਮ ਜੂਬਲੀ ਮੌਕੇ ਇੱਕਠੇ ਹੋਣਗੇ 1200 ਇੰਜੀਨੀਅਰ

ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਸਥਾਪਨਾ ਦੇ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਬਹੁਤ ਧੁਮਧਾਮ ਨਾਲ ਪਲੈਟੀਨਮ ਜੂਬਲੀ ਸਮਾਗਮ ਮਨਾਇਆ ਜਾਵੇਗਾ। ਪਿੰਸ੍ਰੀਪਲ ਡਾ . ਜਗਰੂਪ ਸਿੰਘ ਨੇ ਦੱਸਿਆ ਕਿ ਅਕਤੂਬਰ- ਨੰਵਬਰ 2024 ਵਿੱਚ ਮਨਾਏ ਜਾਣ ਵਾਲੇ ਇਸ ਫੰਕਸ਼ਨ ਵਿੱਚ ਦੇਸ਼ਾਂ – ਵਿਦੇਸ਼ਾਂ ਤੋਂ 1200 ਪੁਰਾਣੇ ਇੰਜੀਨਅਰ ਵਿਦਿਆਰਥੀ ਇੱਕਠੇ ਹੋਣ ਜਾ ਰਹੇ ਹਨ। 2014 ਵਿੱਚ ਜਦੋਂ ਡਾਇਮੰਡ ਜੁਬਲੀ ਮਨਾਈ ਗਈ ਸੀ ਤਾਂ ਉਸ ਸਮੇਂ 800 ਵਿਦਿਆਰਥੀ ਸ਼ਾਮਿਲ ਹੋਏ ਸਨ।

ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਨੇ ਦੱਸਿਆ ਕਿ 36000 ਵਿਦਿਆਰਥੀ ਇਸ ਕਾਲਜ ਵਿੱਚੋਂ ਇੰਜੀਨੀਅਰ ਬਣ ਚੁੱਕੇ ਹਨ। ਇਸ ਬਾਰ ਪਲੈਟੀਨਮ ਜੁਬਲੀ ਮਨਾਉਣ ਲਈ ਸਾਰਿਆਂ ਨੂੰ ਬੇਹਦ ਉਤਸ਼ਾਹ ਹੈ। ਕਾਲਜ ਮੈਨੇਜਮੈਂਟ ਵਲੋਂ ਇਸ ਮੌਕੇ ਉਪਲਬਧੀਆਂ ਹਾਸਲ ਕਰਨ ਵਾਲੇ 70 ਅਲੁਮਨੀ ਮੈਬਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।

Related Articles

Back to top button