
ਸਾਂਝਾ ਮੁਲਾਜਮ ਮੰਚ ਤੇ ਸਾਂਝਾ ਮੁਲਾਜਮ/ਪੈਨਸ਼ਨਰ ਫਰੰਟ ਦੀ ਲੁਧਿਆਣਾ ਵਿਖੇ ਹੋਈ ਜਾਇੰਟ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ 17 ਜੁਲਾਈ 2026 ਨੂੰ ਰੋਸ ਵਜੋਂ ਕਾਲਾ ਦਿਨ ਘੋਸ਼ਿਤ ਕੀਤਾ ਗਿਆ ਹੈ, ਕਿਉਂਕਿ 6 ਸਾਲ ਪਹਿਲਾਂ 17-07-2020 ਨੂੰ ਸਰਕਾਰ ਵਲੋਂ ਪੰਜਾਬ ਦੇ ਕਰਮਚਾਰੀਆਂ ਤੇ ਕੇਂਦਰੀ ਪੈਟਰਨ ਸਕੇਲ ਲਾਗੂ ਕਰਕੇ ਇਹ ਮੁਲਾਜ਼ਮ ਮਾਰੂ ਪੱਤਰ ਲਾਗੂ ਕੀਤਾ ਗਿਆ ਸੀ।
ਇਸ ਰੋਸ ਵਜੋਂ ਸੂਬੇ ਅੰਦਰ ਜਿਲਾ ਹੈਡ ਕੁਆਰਟਰਾਂ ਤੇ 17-07-2020 ਦਾ ਕੇਂਦਰੀ ਪੈਟਰਿਨ ਸਕੇਲ ਲਾਗੂ ਕਰਨ ਵਾਲਾ ਨੋਟੀਫਿਕੇਸ਼ਨ ਸਾੜਿਆ ਜਾਵੇਗਾ।
👉17 ਜੁਲਾਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਜਲੰਧਰ ਵਿੱਚ ਆਉਣ ਕਾਰਣ ਹੋ ਰਹੇ ਸੁਰੱਖਿਆ ਪ੍ਰਬੰਧਾਂ ਕਰਕੇ ਅਤੇ ਜਲੰਧਰ ਦੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਦੀ ਇਸ ਮੰਤਵ ਲਈ ਵੱਡੀ ਗਿਣਤੀ ਵਿੱਚ ਲੱਗੀਆਂ ਡਿਊਟੀਆਂ ਕਰਕੇ ਸਾਂਝੀ ਤਾਲਮੇਲ ਕਮੇਟੀ, ਜਲੰਧਰ ਦੇ ਆਗੂਆਂ ਨੇ ਇਕ ਵਰਚੁਅਲ ਮੀਟਿੰਗ ਕਰਕੇ ਫੈਸਲਾ ਲਿਆ ਹੈ ਕਿ ਉਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਜਲੰਧਰ ਵਿਚ ਇਹ ਐਕਸ਼ਨ 17 ਜੁਲਾਈ ਦੀ ਬਜਾਏ 20 ਜੁਲਾਈ ਦਿਨ ਸੋਮਵਾਰ ਨੂੰ 17-07-2020 ਦੇ ਮੁਲਾਜ਼ਮ ਵਿਰੋਧੀ ਪੱਤਰ ਦੀਆਂ ਕਾਪੀਆਂ ਡੀ.ਸੀ. ਦਫ਼ਤਰ ਦੇ ਸਾਹਮਣੇ ਸਾੜ੍ਹੀਆਂ ਜਾਣਗੀਆਂ।
ਸਾਂਝੀ ਤਾਲਮੇਲ ਕਮੇਟੀ ਜਲੰਧਰ ਵਿੱਚ ਸ਼ਾਮਿਲ ਸਾਰੀਆਂ ਧਿਰਾਂ ਦੇ ਸਮੂਹ ਆਗੂ ਸਾਹਿਬਾਨ ਆਪਣੇ ਸਾਥੀਆਂ ਸਮੇਤ ਡੀ.ਸੀ. ਦਫ਼ਤਰ ਦੇ ਸਾਹਮਣੇ ਸਵੇਰੇ 10:30 ਵਜੇ ਪਹੁੰਚਣ।
ਸਮੂਹ ਵਿਭਾਗਾਂ ਦੇ ਕਰਮਚਾਰੀ ਵੀ ਇਸ ਐਕਸ਼ਨ ਵਿੱਚ ਸ਼ਾਮਿਲ ਹੋਣ ਨੂੰ ਪੂਰੀ ਤਰਜੀਹ ਦੇਣ ਜੀ।
ਨੋਟ:- ਤਹਿਸੀਲ ਫਿਲੌਰ ਵਿਖੇ 17 ਜੁਲਾਈ 2026 ਨੂੰ ਪੱਤਰ ਫੂਕਣ ਦਾ ਐਕਸ਼ਨ ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ 1682/22 ਵੱਲੋਂ ਸ੍ਰੀ ਸੁਰਿੰਦਰ ਕੁਮਾਰ ਪੁਆਰੀ ਜੀ ਦੀ ਅਗਵਾਈ ਵਿੱਚ ਕੀਤਾ ਜਾਵੇਗਾ।