
ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਦੀ ਸਾਂਝੀ ਤਾਲਮੇਲ ਕਮੇਟੀ, ਜਲੰਧਰ ਵੱਲੋਂ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਬਾਹਰ ਧਰਨਾ ਲਾਇਆ ਗਿਆ। ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ਤੇ ਸੂਬੇ ਦੇ ਮੰਤਰੀਆਂ ਅਤੇ ਵਿਧਾਇਕਾਂ ਨੂੰ 1 ਜੁਲਾਈ ਤੋ 12 ਜੁਲਾਈ ਤੱਕ ਦੇ ਦਿੱਤੇ ਪ੍ਰੋਗਰਾਮ ਅਨੁਸਾਰ ਜਲੰਧਰ ਜ਼ਿਲੇ ਦੇ ਹਲਕੇ ਦੇ ਕੈਬਨਿਟ ਮੰਤਰੀ ਨੂੰ ਚੇਤਾਵਨੀ ਪੱਤਰ ਦਿੰਦਿਆ ਸਾਂਝੀ ਤਾਲਮੇਲ ਕਮੇਟੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਦਾ ਮੁਲਾਜ਼ਮ ਪੈਨਸ਼ਨਰਜ਼ ਲਗਾਤਾਰ ਮੰਗਾਂ ਦੀ ਪੂਰਤੀ ਕਰਾਉਣ ਲਈ ਸੰਘਰਸ਼ ਦੇ ਰਾਹ ਤੇ ਹੈ, ਪਰ ਸਰਕਾਰ ਮੁਲਾਜ਼ਮ ਮੰਗਾਂ ਤੇ ਸਿਰਫ ਮੀਟਿੰਗਾਂ ਹੀ ਕਰ ਰਹੀ ਹੈ ਜਦੋਂ ਕਿ 18% ਡੀ.ਏ., ਪੁਰਾਣੀ ਪੈਨਸ਼ਨ ਬਹਾਲ ਕਰਨਾ, ਪੈਨਸ਼ਨਰਜ਼ ਦਾ 2:59 ਦਾ ਗੁਣਾਂਕ ਲਾਗੂ ਕਰਨਾ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਮੁਲਾਜ਼ਮਾਂ ਤੇ ਪੈਨਸ਼ਨਰਜ਼ ਨੂੰ ਡੀ.ਏ. ਲੈਣ ਲਈ ਲਗਾਤਾਰ ਮੁਲਾਜ਼ਮ ਸੰਘਰਸ਼ ਦੇ ਨਾਲ-ਨਾਲ ਹਾਈਕੋਰਟ ਰਾਹੀਂ ਵੀ ਕੇਸ ਲੜਨੇ ਪੈ ਰਹੇ ਹਨ ਪਰ ਹਾਈਕੋਰਟ ਦੀ ਫਟਕਾਰ ਦੇ ਬਾਵਜੂਦ ਸਰਕਾਰ ਡੀ.ਏ. ਦੇਣ ਤੋ ਮੁਨਕਰ ਹੋ ਰਹੀ। ਮਾਣ ਭੱਤੇ ਵਾਲੇ ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਦੇ ਰੋਸ ਵਜੋਂ ਪੰਜਾਬ ਦਾ ਸਮੁੱਚਾ ਮੁਲਾਜ਼ਮ ਪੈਨਸ਼ਨਰਜ਼ 17 ਜੁਲਾਈ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਮੋਹਾਲੀ ਪਹੁੰਚ ਰਿਹਾ ਹੈ। ਇਸ ਪ੍ਰੋਗਰਾਮ ਤੋਂ ਬਾਅਦ 17 ਜੁਲਾਈ ਨੂੰ ਮੁਹਾਲੀ ਵਿਖੇ ਹੋ ਰਹੀ ਸੂਬਾ ਪੱਧਰੀ ਰੈਲੀ ਨੂੰ ਸਫ਼ਲ ਬਣਾਉਣ ਲਈ ਵੀ ਜ਼ੋਰਦਾਰ ਮੁਹਿੰਮ ਪੂਰੇ ਪੰਜਾਬ ਵਿੱਚ ਚੱਲ ਰਹੀ ਹੈ।
ਅੱਜ ਦੇ ਧਰਨੇ ਨੂੰ ਤੇਜਿੰਦਰ ਸਿੰਘ ਨੰਗਲ, ਸੁਰਿੰਦਰ ਕੁਮਾਰ ਪੁਆਰੀ, ਪਿਆਰਾ ਸਿੰਘ, ਨਵਪ੍ਰੀਤ ਸਿੰਘ ਬੱਲੀ, ਸੰਜੀਵ ਕੌਂਡਲ, ਆਰ.ਐਸ. ਯਾਦਵ, ਗੁਰਚਰਨ ਸਿੰਘ ਚਾਹਲ, ਹਰਿੰਦਰ ਦੋਸਾਂਝ, ਤਰਸੇਮ ਲਾਲ, ਜਗਤਾਰ ਸਿੰਘ ਭੁੰਗਰਨੀ, ਅਵਤਾਰ ਸਿੰਘ, ਪ੍ਰੇਮ ਲਾਲ,ਵੀ ਜਗਤਾਰ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਸਿੰਘ, ਡਿੰਪਲ ਰੁਹੇਲਾ, ਅਮਰਪ੍ਰੀਤ ਸਿੰਘ ਪਰਮਾਰ, ਕੁਲਵਿੰਦਰ ਸਿੰਘ ਜੋਸਨ, ਕੰਵਲਜੀਤ ਸੰਗੋਵਾਲ, ਕੁਲਦੀਪ ਰਾਣਾ, ਪੁਸ਼ਪਿੰਦਰ ਸਿੰਘ ਵਿਰਦੀ, ਮਾਸਟਰ ਮਨੋਹਰ ਲਾਲ, ਨਰਿੰਦਰ ਨਾਥ ਸੈਣੀ, ਗੁਰਜੀਤ ਸਿੰਘ, ਰਿਸ਼ੀ ਕੁਮਾਰ, ਦਵਿੰਦਰਪਾਲ ਸਿੰਘ, ਅਵਤਾਰ ਸਿੰਘ ਸਮੇਤ ਵੱਡੀ ਗਿਣਤੀ ਮੁਲਾਜ਼ਮ ਪੈਨਸ਼ਨਰਜ਼ ਹਾਜਰ ਸਨ। ਇਸ ਮੌਕੇ ਹਲਕਾ ਮਹਿੰਦਰ ਭਗਤ ਜੀ ਦੇ ਬੇਟੇ ਨੇ ਚੇਤਾਵਨੀ ਪੱਤਰ ਪ੍ਰਾਪਤ ਕਰਦੇ ਹੋਏ ਇਹਨਾਂ ਮੰਗਾ ਤੇ ਸਹਿਮਤੀ ਦਿੰਦਿਆਂ ਕਿਹਾ ਕਿ ਤੁਹਾਡੀ ਮੰਗਾਂ ਜਾਇਜ਼ ਹਨ ਤੇ ਸਾਡੇ ਘੋਸ਼ਣਾ ਪੱਤਰ ਵਿੱਚ ਹਨ, ਇਹਨਾਂ ਮੰਗਾਂ ਬਾਰੇ ਪਿਤਾ ਜੀ ਮੁੱਖ ਮੰਤਰੀ ਸਾਬ੍ਹ ਨਾਲ ਵੀ ਗੱਲਬਾਤ ਕਰਨਗੇ। ਮੌਕੇ ਤੇ ਆਗੂਆਂ ਤੇ ਕਿਹਾ ਕਿ ਮੁਲਾਜ਼ਮ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਮੁਲਾਜ਼ਮ ਮੌਜੂਦਾ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ ਹਨ।