Sliderपंजाब

ਸਿੱਖ ਜਥੇਬੰਦੀਆਂ ਵਲੋਂ ਦਰਬਾਰ ਸਾਹਿਬ ਸਮੂਹ ਵਿਚ ਹੋਈ ਬੇਅਦਬੀ ਦੀ ਘਟਨਾ ਦੀ ਜੋਰਦਾਰ ਨਿੰਦਾ ਅੱਜ ਦਰਬਾਰ ਸਾਹਿਬ ਜੀ ਪਰਕਰਮਾ ਵਿਚ ਇਕ ਸਿਰਫਿਰੇ ਇਨਸਾਨ ਵਲੋ ਗੁਟਕਾ ਸਾਹਿਬ ਜੀ ਦੇ

ਸਿੱਖ ਜਥੇਬੰਦੀਆਂ ਵਲੋਂ ਦਰਬਾਰ ਸਾਹਿਬ ਸਮੂਹ ਵਿਚ ਹੋਈ ਬੇਅਦਬੀ ਦੀ ਘਟਨਾ ਦੀ ਜੋਰਦਾਰ ਨਿੰਦਾ ਅੱਜ ਦਰਬਾਰ ਸਾਹਿਬ ਜੀ ਪਰਕਰਮਾ ਵਿਚ ਇਕ ਸਿਰਫਿਰੇ ਇਨਸਾਨ ਵਲੋ ਗੁਟਕਾ ਸਾਹਿਬ ਜੀ ਦੇ ਅੰਗ ਪਾੜਨ ਦੀ ਜਲੰਧਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜੋਰਦਾਰ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਹਿਰਦੇਵੈਦਕ ਘਟਣਾ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ ਸਿੱਖ ਜਥੇਬੰਦੀਆਂ ਜਿਨ੍ਹਾਂ ਵਿੱਚ ਗੁਰਦਵਾਰਾ ਨੌਵੀਂ ਪਾਤਸਾਹੀ ਸਿੱਖ ਤਾਲਮੇਲ ਕਮੇਟੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਭਾਈ ਕਨਈਆ ਜੀ ਸੇਵਾ ਦਲ ਦੇ ਆਗੂਆਂ ਕਮਲ ਜੀਤ ਸਿੰਘ ਟੋਨੀ ਤਜਿੰਦਰ ਸਿੰਘ ਪਰਦੇਸੀ ਹਰਪਾਲ ਸਿੰਘ ਚੱਡਾ ਹਰਪ੍ਰੀਤ ਸਿੰਘ ਨੀਟੂ ਅਮਰਜੀਤ ਸਿੰਘ ਕਿਸ਼ਨ ਪੂਰਾ ਸਤਪਾਲ ਸਿੰਘ ਸਿਦਕੀ ਅਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਕਿਸੇ ਦੁਸ਼ਟ ਵਲੋ ਕੀਤੀ ਇਸ ਇਨਸਾਨੀਅਤ ਤੋਂ ਗਿਰੀ ਘਟਨਾ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੇ ਵੀ ਸਵਾਲ ਖੜੇ ਕੀਤੇ ਹਨ ਨਾਲ ਹੀ ਪੁਲਿਸ ਪ੍ਰਸਾਸਨ ਵੀ ਕਿਤੇ ਨਾ ਕਿਤੇ ਜਿੰਮੇਵਾਰ ਹੈ ਓਹਨਾ ਕਿਹਾ ਦਰਬਾਰ ਸਾਹਿਬ ਸਮੂਹ ਵਿੱਚ ਇਸ ਤਰਾਂ ਦੀ ਘਟਨਾ ਹੋਣਾ ਬੁਹਤ ਹੀ ਚਿੰਤਾ ਦਾ ਵਿਸ਼ਾ ਹੈ ਜਦਕਿ ਇਸ ਤੋਂ ਪਹਿਲਾ ਸੱਚਖੰਡ ਵਿੱਚ ਇੱਕ ਦੁਸਟ ਆਦਮੀ ਬੇਅਦਬੀ ਦੀ ਕੋਸਿਸ ਕਰਦਿਆਂ ਦਾ ਸੰਗਤਾ ਨੇ ਸੋਧਾ ਲਾਇਆ ਸੀ ਓਹਨਾ ਕਿਹਾ ਕਿ ਹੁਣ ਜਿਹੜਾ ਦੋਸ਼ੀ ਮੌਕੇ ਤੇ ਫੜਿਆ ਗਿਆ ਉਸ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜੌ ਪਤਾ ਲਾਇਆ ਜਾ ਸਕੇ ਇਸ ਸਾਰੇ ਕਾਰੇ ਪਿੱਛੇ ਕਿਹੜੀਆਂ ਤਾਕਤਾਂ ਜੌ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸਿਸ ਵਿਚ ਹਨ ਇਸ ਮੌਕੇ ਤੇ ਕਮਲਜੀਤ ਸਿੰਘ ਆਰੇ ਵਾਲੇ ਅਤੇ ਪਰਮਜੀਤ ਸਿੰਘ ਕਾਨਪੁਰੀ ਅਤੇ ਹੋਰ ਮੈਂਬਰ ਹਾਜਰ ਸਨ

Related Articles

Back to top button