Uncategorizedपंजाबशिक्षा और संस्कृति

ਮੇਹਰ ਚੰਦ ਪੋਲੀਟੈਕਨਿਕ ਕਾਲਜ , ਜਲੰਧਰ ਦੀਆਂ ਬੈਡਮਿੰਟਨ ਟੀਮਾਂ ਨੇ ਕਰਾਈ ਬੱਲੇ- ਬੱਲੇ

ਪੰਜਾਬ ਟੈਕਨੀਕਲ ਇਨਸਟੀਚਿਉਟ ਦੀ ਸਲਾਨਾ ਸਪੋਰਟਸ ਮੀਟ ਮਿਤੀ 28.10.2024 ਤੋਂ 30.10.2024 ਤੱਕ ਹੋਈ। ਜਿਸ ਵਿੱਚ ਪੰਜਾਬ ਦੇ ਵੱਖ- ਵੱਖ ਪੋਲੀਟੈਕਨਿਕ ਕਾਲਜਾ ਤੋ 10 ਤਰ੍ਹਾਂ ਦੀਆਂ ਖੇਡਾਂ ਵਿੱਚ ਟੀਮਾਂ ਨੇ ਭਾਗ ਲਿਆ। ਬੈਡਮਿੰਟਨ ਦੀਆਂ ਟੀਮਾਂ ਦੇ ਮੈਚ ਗੋਵਨਮੈਂਟ ਪੋਲੀਟੈਕਨਨਿਕ ਆਫ਼ ਗਲਰਜ਼ ਅਮ੍ਰਿਤਸਰ ਵਿੱਚ ਹੋਏ। ਇਸ ਦੌਰਾਨ ਬੈਡਮਿੰਟਨ ਟੀਮ ਲੜਕਿਆਂ ਦੀ ਮੇਹਰਚੰਦ ਪੋਕੀਟੈਕਨਕਿ ਕਾਲਜ ਨੇ ਤੀਸਰੀ ਵਾਰ ਲਗਾਤਾਰ ਗੋਲਡ ਮੈਡਲ ਜਿੱਤ ਕੇ ਹੈਟਰਕ ਬਣਾਈ । ਕੀਪਟਨ ਅਭਿਸ਼ੇਕ ਡੰਡਾਰੀ ਨੂੰ ਸਰਭਉਤਮ ਖਿਡਾਰੀ ਐਕਾਨ ਕੇ ਪੰਜਾਬ ਕਲਰ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸਸਟਾਫ਼ ਦੀਆਂ ਟੀਮਾਂ ਦੇ ਮੈਚ ਵੀ ਕਰਾਏ ਗਏ। ਜਿਸ ਵਿੱਚ ਮੇਹਰਚੰਦ ਪੋਲੀਟੈਕਨਿਕ ਕਾਲਜ ਦੇ ਸਟਾਫ਼ ਦੀ ਟੀਮ ਨੇ ਲਗਾਤਾਰ ਤੀਸਰੀ ਵਾਰ ਬਾਜੀ ਮਾਰੀ ਅਤੇ ਆਪਣੇ ਕਾਲਜ ਦਾ ਨਾਮ ਰੋਸ਼ਨ ਕੀਤਾ। ਅਪਲਾਇਡ ਸਾਇੰਸ ਦੇ ਲੈਕਚਰਾਰ ਸ਼੍ਰੀ ਅੰਕੁਸ਼ ਸ਼ਰਮਾ ਨੂੰ ਲਗਾਤਾਰ ਤੀਸਰੀ ਵਾਰ ਸਰਭਉਤਮ ਖਿਡਾਰੀ ਦਾ ਰੁੱਤਬਾ ਹਾਸਿਲ ਹੋਇਆ, ਜੋ ਕਿ ਮਾਨ ਦੀ ਗੱਲ ਹੈ । ਇਸ ਜਿੱਤ ਦੀ ਖੁਸ਼ੀ ਵਿੱਚ ਸਪੋਰਟਸ ਪ੍ਰਧਾਨ ਸ਼੍ਰੀ ਕਸ਼ਮੀਰ ਕੁਮਾਰ ਅਤੇ ਮਾਨਯੋਗ ਪ੍ਰਿੰਸੀਪਲ ਡਾ. ਜਰਗੂਪ ਸਿੰਘ ਨੇ ਆਪਣੀਆਂ ਟੀਮਾਂ ਨੂੰ ਵਧਾਈ ਦੇ ਕੇ ਸਨਮਾਨਿਤ ਕੀਤਾ। ਇਸ ਜਿੱਤ ਨਾਲ ਸਾਰੇ ਕਾਲਜ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

Related Articles

Back to top button