Sliderपंजाब

ਆਮ ਆਦਮੀ ਕਲੀਨਿਕਾਂ ‘ਚ ਕਲੀਨੀਕਲ ਅਸਿਸਟੈਂਟ ਦੀ ਆਸਾਮੀ ਲਈ ਉਮੀਦਵਾਰਾਂ ਦੀ ਹੋਈ ਇੰਟਰਵਿਊ

ਜਲੰਧਰ (26-11-2024): ਆਮ ਆਦਮੀ ਕਲੀਨਿਕ ‘ਚ ਕਲੀਨਿਕ ਅਸਿਸਟੈਂਟ ਦੀ ਆਸਾਮੀ ਦੀ ਭਰਤੀ ਲਈ ਮਾਨਯੋਗ ਅਡੀਸ਼ਨਲ ਡਿਪਟੀ ਕਮਿਸ਼ਨਰ ਮੇਜਰ ਸ੍ਰੀ ਅਮਿਤ ਮਹਾਜਨ, ਸਿਵਲ ਸਰਜਨ ਡਾ. ਗੁਰਮੀਤ ਲਾਲ ਅਤੇ ਸਹਾਇਕ ਸਿਵਲ ਸਰਜਨ ਡਾ. ਜੋਤੀ ਫੁਕੇਲਾ ਵੱਲੋਂ ਮੰਗਲਵਾਰ ਨੂੰ ਸ਼ਹੀਦ ਬਾਬੂ ਲਾਭ ਸਿੰਘ ਨਰਸਿੰਗ ਸਕੂਲ ਸਿਵਲ ਹਸਪਤਾਲ ਜਲੰਧਰ ਵਿਖੇ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ।

ਸਿਵਲ ਸਰਜਨ ਡਾ. ਗੁਰਮੀਤ ਲਾਲ ਵੱਲੋਂ ਦੱਸਿਆ ਗਿਆ ਕਿ ਸਿਹਤ ਵਿਭਾਗ ਵੱਲੋਂ ਨਿਰਧਾਰਤ 4 ਟੀਮਾਂ ਵੱਲੋਂ ਕਾਉਂਸਲਿੰਗ ਦੌਰਾਨ ਉਮੀਦਵਾਰਾਂ ਦੇ ਅਸਲ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਅਤੇ ਕਾਉਂਸਲਿੰਗ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲੀ। ਡਾ. ਗੁਰਮੀਤ ਲਾਲ ਨੇ ਦੱਸਿਆ ਕਿ ਕਲੀਨਿਕ ਅਸਿਸਟੈਂਟ ਦੀ ਆਸਾਮੀ ਲਈ 31 ਉਮੀਦਵਾਰ ਵੱਲੋਂ ਰਿਪੋਰਟ ਕੀਤਾ ਗਿਆ, ਜਿਨ੍ਹਾਂ ਵਿੱਚੋਂ 27 ਦੀ ਇੰਟਰਵਿਊ ਲਈ ਗਈ। ਉਨ੍ਹਾਂ ਦੱਸਿਆ ਕਿ 4 ਉਮੀਦਵਾਰਾਂ ਵੱਲੋਂ ਲੋੜੀਂਦੇ ਮਾਪਦੰਡ ਪੂਰੇ ਨਹੀਂ ਕੀਤੇ ਗਏ ਸਨ, ਜਿਸ ਕਰਕੇ ਉਨ੍ਹਾਂ ਦੀ ਇੰਟਰਵਿਊ ਨਹੀਂ ਲਈ ਗਈ। ਉਨ੍ਹਾਂ ਦੱਸਿਆ ਕਿ 3 ਦਸੰਬਰ 2024 ਨੂੰ ਇਸ ਇੰਟਰਵਿਊ ਦਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ।

Related Articles

Back to top button