
ਮੇਹਰ ਚੰਦ ਪੌਲੀਟੈਕਨਿਕ ਕਾਲੇਜ ਦੇ ਇਲੈਕਟ੍ਰਾਨਿਕਸ ਅਤੇ ਕੰਮਪਿਊਟਰ ਵਿਭਾਗ ਦੇ ਇੰਚਾਰਜ ਸ੍ਰੀ ਪ੍ਰਿੰਸ ਮਦਾਨ ਨੂੰ ਆਈ.ਐਸ.ਟੀ.ਈ – 2024 ਦੀ 54ਵੀਂ ਸਲਾਨਾ ਕਨਵੈਨਸ਼ਨ ਵਿੱਚ ਪੰਜਾਬ ਦੇ ਬੈਸਟ ਪੌਲੀਟੈਕਨਿਕ ਟੀਚਰ-2024 ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਹ ਸਮਾਗਮ ਰੋਪੜ ਵਿਖੇ ਲੈਮਰਿਨ ਟੈਕ ਸਕਿਲਜ਼ ਯੂਨੀਵਰਸਿਟੀ ਵਿੱਚ ਹੋਇਆ | ਇਸ ਸਮਾਗਮ ਵਿੱਚ ਆਈ.ਐਸ.ਟੀ.ਈ. ਦੇ ਪ੍ਰਧਾਨ ਡਾ. ਪ੍ਰਤਾਪ ਸਿੰਘ ਕੇ.ਦੇਸਾਈ ਅਤੇ ਐਗਜ਼ੀਕਿਊਟਿਵ ਸਕੱਤਰ ਡਾ. ਐਸ.ਐਸ.ਮੱਲੀ ਸ਼ਾਮਿਲ ਹੋਏ | ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਸਟੂਡੈਂਟ ਚੈਪਟਰ ਦੇ ਅਡਵਾਈਜ਼ਰ ਡਾ. ਰਾਜੀਵ ਭਾਟੀਆ ਅਤੇ ਸਾਰੇ ਵਿਭਾਗ ਮੁਖੀਆਂ ਨੇ ਸ੍ਰੀ ਪ੍ਰਿੰਸ ਮਦਾਨ ਨੂੰ ਵਧਾਈ ਦਿੱਤੀ | ਡਾ. ਜਗਰੂਪ ਸਿੰਘ ਨੇ ਇਸ ਮੌਕੇ ਉੱਤੇ ਸ੍ਰੀ ਪ੍ਰਿੰਸ ਮਦਾਨ ਨੂੰ ਸਨਮਾਨਿਤ ਵੀ ਕੀਤਾ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਸਲਾਨਾ ਸਮਾਗਮ ਵਿੱਚ ਵੀ ਸ੍ਰੀ ਪ੍ਰਿੰਸ ਮਦਾਨ ਨੂੰ ਸਨਮਾਨਿਤ ਕੀਤਾ ਜਾਵੇਗਾ |
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।