
ਸ਼੍ਰੀ ਐਸ. ਆਰ. ਲੱਧੜ ਆਈ.ਏ.ਐਸ. (ਰਿਟਾਇਰਡ), ਸੀਨੀਅਰ ਭਾਜਪਾ ਆਗੂ ਤੇ ਭਾਜਪਾ ਐਸਸੀ ਮੋਰਚਾ ਪੰਜਾਬ ਦੇ ਪ੍ਰਧਾਨ ਦੀ ਅਗਵਾਈ ਹੇਠ ਇੱਕ ਵਫਦ ਨੇ, ਜਿਸ ਵਿੱਚ ਸ਼੍ਰੀ ਪਰਮਜੀਤ ਕੈੰਥ, ਸ਼੍ਰੀ ਸੰਤੋਖ ਸਿੰਘ ਗੁੰਮਟਾਲਾ, ਸ਼੍ਰੀ ਸੰਜੀਵ ਅਟਵਾਲ, ਸ਼੍ਰੀ ਚਨਣ ਸਿੰਘ (ਭਾਜਪਾ ਪ੍ਰਧਾਨ ਅੰਮ੍ਰਿਤਸਰ ਰੂਰਲ) ਅਤੇ ਹੋਰ ਕਈ ਸੀਨੀਅਰ ਭਾਜਪਾ ਆਗੂ ਸ਼ਾਮਲ ਸਨ, ਨੇ ਗਾਂਵ ਤਲਵੰਡੀ ਖੁਮਾਣ, ਭੰਗਾਲੀ ਕਲਾਂ, ਥਰੇਵਾਲ, ਮਰਾਰੀ (ਨਾਮ ਦੇਵ )ਆਦਿ ਦਾ ਦੌਰਾ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ।
ਸ਼੍ਰੀ ਲੱਧੜ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਭਾਜਪਾ ਵਲੋਂ ਦੁੱਖ ਪ੍ਰਗਟਾਇਆ ਅਤੇ ਪਰਿਵਾਰਾਂ ਨੂੰ ਇਹ ਭਰੋਸਾ ਦਿਵਾਇਆ ਕਿ ਭਾਰਤ ਸਰਕਾਰ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ।
ਉਨ੍ਹਾਂ ਨੇ ਪਰਿਵਾਰਾਂ ਨੂੰ ਕੇਂਦਰ ਸਰਕਾਰ ਵਲੋਂ ਮਿਲਣ ਵਾਲੀ ਮਦਦ ਬਾਰੇ ਵਿਸਥਾਰ ਨਾਲ ਦੱਸਿਆ:
• ਹਰ ਪਰਿਵਾਰ ਨੂੰ ₹8.25 ਲੱਖ ਦੀ ਆਰਥਿਕ ਸਹਾਇਤਾ,
• ਇੱਕ ਪਰਿਵਾਰਕ ਮੈਂਬਰ ਨੂੰ ₹5000 ਪ੍ਰਤੀ ਮਹੀਨਾ ਪੈਨਸ਼ਨ,
• ਮ੍ਰਿਤਕਾਂ ਦੇ ਬੱਚਿਆਂ ਨੂੰ ਨੌਕਰੀ ਅਤੇ ਸਿੱਖਿਆ ਦੀ ਸਹੂਲਤ,
• ਪ੍ਰਧਾਨ ਮੰਤਰੀ ਆਵਾਸ ਯੋਜਨਾ (PMAY) ਅਤੇ ਹੋਰ ਕੇਂਦਰੀ ਸਕੀਮਾਂ ਦੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਫਾਰਮ ਭਰਨ ਤੇ ਕਾਰਵਾਈ ਤੱਕ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ ਗਿਆ।
ਸ਼੍ਰੀ ਲੱਧੜ ਨੇ ਡੀਸੀ ਅਤੇ ਐਸਐਸਪੀ ਰੂਰਲ ਅੰਮ੍ਰਿਤਸਰ ਨਾਲ ਫੋਨ ’ਤੇ ਗੱਲ ਕਰਕੇ ਸਹਾਇਤਾ ਨੂੰ ਜਲਦੀ ਪ੍ਰਦਾਨ ਕਰਨ ਦੀ ਮੰਗ ਕੀਤੀ।
ਸ਼੍ਰੀ ਚੰਨਣ ਸਿੰਘ ਨੇ ਪ੍ਰਭਾਵਿਤ ਪਰਿਵਾਰਾਂ ਦੇ ਫੋਨ ਨੰਬਰ ਲਏ ਅਤੇ ਉਨ੍ਹਾਂ ਨਾਲ ਆਪਣੀ ਜਾਣਕਾਰੀ ਸਾਂਝੀ ਕੀਤੀ ਤਾਂ ਜੋ ਸੰਪਰਕ ਵਿੱਚ ਕੋਈ ਰੁਕਾਵਟ ਨਾ ਹੋਵੇ।
ਸ਼੍ਰੀ ਲੱਧੜ ਨੇ ਪੰਜਾਬ ਸਰਕਾਰ ਅਗੇ ਹੇਠ ਲਿਖੀਆਂ ਮੰਗਾਂ ਰੱਖੀਆਂ:
1. ਹਰ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ,
2. ਹਰ ਪਰਿਵਾਰ ਨੂੰ ₹1.00 ਕਰੋੜ ਦੀ ਆਰਥਿਕ ਮਦਦ,
3. ਹਰ ਅਨੁਸੂਚਿਤ ਜਾਤੀ ਪਰਿਵਾਰ ਨੂੰ ₹8.25 ਲੱਖ ਦੀ ਰਾਸ਼ੀ, ਜਿਸ ਵਿੱਚੋਂ 50% ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ (ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ),
4. ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੇਂਦਰ ਅਤੇ ਰਾਜ ਸਰਕਾਰ ਵਲੋਂ ਮਦਦ ਜਲਦੀ ਪ੍ਰਦਾਨ ਕਰਵਾਈ ਜਾਵੇ