ਅੱਜ ਮਿਤੀ 26/07/2025 ਨੂੰ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਦੇ ਸੂਬਾ ਬਲਵਿੰਦਰ ਸਿੰਘ ਰਾਠ ਨੇ ਬਿਕਰਮਜੀਤ ਸਿੰਘ ਸੱਤਪਾਲ ਸਿੰਘ ਨੇ ਪ੍ਰੈਸ ਨੂੰ ਬਿਆਨ ਦਿੰਦੇ ਕਿਹਾ ਕਿ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਲਗਭਗ 3 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ । ਸਰਕਾਰ ਅਤੇ ਮਨੇਜਮੈਂਟ ਨਾਲ ਵੀ ਕਾਫੀ ਮੀਟਿੰਗ ਹੋ ਚੁੱਕੀਆਂ ਹਨ ਸਰਕਾਰ ਵੱਲੋਂ ਲਿਖਤੀ ਭਰੋਸੇ ਵੀ ਦਿੱਤੇ ਗਏ ਹਨ ਇੱਥੇ ਤੱਕ ਮੰਗਾਂ ਸਬੰਧੀ ਕਮੇਟੀ ਵੀ ਗਠਿਤ ਕੀਤੀਆਂ ਗਈਆਂ ਸਨ ਪ੍ਰੰਤੂ ਦਿੱਤੇ ਸਮੇਂ ਅਨੁਸਾਰ ਮੰਗਾਂ ਦਾ ਹੱਲ ਨਹੀਂ ਕੀਤਾ ਗਿਆ ਸਿਰਫ ਲਾਰੇ ਤੇ ਲਾਰਾ ਲਾ ਕੇ ਸਮਾਂ ਟਪਾਇਆ ਜਾ ਰਿਹਾ ਹੈ । ਮੁੱਖ ਮੰਤਰੀ ਪੰਜਾਬ ਵੱਲੋਂ ਬਣੀ ਕਮੇਟੀ ਦੀ ਕਰਵਾਈ ਨੂੰ ਵੀ ਅਧੂਰਾ ਛੱਡਿਆ ਜਾ ਰਿਹਾ ਹੈ ਸਿਰਫ ਗੱਲਬਾਤ ਮੰਗਾਂ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਿੱਛਲੇ ਸਮੇਂ ਵੀ ਜੰਥੇਬੰਦੀ ਵੱਲੋਂ 09/10/11 ਜੁਲਾਈ ਦੇ ਸੰਘਰਸ਼ ਦੇ ਐਲਾਨ ਕੀਤਾ ਗਿਆ ਸੀ ਜਿਸ ਸੰਘਰਸ਼ ਦੇ ਸਦਕਾ 09 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਅਤੇ ਵਿੱਤ ਮੰਤਰੀ ਪੰਜਾਬ ਦੇ ਨਾਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਮੰਗਾਂ ਦਾ ਹੱਲ ਕਰਨ ਦੀ ਪੂਰੀ ਸਹਿਮਤੀ ਜਿਤਾਈ ਗਈ ਸੀ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਪ੍ਰੈਸ ਮੀਡੀਆ ਵਿੱਚ ਬਿਆਨ ਵੀ ਦਿੱਤਾ ਗਿਆ ਸੀ । ਕਿ 16 ਜੁਲਾਈ ਨੂੰ ਮੀਟਿੰਗ ਕੀਤੀ ਜਾਵੇਗੀ ਤੇ ਕੁਝ ਮੰਗਾਂ ਦਾ ਹੱਲ 16 ਜੁਲਾਈ ਨੂੰ ਕਰ ਦਿੱਤਾ ਜਾਵੇਗਾ ਬਾਕੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਤੇ 2 ਮੀਟਿੰਗ ਕਰਕੇ 28 ਜੁਲਾਈ ਨੂੰ ਪੂਰਨ ਤੌਰ ਤੇ ਮੰਗਾਂ ਦਾ ਹੱਲ ਕਰ ਦਿੱਤਾ ਜਾਵੇਗਾ ਪ੍ਰੰਤੂ ਮੰਤਰੀ ਵੱਲੋਂ ਕਿਸੇ ਵੀ ਮੰਗਾ ਦਾ ਹੱਲ ਨਹੀਂ ਕੀਤਾ ਗਿਆ ਉਲਟਾ 16 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਵੀ ਨਹੀਂ ਕੀਤੀ ਗਈ ਉਹ ਵੀ ਜਾ 21 ਜੁਲਾਈ ਨੂੰ ਸਟੇਟ ਟਰਾਂਸਪੋਰਟ ਸਕੱਤਰ ਵੱਲੋਂ ਮੀਟਿੰਗ ਕੀਤੀ ਗਈ ਉਸ ਵਿੱਚ ਵੀ ਕੋਈ ਹੱਲ ਨਹੀ ਕੀਤਾ ਗਿਆ ਗੱਲਬਾਤ ਟਾਲ ਮਟੋਲ ਕਰਕੇ ਸਮਾਂ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੇ ਵਰਕਰ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।ਹ ਚਾਨਣ ਸਿੰਘ ਅਤੇ ਰਣਜੀਤ ਸਿੰਘ ਨੇ ਪ੍ਰੈੱਸ ਨੂੰ ਬੋਲਦਿਆਂ ਕਿਹਾ ਕਿ ਸਰਕਾਰ ਮੰਗਾਂ ਦਾ ਹੱਲ ਕਰਨ ਦੀ ਬਜਾਏ ਵਿਭਾਗਾਂ ਨੂੰ ਨਿਜੀਕਰਨ ਦੇ ਵੱਲ ਨੂੰ ਲਿਜਾਇਆ ਜਾ ਰਿਹਾ ਹੈ ਵਿਭਾਗਾਂ ਦੇ ਵਿੱਚ ਕਿਲੋਮੀਟਰ ਸਕੀਮ ਤਹਿਤ ਬੱਸਾਂ ਪਾਉਣ ਦੀ ਪਾਲਸੀ ਲੈ ਕੇ ਆਈ ਜਾਂ ਰਹੀ ਹੈ। ਕਾਰਪੋਰੇਟ ਘਰਾਣਿਆਂ ਨੂੰ ਵਿਭਾਗਾਂ ਦੀ ਪੂਾਹੀਂ ਤੌਰ ਤੇ ਲੁੱਟ ਕਰਵਾਉਣ ਦੀ ਮਨਸਾ ਦੇ ਨਾਲ ਕਿਲੋਮੀਟਰ ਸਕੀਮ ਬੱਸਾਂ ਪਾਇਆ ਜਾ ਰਹੀਆਂ ਹਨ ਜਿਸ ਦਾ ਟੈਂਡਰ ਸਰਕਾਰ ਵੱਲੋ 4 ਅਗਸਤ ਨੂੰ ਖੋਲਣ ਦੀ ਕੋਸ਼ਿਸ਼ ਕੀਤੀ ਜਿਸ ਰਹੀ ਹੈ 32 ਤੋਂ 35 ਲੱਖ ਰੁਪਏ ਦੀ ਬੱਸ ਕਰੋੜਾਂ ਰੁਪਏ ਵਿਭਾਗਾਂ ਦਾ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜੇਕਰ ਸਰਕਾਰ ਅਤੇ ਮਨੇਜਮੈਂਟ ਨੇ ਟੈਂਡਰ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਵੱਲੋ ਤਰੁੰਤ ਤੇ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਜੇਕਰ ਸਰਕਾਰ ਅਤੇ ਮਨੇਜਮੈਂਟ ਨੇ 28 ਜੁਲਾਈ ਨੂੰ ਮੰਗਾ ਦਾ ਹੱਲ ਨਾ ਕੀਤਾ ਤਾਂ ਤੁਰੰਤ ਤੌਰ ਤੇ ਬੰਦ ਕਰਕੇ ਆਣ ਮਿੱਥੇ ਸਮੇਂ ਦੇ ਲਈ ਰੋਸ ਧਰਨਾ ਦਿੱਤਾ ਜਾਵੇਗਾ । ਇਸ ਮੌਕੇ ਬਾਬਾ ਜਸਵੰਤ ਸਿੰਘ ਜਸਬੀਰ ਸਿੰਘ ਸੁਖਦੇਵ ਸਿੰਘ ਰਿੱਕੀ ਮਲਕੀਤ ਸਿੰਘ ਸੁਖਵਿੰਦਰ ਸਿੰਘ
Disclaimer : यह खबर उदयदर्पण न्यूज़ को सोशल मीडिया के माध्यम से प्राप्त हुई है। उदयदर्पण न्यूज़ इस खबर की आधिकारिक तौर पर पुष्टि नहीं करता है। यदि इस खबर से किसी व्यक्ति अथवा वर्ग को आपत्ति है, तो वह हमें संपर्क कर सकते हैं।