
ਫਿਲੌਰ:- ਲ਼ੋਕ ਇਨਸਾਫ਼ ਮੰਚ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਹੋਸ਼ਿਆਰਪੁਰ ਕਤਲ ਕਾਂਡ ਦੇ ਦੋਸ਼ੀਆਂ ਨੂੰ ਫਾਹੇ ਲਗਵਾਉਣ ਲਈ ਕੈਂਡਲ ਤੇ ਰੋਸ ਮਾਰਚ ਕੀਤਾ ਗਿਆ ਜਿਸ ਵਿੱਚ ਸੈਕੜੇ ਮਰਦ ਔਰਤਾਂ ਅਤੇ ਬੱਚਿਆਂ ਨੇ ਸ਼ਮੂਲੀਅਤ ਕੀਤੀ ਜਿਸ ਦੀ ਅਗਵਾਈ ਪ੍ਰਧਾਨ ਜਰਨੈਲ ਫ਼ਿਲੌਰ, ਸਰਬਜੀਤ ਸਾਬਿ ਸਾਬਕਾ ਸਰਪੰਚ… ਨੇ ਕੀਤੀ। ਇਹ ਕੈਂਡਲ ਤੇ ਰੋਸ ਮਾਰਚ ਡਾਕਟਰ ਅੰਬੇਦਕਰ ਚੌਂਕ ਫ਼ਿਲੌਰ ਤੋਂ ਸ਼ੁਰੂ ਹੋਇਆ ਅਤੇ ਸ਼ਹਿਰ ਫਿਲੌਰ ਤੋਂ ਹੁੰਦਾਂ ਹੋਇਆ. ਦੁਬਾਰਾ ਅੰਬੇਦਕਰ ਚੌਂਕ. ਵਿੱਖੇ ਖ਼ਤਮ ਹੋਇਆ। ਇਸ ਮੌਕੇ ਸੰਬੌਧਨ ਕਰਦੇ ਹੋਏ ਆਗੂਆਂ ਪ੍ਰਸ਼ੋਤਮ ਫ਼ਿਲੌਰ, ਮਾਸਟਰ ਹੰਸ ਰਾਜ, ਰਾਮਜੀ ਦਾਸ ਗੰਨਾ ਪਿੰਡ, ਹਨੀ ਸੰਤੋਖਪੁਰਾ, ਰਾਜਵਿੰਦਰ ਮੁਠੱਡਾ, ਡਾਕ੍ਟਰ ਸੰਦੀਪ ਕੁਮਾਰ, ਡਾਕਟਰ ਅਸ਼ੋਕ ਕੁਮਾਰ, ਡਾਕਟਰ ਸੁਨੀਲ ਗੰਨਾ ਪਿੰਡ, ਰਵੀ ਦਲੇਰ, ਸੋਮ ਨਾਥ ਸ਼ੇਖੂਪੁਰ, ਪਰਵਿੰਦਰ ਫਲਪੋਤਾ, ਮੱਘਰ ਜਗਤਪੁਰ, ਸੁਰਿੰਦਰ ਮਾਹਲਾ, ਹੈਪੀ ਸੰਗੋਵਾਲ,ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਕਰਨੈਲ ਫ਼ਿਲੌਰ ਆਦਿ ਨੇ ਮੰਗ ਕੀਤੀ ਕਿ ਹੋਸ਼ਿਆਰਪੁਰ ਦੇ ਮਾਸੂਮ ਹਰਵੀਰ ਦਾ ਕਤਲ ਕਰਨ ਵਾਲ਼ੇ ਸਾਰੇ ਦੋਸ਼ੀਆਂ ਨੂੰ ਫਾਹੇ ਲਗਾਇਆ ਜਾਵੇ ਅਤੇ ਜ਼ਲਦੀ ਫ਼ੈਸਲੇ ਲਈ ਕੇਸ ਫਾਸਟ ਟਰੈਕ ਅਦਾਲਤ ਵਿੱਚ ਚਲਾਇਆ ਜਾਵੇ। ਯਾਦ ਰਹੇ ਕਿ ਪਿਛਲੇ ਦਿਨੀਂ ਹੁਸ਼ਿਆਰਪੁਰ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਬੱਚੇ ਦੇ ਨਾਲ਼ ਕੀਤੀ ਹੈਵਾਨੀਅਤ ਤੇ ਕਤਲ ਦਾ ਮਾਮਲਾ ਸਾਹਮਣੇ ਆਇਆ। ਕਤਲ ਦੀ ਘਟਨਾ ਨੇ ਲਾਜਮੀ ਹੀ ਸੰਵੇਦਨਸ਼ੀਲ ਤਬਕੇ ਦੇ ਕਾਲਜੇ ਵਲੂੰਧਰੇ ਹਨ। ਨਿੱਤਦਿਨ ਔਰਤਾਂ, ਬੱਚੇ- ਬੱਚੀਆਂ ਨਾਲ਼ ਬਦਫੈਲੀ ਤੇ ਕਤਲ ਦੀ ਖਬਰਾਂ ਕਿਤੋਂ ਨਾ ਕਿਤੋਂ ਆਉਂਦੀਆਂ ਹਨ। ਸਮਾਜ ਵਿੱਚ ਵਧ ਰਿਹਾ ਇਹ ਅਪਰਾਧ ਸਰਮਾਏਦਾਰਾ ਸਮਾਜ ਅੰਦਰ ਵਧਦੇ ਨਿਘਾਰ ਅਤੇ ਕਨੂੰਨੀ ਨਾਕਾਮੀਆਂ ਦਾ ਹੀ ਸਿੱਟਾ ਹੈ। ਜਿਸ ਵਿੱਚ ਸਾਡੇ ਬੱਚੇ, ਧੀਆਂ-ਭੈਣਾਂ ਸੁਰੱਖਿਅਤ ਨਹੀਂ ਹਨ। ਸਮਾਜ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਦੀਆਂ ਹਨ। ਇਹਨਾਂ ਘਟਨਾਵਾਂ ਵਿੱਚ ਦੋਸ਼ੀਆਂ ਲਈ ਸਖਤ ਸਜਾਵਾਂ ਅਤੇ ਪੀੜਿਤਾਂ ਲਈ ਇਨਸਾਫ ਦੀ ਮੰਗ ਪੰਜਾਬ ਦੀ ਇਨਕਲਾਬੀ ਜਮਹੂਰੀ ਲਹਿਰ ਦਾ ਅਨਿੱਖੜਵਾਂ ਅੰਗ ਰਹੀ ਹੈ। ਹੁਸ਼ਿਆਰਪੁਰ ਵਿੱਚ ਵਾਪਰੇ ਇਸ ਕਾਂਡ ਵਿੱਚ ਦੋਸ਼ੀ ਦੀ ਪਛਾਣ ਇੱਕ ਬਿਹਾਰੀ ਪ੍ਰਵਾਸੀ ਵਜੋਂ ਹੋਈ ਹੈ। ਇਸ ਨਿੱਘਰੇ ਹੋਏ ਪਸ਼ੂ-ਬਿਰਤੀ ਇਨਸਾਨ ਨੇ ਇੱਕ ਛੋਟੇ ਬੱਚੇ ਨਾਲ਼ ਹੈਵਾਨੀਅਤ ਮਗਰੋਂ ਉਹਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਲੋਕ ਇਨਸਾਫ਼ ਮੰਚ ਮੰਗ ਕਰਦਾ ਹੈ ਕਿ ਇਸ ਵਿਅਕਤੀ ਨੂੰ ਫਾਸਟ-ਟਰੈਕ ਕੋਰਟ ਰਾਹੀਂ ਮੁਕੱਦਮਾ ਚਲਾਕੇ ਫਾਂਸੀ ਦੀ ਸਜਾ ਦਿੱਤੀ ਜਾਵੇ।ਪਰ ਅਜਿਹੇ ਮੌਕੇ ਕੁਝ ਲੋਕਦੋਖੀ ਅਤੇ ਪਿਛਾਂਹਖਿੱਚੂ ਅਨਸਰਾਂ ਵੱਲੋਂ ਇਸ ਘਟਨਾ ਨੂੰ “ਪ੍ਰਵਾਸੀ ਭਜਾਓ” ਦਾ ਨਾਹਰਾ ਦੇਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ। ਕਿਸੇ ਇੱਕ ਭਾਈਚਾਰੇ ਦੇ ਵਿਅਕਤੀ ਵੱਲੋਂ ਕੀਤੀ ਕੋਝੀ ਕਾਰਸਤਾਨੀ ਲਈ ਸਮੁੱਚੇ ਭਾਈਚਾਰੇ ਨੂੰ ਦੋਸ਼ ਦੇਣਾ ਕਿਤੇ ਵੀ ਸਹੀ ਨਹੀਂ ਹੈ। ਸ਼ੋਸਲ ਮੀਡੀਆ ਉੱਤੇ ਸਮੁੱਚੇ ਪ੍ਰਵਾਸੀ ਭਾਈਚਾਰੇ ਨੂੰ ਨਿਸ਼ਾਨਾ ਬਣਾਕੇ ਨਫਰਤੀ ਮੁਹਿੰਮ ਚਲਾਈ ਜਾ ਰਹੀ ਹੈ। ਇਹ ਲੋਕਦੋਖੀ ਅਨਸਰ ਆਵਦੇ ਸੌੜੇ ਸਿਆਸੀ ਹਿੱਤਾਂ ਖਾਤਰ ਲੋਕ-ਭਾਈਚਾਰੇ ਅੰਦਰ ਪਾਟਕਾਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਿਸੇ ਅਪਰਾਧ ਨੂੰ ਕਿਸੇ ਵਿਸ਼ੇਸ਼ ਨਸਲ ਜਾਂ ਭਾਈਚਾਰੇ ਨਾਲ਼ ਜੋੜਨਾ, ਪੂਰੀ ਤਰਾਂ ਗਲਤ ਹੈ। ਜਦਕਿ ਅਪਰਾਧੀ ਭਾਵੇਂ ਉਹ ਕਿਸੇ ਜਾਤ, ਧਰਮ, ਨਸਲ, ਕੌਮ ਦਾ ਹੋਵੇ, ਉਸ ਲਈ ਸਜਾ ਦੀ ਮੰਗ ਕਰਨੀ ਜਾਇਜ ਹੈ।
ਇਸ ਲਈ ਅਸੀ ਲੋਕ ਇਨਸਾਫ਼ ਮੰਚ ਪੰਜਾਬ ਵੱਲੋਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਦਿਆਂ ਇਸ ਘਟਨਾ ਦੇ ਦੋਸ਼ੀ ਲਈ ਫਾਸਟ-ਟਰੈਕ ਕੋਰਟ ਰਾਹੀਂ ਮੁਕੱਦਮਾ ਚਲਾਕੇ ਫਾਂਸੀ ਦੀ ਸਜਾ ਦਿੱਤੀ ਜਾਵੇ।
ਇਸ ਕੈਂਡਲ ਤੇ ਰੋਸ ਮਾਰਚ ਵਿੱਚ ਗਰੀਬ ਦਾਸ, ਦਲਵੀਰ ਹੀਰ, ਕਸ਼ਮੀਰੀ ਲਾਲ ਪਟਵਾਰੀ, ਸਰੂਪ ਕਲੇਰ, ਵਿਜੇ ਬੰਗੜ, ਅਵਤਾਰ ਸਿੰਘ ਭੋਲ਼ੇ ਵਾਲ,ਬਖ਼ਸ਼ੀ ਰਾਮ, ਰਸ਼ਪਾਲ ਖਹਿਰਾ, ਸੁਸ਼ੀਲ ਕੁਮਾਰ, ਲਖਵੀਰ ਸਿੰਘ, ਵਿਜੇ ਪਾਲ, ਸਤਵਿੰਦਰ ਸਿੰਘ, ਮੱਖਣ ਸੰਤੋਖਪੁਰਾ, ਲੰਬਰਦਾਰ ਗੁਰਮੀਤ ਸਿੰਘ, ਜੱਗੀ ਰਾਮਗੜ੍ਹ, ਇੰਦਰਜੀਤ ਲੱਭਾ, ਗੌਬਿੰਦ ਰਾਮ, ਚਰਣਜੀਤ ਗੜ੍ਹਾ, ਰਮਨ ਭੋਲ਼ੇਵਾਲ, ਡਾਕ੍ਟਰ ਰਾਜ ਕੁਮਾਰ, ਜੋਗਿੰਦਰ ਪਾਲ ਕਾਲ਼ਾ, ਪਿਆਰੇ ਲਾਲ, ਜੱਸੀ ਔਜਲਾ, ਜਸਪਾਲ, ਗੁਰਮੇਲ ਸਿੰਘ ਗੇਲਾ, ਜਗਜੀਵਨ ਰਾਮ, ਪਰਵਿੰਦਰ ਕਾਲ਼ਾ, ਬਿੰਦਰ ਰਾਮ, ਮੁਲਖ਼ ਰਾਜ, ਪਰਦੀਪ ਕੁਮਾਰ, ਦਕਸ਼ ਹੀਬਾ, ਪ੍ਰਭਾਕਰ, ਵਿਸ਼ਾਲ, ਸੰਦੀਪ, ਗੁਲਸ਼ਨ, ਧਰਮਿੰਦਰ ਕੁਮਾਰ, ਪਵਨ ਮਾਓ ਸਾਹਿਬ, ਵਿਜੈ ਮਾਓ ਸਾਹਿਬ, ਸਾਜਨ ਮਾਓ ਸਾਹਿਬ, ਲਵਪ੍ਰੀਤ ਸੰਗੋਵਾਲ,
ਬੀਬੀ ਹੰਸ ਕੌਰ, ਸੁਨੀਤਾ ਫ਼ਿਲੌਰ, ਸੰਦੀਪ ਕੁਮਾਰੀ ਸਰਪੰਚ ਰਾਮਗੜ੍ਹ, ਅੰਜੂ ਵਿਰਦੀ, ਸਮਰੀਤ, ਕਮਲਜੀਤ ਕੌਰ, ਗੀਤਾ ਰਾਣੀ, ਮਮਤਾ, ਸਰੋਜ ਰਾਣੀ, ਆਰਤੀ, ਸੁਨੀਤਾ ਰਾਣੀ, ਨੀਨਾ ਰਾਣੀ, ਕਮਲ਼ਾ, ਬਿਮਲਾ, ਮਨਦੀਪ ਕੌਰ, ਬਲਜੀਤ ਕੌਰ, ਮੀਤੋ, ਵਿਦਿਆ, ਸੋਨੀਆ ਆਦਿ ਹਾਜ਼ਰ ਸਨ।