
ਅੱਜ ਜਲੰਧਰ ਸੈਂਟਰਲ ਹਲਕੇ ਤੋ ਸਾਬਕਾ ਵਿਧਾਇਕ ਅਤੇ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਦਾ ਦੌਰਾ ਕੀਤਾ ਅਤੇ ਸਫਾਈ ਪ੍ਰਬੰਧਾਂ ਦਾ ਜਾਇਜ਼ਾ ਲਿਆ । ਇਸ ਮੌਕੇ ਤੇ ਸਫਾਈ ਦੇ ਇੰਨੇ ਮਾੜੇ ਪ੍ਰਬੰਧ ਦੇਖ ਕੇ ਹੈਰਾਨ ਹੋ ਗਏ । ਇਸ ਮੌਕੇ ਤੇ ਰਜਿੰਦਰ ਬੇਰੀ ਨੇ ਕਿਹਾ ਕਿ ਸਟੇਜਾਂ ਉੱਤੇ ਸਿਹਤ ਕ੍ਰਾਂਤੀ ਦੇ ਨਾਅਰੇ ਲਗਾਉਣ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਸਮਾਂ ਕੱਢ ਕੇ ਸਿਵਲ ਹਸਪਤਾਲ ਦੇ ਗਾਇਨੀ ਵਾਰਡ ਵਿਚ ਆ ਕੇ ਬਾਥਰੂਮਾਂ ਦਾ ਹਾਲ ਦੇਖ ਲਵੋ । ਸਾਡੀ ਆਪ ਪਾਰਟੀ ਦੇ ਆਗੂਆਂ ਕੋਲ ਮੰਗ ਹੈ ਕਿ ਜੇਕਰ ਤੁਹਾਡੇ ਕੋਲੋ ਇਹ ਕੰਮ ਨਹੀ ਕਰਵਾ ਹੋ ਰਹੇ ਤਾਂ ਜਿਸ ਤਰਾਂ ਨਾਲ ਸ਼ਹਿਰ ਦੇ ਚੌਂਕ ਪ੍ਰਾਈਵੇਟ ਫਰਮਾਂ ਕੋਲੋ ਬਣਵਾ ਰਹੇ ਹੋ ਤਾਂ ਉਸੇ ਤਰਾਂ ਨਾਲ ਇਹ ਹਸਪਤਾਲ ਵਿੱਚ ਕਿਸੇ ਪ੍ਰਾਈਵੇਟ ਫਾਰਮ ਨੂੰ ਹੀ ਦੇ ਦਿਓ ਕਿਉਕਿ ਇਹ ਕੰਮ ਤਾ ਤੁਹਾਡੇ ਬਸ ਤੋ ਬਾਹਰ ਹਨ । ਸਾਡੀ ਮਾਣਯੋਗ ਪੰਜਾਬ ਦੇ ਸਿਹਤ ਮੰਤਰੀ ਅਤੇ ਮਾਣਯੋਗ ਡਿਪਟੀ ਕਮਿਸ਼ਨਰ ਜਲੰਧਰ ਅਤੇ ਸਿਵਲ ਸਰਜਨ ਨੂੰ ਅਪੀਲ ਹੈ ਕਿ ਘੱਟੋ ਘੱਟ ਸਾਫ਼ ਸਫਾਈ ਵੱਲ ਹੀ ਧਿਆਨ ਦੇ ਦਿਓ । ਬਾਥਰੂਮ ਵਿੱਚ ਦਰਵਾਜ਼ਿਆਂ ਦੀਆਂ ਕੁੰਡੀਆਂ ਟੁੱਟੀਆਂ, ਟੂਟੀਆਂ ਟੁੱਟੀਆ, ਛਤਾ ਤੇ ਜਾਲੇ ਲੱਗੇ ਹੋਏ ਸਨ । ਰਜਿੰਦਰ ਬੇਰੀ ਨੇ ਕਿਹਾ ਕਿ ਜੇਕਰ ਸਰਕਾਰ ਸਿਹਤ ਕ੍ਰਾਂਤੀ ਦੇ ਲਈ ਸਰਕਾਰ ਕਰੋੜਾਂ ਰੁਪਏ ਦੇ ਰਹੀ ਹੈ ਤਾਂ ਉਹ ਕਰੋੜਾਂ ਰੁਪਏ ਕਿੱਥੇ ਜਾ ਰਹੇ ਹਨ , ਇਸਦਾ ਵੀ ਸਿਵਲ ਹਸਪਤਾਲ ਪ੍ਰਸ਼ਾਸ਼ਨ ਨੂੰ ਜਵਾਬ ਦੇਣਾ ਪਵੇਗਾ । ਮੁੱਖ ਮੰਤਰੀ ਜੀ ਆਓ ਆ ਕੇ ਮੌਕਾ ਦੇਖੋ, ਹੈਲੀਕਾਪਟਰਾਂ ਵਿੱਚ ਝੂਟੇ ਤੁਸੀਂ ਬਹੁਤ ਲੈ ਲਏ , ਹੁਣ ਜ਼ਮੀਨੀ ਪੱਧਰ ਤੇ ਆ ਕੇ ਸਿਵਲ ਹਸਪਤਾਲ ਜਲੰਧਰ ਵਿੱਚ ਆ ਕੇ ਬਾਥਰੂਮਾਂ ਦਾ ਹਾਲ ਦੇਖ ਲਵੋ ।