ਚੈਂਪੀਅਨਸ਼ਿਪ ਦਾ ਅੱਜ ਦੂਸਰਾ ਦਿਨ ਬਹੁਤ ਹੀ ਸ਼ਾਨਦਾਰ ਰਿਹਾ। ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਅੱਜ ਦੇ ਮੁੱਖ ਮਹਿਮਾਨ ਸ ਨਵਰੀਤ ਸਿੰਘ ਵਿਰਕ ਐਸ ਪੀ ਸੰਗਰੂਰ ਉਚੇਚੇ ਤੌਰ ‘ਤੇ ਪਹੁੰਚੇ ਸਨ। ਅਕਾਲ ਕਾਲਜ ਕੌਂਸਲ ਦੇ ਪ੍ਰਿੰਸੀਪਲ ਡਾ ਗੀਤਾ ਠਾਕੁਰ, ਅਕਾਲ ਕਾਲਜ ਕੌਂਸਲ ਦੇ ਚੇਅਰਮੈਨ ਬਲਦੇਵ ਸਿੰਘ ਭੰਮਾਬੱਦੀ,ਕੌਂਸਲ ਮੈਂਬਰ ਸ ਸਿਆਸਤ ਸਿੰਘ,ਸ ਮਨਜੀਤ ਸਿੰਘ ਵਾਲੀਆ ਵੱਲੋਂ ਨਿੱਘਾ ਸੁਆਗਤ ਕੀਤਾ ਗਿਆ। ਇੰਟਰ ਯੂਨੀਵਰਸਿਟੀ ਹੈਂਡਬਾਲ ਚੈਂਪੀਅਨਸ਼ਿਪ ਦੇ ਬਾਰੇ ਗੱਲਬਾਤ ਕਰਦਿਆਂ ਸ ਨਵਰੀਤ ਸਿੰਘ ਵਿਰਕ ਵੱਲੋਂ ਅਕਾਲ ਕਾਲਜ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਗਈ ਉਹਨਾਂ ਨੇ ਆਪਣੇ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੰਤਰਰਾਸ਼ਟਰੀ ਐਥਲੀਟ ਰਹਿ ਚੁੱਕੇ ਹਨ । ਜਿਹਨਾ ਨੇ 1992 ਅਤੇ 94 ਵਿੱਚ ਏਸ਼ੀਅਨ ਖੇਡਾਂ ਵਿੱਚ ਆਪਣੀ ਪ੍ਰਤਿਭਾ ਦਿਖਾ ਚੁੱਕੇ ਹਨ। ਅੱਜ ਜੋ ਵੀ ਉਹਨਾਂ ਦਾ ਰੁਤਬਾ ਹੈ ਉਹ ਖੇਡਾਂ ਦੀ ਬਦੌਲਤ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਬਹੁਤ ਜ਼ਰੂਰੀ ਹਨ। ਅਤੇ ਇਸ ਸ਼ਾਨਦਾਰ ਉਪਰਾਲੇ ਲਈ ਉਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਅਕਾਲ ਕਾਲਜ ਕੌਂਸਲ ਦੇ ਸਕੱਤਰ ਸ ਜਸਵੰਤ ਸਿੰਘ ਖਹਿਰਾ ਅਤੇ ਸਮੁੱਚੀ ਮੈਨੇਜਮੈਂਟ ਨੂੰ ਮੁਬਾਰਕਵਾਦ ਦਿੱਤੀ। ਬਾਅਦ ਦੁਪਹਿਰ ਦੂਸਰੇ ਸੈਸ਼ਨ ਵਿੱਚ ਜਸਵਿੰਦਰ ਕੌਰ ਐਸ ਐਚ ਓ ਸਦਰ ਥਾਣਾ ਸੰਗਰੂਰ ਵਿਸ਼ੇਸ਼ ਤੌਰ ‘ਤੇ ਪਹੁੰਚੇ। ਅਕਾਲ ਕਾਲਜ ਕੌਂਸਲ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਨਿੱਘਾ ‘ਜੀ ਆਇਆਂ’ ਆਖਿਆ ਗਿਆ। ਐਸ ਐਚ ਓ ਮੈਡਮ ਜਸਵਿੰਦਰ ਕੌਰ ਨੇ ਆਪਣੇ ਸ਼ਬਦਾ ਵਿੱਚ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਬੱਚੇ ਗਰਾਊਂਡ ਵੱਲ ਜਾਂਦੇ ਹਨ। ਉਹਨਾਂ ਕਿਹਾ ਅਗਰ ਅਸੀਂ ਖੇਡਾਂ ਵੱਲ ਨਹੀਂ ਆਵਾਂਗੇ ਤਾਂ ਸਾਡੀ ਜਵਾਨੀ ਖ਼ਤਮ ਹੈ।ਸੋ ਇਸ ਤਰ੍ਹਾਂ ਛੋਟਿਆਂ ਬੱਚਿਆਂ ਦੇ ਈਵੈਂਟ ਵੀ ਹੁੰਦੇ ਰਹਿਣੇ ਚਾਹੀਦੇ ਹਨ ਜਿਸ ਨਾਲ ਸਾਡੀ ਅਜੋਕੀ ਨੋਜਵਾਨੀ ਨਸ਼ਿਆਂ ਦੀ ਦਲਦਲ ਤੋਂ ਬਚ ਜਾਵੇ। ਉਹਨਾਂ ਅਕਾਲ ਕਾਲਜ ਆਫ਼ ਫਿਜ਼ੀਕਲ ਐਜੂਕੇਸ਼ਨ ਕਾਲਜ ਅਤੇ ਅਕਾਲ ਕਾਲਜ ਕੌਂਸਲ ਨੂੰ ਇਸ ਉਪਰਾਲੇ ਲਈ ਮੁਬਾਰਕਬਾਦ ਦਿੱਤੀ। ਅੱਜ ਦੇ ਸੈਸ਼ਨ ਵਿੱਚ ਅੱਠ ਮੈਚ ਖੇਡੇ ਗਏ ਜਿਸ ਵਿੱਚ ਟੀਮਾਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਜਿਹਨਾਂ ਵਿਚੋਂ ਸਰਦਾਰ ਪਟੇਲ ਯੂਨੀਵਰਸਿਟੀ ਮੰਡੀ ਨੇ ਯੂਨੀਵਰਸਿਟੀ ਆਫ਼ ਦਿੱਲੀ ਨੂੰ 31-24 ਦੇ ਫ਼ਰਕ ਨਾਲ ਹਰਾਇਆ। ਕਲਸਟਰ ਯੂਨੀਵਰਸਿਟੀ ਆਫ਼ ਜੰਮੂ ਨੇ ਐਮ ਜੇ ਪੀ ਆਰ ਯੂਨੀਵਰਸਿਟੀ ਬਰੇਲੀ ਨੂੰ 15-07 ਫ਼ਰਕ ਨਾਲ ਹਰਾਇਆ, ਕਮਾਉਨ ਯੂਨੀਵਰਸਿਟੀ ਨੈਨੀਤਾਲ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਨੂੰ 31-28 ਨਾਲ ਹਰਾਇਆ, ਕੇ. ਯੂ ਕੁਰੂਕਸ਼ੇਤਰਾ ਨੇ ਪੀ. ਏ .ਯੂ ਲੁਧਿਆਣਾ ਨੂੰ 19-07 ਨੂੰ ਵੱਡੇ ਫਰਕ ਨਾਲ ਹਰਾਇਆ, ਐਲ.ਪੀ ਯੂਨੀਵਰਸਿਟੀ ਫਗਵਾੜਾ ਨੇ ਸੀ.ਐਸ.ਜੇ.ਐਮ ਯੂਨੀਵਰਸਿਟੀ ਕਾਨਪੁਰ ਨੂੰ 30-07 ਨਾਲ ਹਰਾਇਆ, ਸੀ.ਡੀ.ਐਲ. ਯੂਨੀਵਰਸਿਟੀ ਸਿਰਸਾ ਨੇ ਸੈਂਟਰਲ ਯੂਨੀਵਰਸਿਟੀ ਮਹਿੰਦਰਗੜ ਨੂੰ 18-08 ਨਾਲ ਹਰਾਇਆ, ਸਪੋਰਟਸ ਯੂਨੀਵਰਸਿਟੀ ਆਫ਼ ਹਰਿਆਣਾ ਰਾਏ ,ਸੋਨੀਪਤ ਨੇ ਡਾ. ਰਮਲਾ ਯੂਨੀਵਰਸਿਟੀ ਅਯੁੱਧਿਆ ਨੂੰ 29-02 ਨਾਲ ਹਰਾਇਆ,ਐਮ.ਡੀ . ਯੂਨੀਵਰਸਿਟੀ ਰੋਹਤਕ ਨੇ ਪੰਜਾਬ ਯੂਨੀਵਰਸਿਟੀ ਨੂੰ 33-30 ਦੇ ਫ਼ਰਕ ਨਾਲ ਹਰਾਇਆ। ਕੁੱਲ ਮਿਲਾ ਕੇ ਮੁਕਾਬਲਾ ਬਹੁਤ ਹੀ ਦਿਲਚਸਪ ਰਿਹਾ।
ਪ੍ਰੋਗਰਾਮ ਦੇ ਆਖੀਰ ਵਿੱਚ ਪ੍ਰਿੰਸੀਪਲ ਡਾ ਗੀਤਾ ਠਾਕੁਰ ਵੱਲੋਂ ਅਤੇ ਕੌਂਸਲ ਮੈਂਬਰਾਂ ਵੱਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾਂ ਦਾ ਮਾਣ ਸਨਮਾਨ ਕੀਤਾ ਗਿਆ। ਇਸ ਮੌਕੇ ਡਾ ਗੁਰਸ਼ਰਨ ਸਿੰਘ ਗਿੱਲ, ਸਰਦਾਰ ਸੁਖਵਿੰਦਰ ਸਿੰਘ ਭੱਟਲ, ਪ੍ਰਿੰਸੀਪਲ ਵਿਜੇ ਪਲਾਹਾ ਅਕਾਲ ਅਕੈਡਮੀ , ਡਾ ਗੁਰਸ਼ਰਨ ਸਿੰਘ ਗਿੱਲ ਡਾਇਰੈਕਟਰ ਏ.ਆਈ.ਜੀ ਜਤਿੰਦਰ ਦੇਵ, ਹਰਪ੍ਰੀਤ ਸਿੰਘ ਪੰਜਾਬ ਪੁਲਿਸ, ਡਾ ਸੁਖਜੀਤ ਸਿੰਘ ,ਡਾ ਅਮਨਦੀਪ,ਡਾ ਹਰਜਿੰਦਰ ਸਿੰਘ,ਡਾ ਰਣਧੀਰ ਸ਼ਰਮਾ, ਮੀਡੀਆ ਮੈਨੇਜਰ ਪ੍ਰੀਤ ਹੀਰ ,ਪ੍ਰੋ ਸੁਖਵਿੰਦਰ ਸਿੰਘ,ਪ੍ਰੋ ਸੋਹਨਦੀਪ ਸਿੰਘ, ਪ੍ਰੋ ਸੁੱਖੀ ਮਾਨ ,ਪ੍ਰੋ ਰਾਜਵਿੰਦਰ ਸਿੰਘ, ਪ੍ਰੋ ਰਮਨਪ੍ਰੀਤ ਕੌਰ ,ਪ੍ਰੋ ਰਜਨੀ, ਪ੍ਰੋਫੈਸਰ ਹਰਪ੍ਰੀਤ ਕੌਰ ਫਿਜੀਕਲ ਐਜੂਕੇਸ਼ਨ ਕਾਲਜ ਅਤੇ ਸਮੂਹ ਸਟਾਫ਼ ਮੌਜੂਦ ਸਨ।