
ਅੱਜ ਜੋ ਆਮ ਆਦਮੀ ਪਾਰਟੀ ਵਲੋ ਜਲੰਧਰ ਵਿਖੇ ਵਪਾਰੀਆਂ ਸੰਬੰਧੀ ਮੀਟਿੰਗ ਰੱਖੀ ਗਈ ਸੀ, ਉਸ ਤੇ ਇਤਰਾਜ਼ ਜਤਾਉਂਦਿਆਂ ਜਿਲਾ ਕਾਂਗਰਸ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਜੋ ਆਮ ਆਦਮੀ ਪਾਰਟੀ ਵਲੋ ਵਪਾਰੀਆਂ ਨਾਲ ਮੀਟਿੰਗ ਰੱਖੀ ਗਈ ਸੀ, ਇਹ ਮੀਟਿੰਗ ਲਈ ਜੋ ਜਗਾ ਚੁਣੀ ਗਈ ਸੀ, ਇਹ ਬਿਲਕੁਲ ਗਲਤ ਜਗਾ ਮੀਟਿੰਗ ਕੀਤੀ ਗਈ, ਇਹ ਸ਼ਹਿਰ ਦਾ ਮੇਨ ਚੌਂਕ ਹੈ, ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਸਕੂਲੀ ਬੱਚਿਆਂ ਅਤੇ ਦਿਲਖੁਸ਼ਾ ਮਾਰਕੀਟ ਜਾਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਝੱਲਣੀ ਪਈ । ਜਿਥੋ ਤੱਕ ਵਪਾਰੀਆਂ ਦੀ ਗੱਲ ਹੈ ਹੁਣ ਆਪਣੇ ਕਾਰਜਕਾਲ ਦੇ ਆਖਰੀ ਸਾਲ ਦੇ ਸਮੇਂ ਆਮ ਆਦਮੀ ਪਾਰਟੀ ਨੂੰ ਵਪਾਰੀਆਂ ਦੀ ਯਾਦ ਕਿੱਥੋ ਆ ਗਈ, ਜਦੋ ਪਿਛਲੇ 4 ਸਾਲ ਵਪਾਰੀਆਂ ਦੀਆਂ ਦੁਕਾਨਾਂ ਉਪਰ ਰੋਜ਼ਾਨਾ ਜੀ ਐਸ ਟੀ ਵਿਭਾਗ ਦੀਆਂ ਰੇਡਾਂ ਪੈਂਦੀਆਂ ਰਹੀਆਂ ਉਦੋ ਆਮ ਆਦਮੀ ਪਾਰਟੀ ਦੇ ਆਗੂਆ ਨੂੰ ਵਪਾਰੀਆਂ ਦੀ ਯਾਦ ਕਿਉ ਨਹੀ ਆਈ । ਮਾਣਯੋਗ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਸਾਹਿਬ ਦੱਸਣਗੇ ਕਿ ਇਸ ਸੰਬੰਧੀ ਕੋਈ ਮਨਜ਼ੂਰੀ ਲਈ ਗਈ ਸੀ, ਜਦੋ ਕੋਈ ਆਮ ਵਿਅਕਤੀ ਮੇਨ ਰੋਡ ਤੇ ਬਿਨਾ ਮਨਜ਼ੂਰੀ ਕੋਈ ਪ੍ਰੋਗਰਾਮ ਕਰਦਾ ਹੈ ਤਾਂ ਉਸ ਉਪਰ ਕਾਰਵਾਈ ਕੀਤੀ ਜਾਂਦੀ ਹੈ ਕਿ ਜੇਕਰ ਇਹ ਪ੍ਰੋਗਰਾਮ ਬਿਨਾ ਮਨਜ਼ੂਰੀ ਤੋ ਹੋਇਆ ਹੈ ਜਿਨਾਂ ਵਲੋ ਇਹ ਪ੍ਰੋਗਰਾਮ ਕਰਵਾਇਆ ਗਿਆ ਹੈ ਉਨਾਂ ਉਪਰ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ।