ਮੁੱਲਾਂਪੁਰ ਦਾਖਾ, 23 ਫਰਵਰੀ ()-
ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਫਰੀ ਮੈਡੀਕਲ ਕੈਂਪ ਦਾ ਆਯੋਜਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਭਾਈ ਲਾਲੋ ਜੀ ਸੇਵਾ ਸੋਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਕਲੇਰ, ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜਰਨਲ ਸਕੱਤਰ ਫਾਊਂਡੇਸ਼ਨ ਜਗਜੀਵਨ ਸਿੰਘ ਗਰੀਬ, ਸਕੱਤਰ ਨਵੀ ਮਾਣਕ ਦੀ ਸਰਪ੍ਰਸਤੀ ਹੇਠ ਲਗਾਇਆ ਗਿਆ ਜਦ ਕਿ ਕੈਂਪ ਦਾ ਉਦਘਾਟਨ ਸਮਾਜਸੇਵੀ ਡਾ. ਗੁਰਪਾਲ ਸਿੰਘ ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਅਤੇ ਉੱਘੇ ਡਾ. ਪਰਮਜੀਤ ਸਿੰਘ ਸਰੋਏ ਨੇ ਕੀਤਾ। ਇਸ ਸਮੇਂ ਫਰੀ ਦਵਾਈਆਂ ਦੀ ਸੇਵਾ ਡਾ. ਮਨਜੀਤ ਕੌਰ ਸਰੋਏ ਨੇ ਕੀਤੀ। ਇਸ ਸਮੇਂ ਡਾ. ਗੌਰਵੀ ਸਰੋਏ, ਦੀਪਕ ਵਰਮਾ, ਰੋਹਨ ਵਰਮਾ, ਡਿੰਪਲ ਜੋਸ਼ੀ, ਮਨੀਸ਼ ਮਲਹੋਤਰਾ, ਲਵਪ੍ਰੀਤ ਸਿੰਘ ਅਤੇ ਰੋਬਿਨ ਦੀ ਟੀਮ ਨੇ ਸਮੁੱਚੇ ਕੈਂਪ ਦੀਆਂ ਸੇਵਾਵਾਂ ਨਿਭਾਈਆਂ ਜਦਕਿ ਕੈਂਪ ਵਿੱਚ ਬੀ.ਪੀ, ਸ਼ੂਗਰ, ਈ.ਸੀ.ਜੀ, ਕੈਲਸਟ੍ਰੌਲ, ਯੂਰਿਕ ਐਸਿਡ ਆਦਿ ਦਾ ਚੈੱਕਅਪ ਅਤੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਇਸ ਸਮੇਂ ਕੈਂਪ ਵਿਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਦੀਪਕ ਹਾਰਟ ਇੰਸਟੀਚਿਊਟ ਸਰਾਭਾ ਨਗਰ ਦੇ ਮੁਖੀ ਡਾ. ਕੁਲਵੰਤ ਸਿੰਘ (ਐਮ.ਡੀ ਮੈਡੀਸਨ) ਨੇ ਸਰਪ੍ਰਸਤੀ ਕੀਤੀ।
ਇਸ ਸਮੇਂ ਬਾਵਾ, ਗੁਰਪਾਲ ਅਤੇ ਸਰੋਏ ਨੇ ਕਿਹਾ ਕਿ ਮੈਡੀਕਲ ਕੈਂਪ ਲਗਾ ਕੇ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਅਤੇ ਇਨਸਾਨ ਧੰਨ ਹਨ। ਲੋੜ ਹੈ ਇਹਨਾਂ ਨੂੰ ਉਤਸ਼ਾਹਿਤ ਕਰੀਏ। ਉਹਨਾਂ ਕਿਹਾ ਕਿ ਡਾ. ਐੱਸ.ਪੀ ਸਿੰਘ ਉਬਰਾਏ ਜੋ ਸਰਬੱਤ ਦਾ ਭਲਾ ਟਰਸਟ ਰਾਹੀਂ ਅੰਤਰਰਾਸ਼ਟਰੀ ਪੱਧਰ ‘ਤੇ ਮਹਾਨ ਗੁਰੂਆਂ ਦੇ ਦਰਸਾਏ ਰਸਤੇ ‘ਤੇ ਚੱਲ ਕੇ ਸੇਵਾ ਨਿਭਾ ਰਹੇ ਹਨ ਅਤੇ ਸਭ ਪੰਜਾਬੀਆਂ ਨੂੰ ਉਨ੍ਹਾਂ ‘ਤੇ ਮਾਣ ਹੈ।
ਇਸ ਸਮੇਂ ਦਰਸ਼ਨ ਸਿੰਘ ਫੌਜੀ, ਰਾਮ ਸਿੰਘ, ਗੁਰਦੇਵ ਕੌਰ, ਕਮਲਜੀਤ ਕੌਰ, ਹਰਪ੍ਰੀਤ ਕੌਰ, ਜਸਵਿੰਦਰ ਕੌਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।