ਅੱਜ ਬਰਨਾਲਾ ਵਿਖੇ ਹੋਈ ਮਨਰੇਗਾ ਬਚਾਓ ਮਹਾਂ ਰੈਲੀ ਜਿਸ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਮਲਿਕਾਰਜੁਨ ਖੜਗੇ ਜੀ, ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਪਹੁੰਚ ਰਹੇ ਹਨ, ਉਸ ਰੈਲੀ ਵਿਚ ਸ਼ਾਮਲ ਹੋਣ ਲਈ ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਅਤੇ ਜ਼ਿਲਾ ਪ੍ਰਧਾਨ ਰਜਿੰਦਰ ਬੇਰੀ ਆਪਣੇ ਹਲਕੇ ਦੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨਾਲ ਕਾਂਗਰਸ ਭਵਨ ਜਲੰਧਰ ਤੋ ਰਵਾਨਾ ਹੋਏ । ਇਸ ਮੌਕੇ ਤੇ ਰਜਿੰਦਰ ਬੇਰੀ ਨੇ ਕਿਹਾ ਕਿ ਕੇਂਦਰ ਦੀ ਮੌਜੂਦਾ ਸਰਕਾਰ ਜੋ ਕਿ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਧੱਕਾ ਕਰ ਰਹੀ ਹੈ, ਇਹ ਕਾਂਗਰਸ ਪਾਰਟੀ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ, ਇਸ ਸਬੰਧੀ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਮਹਾਂ ਰੈਲੀ ਹੋ ਰਹੀ ਹੈ, ਉਸ ਦੇ ਸੰਬੰਧ ਵਿੱਚ ਮਹਾਂ ਰੈਲੀ ਵਿੱਚ ਸ਼ਾਮਲ ਹੋਣ ਲਈ ਅਤੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਨਾਅਰਾ ਬੁਲੰਦ ਕਰ ਲਈ ਜਾ ਰਹੇ ਹਾਂ । ਇਸ ਮੌਕੇ ਤੇ ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਵਿਜੇ ਕੁਮਾਰ ਦਕੋਹਾ, ਮਨਦੀਪ ਜੱਸਲ, ਸੁਨੀਲ ਦਕੋਹਾ, ਜਤਿੰਦਰ ਜੋਨੀ, ਰਾਜੇਸ਼ ਜਿੰਦਲ, ਮੰਗਾ ਮੁਧੜ , ਦੀਨਾ ਨਾਥ, ਮੱਖਣ ਸਿੰਘ, ਰਵੀ ਬੱਗਾ, ਅਰੁਣ ਸਹਿਗਲ, ਕਰਨ ਵਰਮਾ, ਮੁਖਤਿਆਰ ਅਹਿਮਦ, ਦਰਸ਼ਨ ਸਿੰਘ ਪਹਿਲਵਾਨ, ਬੇਅੰਤ ਸਿੰਘ ਪਹਿਲਵਾਨ, ਆਲਮ ਅਲੀ, ਆਨੰਦ ਬਿੱਟੂ, ਹਰਜੋਧ ਜੋਧਾ, ਸੁਧੀਰ ਘੁੱਗੀ, ਸੁਭਾਸ਼ ਅਗਰਵਾਲ, ਆਦੇਸ਼ ਮਾਗੋ, ਹੁਸਨ ਲਾਲ, ਤਿਲਕ ਰਾਜ ਚੋਹਕਾਂ, ਐਡਵੋਕੇਟ ਸੰਦੀਪ ਕੁਮਾਰ, ਰੋਹਿਤ ਸਹਿਗਲ, ਕ੍ਰਿਸ਼ਨ ਕਾਲੀਆਂ, ਰੋਹਿਤ ਤਲਵਾੜ, ਮੁਨੀਸ਼ ਗੁਪਤਾ , ਮੌਜੂਦ ਸਨ