
ਮਹਿਲਾ ਕਾਂਗਰਸ ਨੇ ਕੀਤਾ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ
ਅੱਜ ਜਿਲਾ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਕੰਚਨ ਠਾਕੁਰ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ । ਇਸ ਮੌਕੇ ਤੇ ਜਿਲਾ ਮਹਿਲਾ ਕਾਂਗਰਸ ਪ੍ਰਧਾਨ ਕੰਚਨ ਠਾਕੁਰ, ਜਲੰਧਰ ਵੈਸਟ ਤੋ ਇੰਚਾਰਜ ਸੁਰਿੰਦਰ ਕੌਰ, ਕੌਂਸਲਰ ਡਾ ਜਸਲੀਨ ਸੇਠੀ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਪੂਰੀ ਤਰਾਂ ਨਾਲ ਫ਼ੇਲ ਸਾਬਿਤ ਹੋ ਰਹੀ ਹੈ । ਲੋਕ ਸਿਲੰਡਰ ਲੈਣ ਲਈ ਲੰਬੀਆ ਲੰਬੀਆ ਲਾਈਨਾਂ ਵਿੱਚ ਲਗਣ ਵਿੱਚ ਮਜਬੂਰ ਹਨ । ਲੋਕ 3 ਗੁਣਾ ਪੈਸੇ ਵੱਧ ਦੇ ਕੇ ਬਲੈਕ ਵਿੱਚ ਸਿਲੰਡਰ ਲੈਣ ਲਈ ਮਜਬੂਰ ਹਨ । ਮਹਿਲਾ ਕਾਂਗਰਸ ਦੀਆਂ ਵਰਕਰਾਂ ਨੇ ਨਰਿੰਦਰ ਗਾਇਬ ਅਤੇ ਸਿਲੰਡਰ ਗਾਇਬ ਦੇ ਨਾਅਰੇ ਲਗਾ ਕੇ ਮੋਦੀ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ । ਮੋਦੀ ਸਰਕਾਰ ਇਸ ਅਹਿਮ ਮੁੱਦੇ ਤੇ ਕੁਝ ਨਹੀ ਬੋਲ ਰਹੀ । ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਵਿੱਚ ਪੂਰੀ ਤਰਾਂ ਨਾਲ ਬੀਜੇਪੀ ਦੀ ਮੋਦੀ ਸਰਕਾਰ ਫੇਲ ਹੋ ਚੁੱਕੀ ਹੈ । ਇਸ ਮੌਕੇ ਤੇ ਜਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਬਬਲੀ ਬਰਾੜ, ਵੰਦਨਾ ਮਹਿਤਾ, ਐਡਵੋਕੇਟ ਮਧੂ ਰਚਨਾ, ਆਸ਼ਾ ਅਗਰਵਾਲ, ਪਲਵੀ, ਭਾਵਨਾ, ਸਨੇਹਾ, ਸੋਨਮ ਦੇਵਾ, ਬਲਜੀਤ, ਖੁਸ਼ੀ, ਮੋਨਿਕਾ, ਕਵੀ, ਆਸ਼ਾ ਠਾਕੁਰ, ਰਣਜੀਤ ਕੌਰ, ਧੋਨੀ ਥਾਪਰ, ਨਰੇਸ਼ ਵਰਮਾ, ਅਰੁਣ ਸਹਿਗਲ, ਗੁਲਸ਼ਨ ਮਿੱਡਾ, ਹਰੀਸ਼ ਅਰੋੜਾ, ਪ੍ਰਭਦਿਆਲ ਭਗਤ, ਕਰਨ ਵਰਮਾ, ਅਕਸ਼ਵੰਤ ਖੋਸਲਾ, ਯਸ਼ ਪਾਲ, ਸੁਧੀਰ ਘੁੱਗੀ, ਟੌਨੂ ਜਿੰਦਲ, ਵਿਪਿਨ ਕੁਮਾਰ, ਵਿਕਰਮ ਦੱਤਾ, ਆਲਮ ਅਲੀ , ਬ੍ਰਹਮ ਦੇਵ ਸਹੋਤਾ, ਮੁਨੀਸ਼ ਪਾਹਵਾ, ਮੁਕੇਸ਼ ਗਰੋਵਰ , ਅਨਿਲ ਕੁਮਾਰ, ਅਸ਼ੋਕ ਹੰਸ, ਰਵੀ ਬੱਗਾ, ਰਾਹੁਲ ਧੀਰ ਮੌਜੂਦ ਸਨ