Sliderपंजाब

ਸਿੱਖ ਤਾਲਮੇਲ ਕਮੇਟੀ ਈਦ ਦੇ ਪਵਿੱਤਰ ਤਿਉਹਾਰ ਤੇ ਮੁਸਲਮਾਨ ਵੀਰਾਂ ਨੂੰ ਮੁਬਾਰਕਾਂ ਦਿੱਤੀਆਂ

ਅੱਜ ਈਦ ਦੇ ਪਵਿੱਤਰ ਤਿਉਹਾਰ ਨੂੰ ਮੁਸਲਮਾਨ ਭਾਈਚਾਰੇ ਵੱਲੋਂ ਬੜੇ ਉਤਸਾਹ ਅਤੇ ਜੋਸ਼ ਨਾਲ ਮਨਾਇਆ ਗਿਆ ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵੱਲੋਂ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅਤੇ ਓਹਨਾ ਦੀ ਚੜਦੀਕਲਾ ਅਤੇ ਤੰਦਰੁਸਤੀ ਦੀ ਕਾਮਨਾ ਕੀਤੀ ਇਸ ਮੌਕੇ ਤੇ ਮੌਜੂਦ ਤਜਿੰਦਰ ਸਿੰਘ ਪਰਦੇਸੀ ਅਤੇ ਗੁਰਦੀਪ ਸਿੰਘ ਕਾਲੀਆ ਕਾਲੋਨੀ ਮਨਮਿੰਦਰ ਸਿੰਘ ਭਾਟੀਆ ਅਤੇ ਕਮਲਜੀਤ ਸਿੰਘ ਕੰਮਾਂ ਨੇ ਕਿਹਾ ਕਿਹਾ ਪੰਜਾਬੀਆਂ ਦੀ ਇਹੋ ਹੀ ਤਾਂ ਖੂਬਸੂਰਤੀ ਹੈ ਉਹ ਹਰ ਤਰਾਂ ਦੇ ਤਿਉਹਾਰ ਰਲ ਮਿਲਕੇ ਮਨਾਉਂਦੇ ਹਨ ਜਿਸ ਨਾਲ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਿਚ ਮਦਦ ਮਿਲਦੀ ਹੈ ਇਸ ਮੌਕੇ ਤੇ ਮੁਸਲਮਾਨ ਵੀਰਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਅਤੇ ਗਲੇ ਮਿਲਕੇ ਵਧਾਈਆਂ ਦਿੱਤੀਆਂ

Related Articles

Back to top button