ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਡੀ ਐਮ ਗਗਨਦੀਪ ਸਿੰਘ ਰੰਧਾਵਾ ਖੁਦਕੁਸ਼ੀ ਮਾਮਲੇ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਹੈ ਅਤੇ ਇਸ ਕੇਸ ਨਾਲ ਸੰਬੰਧਤ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਖ਼ਿਲਾਫ਼ ਪਰਚਾ ਦਰਜ ਹੋਵੇ । ਜਿਸ ਤਰੀਕੇ ਨਾਲ ਪੰਜਾਬ ਸਰਕਾਰ ਦੇ ਮੰਤਰੀ ਨੇ ਸਰਕਾਰੀ ਕੰਮ ਵਿੱਚ ਦਖਲਅੰਦਾਜ਼ੀ ਕੀਤੀ ਅਤੇ ਟੈਂਡਰਾਂ ਨੂੰ ਲੈ ਕੇ ਅਫ਼ਸਰ ਨੂੰ ਘਰ ਬੁਲਾ ਕੇ ਅਫ਼ਸਰ ਉਪਰ ਪ੍ਰੈਸ਼ਰ ਪਾਇਆ ਕੁੱਟਮਾਰ ਕੀਤੀ, ਜਲੀਲ ਕੀਤਾ । ਉਸ ਅਫ਼ਸਰ ਦੀ ਵੀਡੀਓ ਬਣਾਈ, ਉਸ ਅਫ਼ਸਰ ਨੂੰ ਅਤੇ ਉਸਦੇ ਪਰਿਵਾਰ ਨੂੰ ਗੈਂਗਸਟਰਾਂ ਕੋਲੋ ਮਰਵਾਉਣ ਦੀ ਧਮਕੀ ਦਿੱਤੀ । ਅਤੇ ਮੰਤਰੀ ਨੇ ਕਿਹਾ ਕਿ ਮੇਰੇ ਹੁਕਮਾਂ ਤੋਂ ਬਿਨਾਂ ਕੋਈ ਕੰਮ ਨਾ ਕੀਤਾ ਜਾਵੇ ਡੀ ਐਮ ਨੇ ਸੁਸਾਈਡ ਕਰਨ ਤੋ ਪਹਿਲਾ ਵੀਡੀਓ ਬਣਾ ਕੇ ਮੰਤਰੀ ਦਾ ਨਾਂ ਲਿਆ ਅਤੇ ਕਿਹਾ ਕਿ ਮੰਤਰੀ ਵਲੋਂ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ । ਉਸ ਦੇ ਸੰਬੰਧ ਵਿੱਚ ਅਫ਼ਸਰ ਵਲੋ ਦੁਖੀ ਹੋ ਕੇ ਇਹ ਕਦਮ ਚੁੱਕਿਆ ਗਿਆ ਕਿ ਖੁਦਕੁਸ਼ੀ ਕਰਨ ਲਈ ਮਜਬੂਰ ਹੋਣਾ ਪਿਆ । ਕਾਂਗਰਸ ਪਾਰਟੀ ਮੰਗ ਕਰਦੀ ਹੈ ਕਿ ਇਸ ਮਾਮਲੇ ਦੀ ਸੀ ਬੀ ਆਈ ਜਾਂਚ ਕਰਕੇ ਮੰਤਰੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਪਰਚਾ ਦਰਜ ਕਰਕੇ, ਮੰਤਰੀ ਲਾਲ ਜੀਤ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਜਾਵੇ । ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਆਮ ਘਰਾਂ ਦੇ ਦਸ ਕੇ ਲੋਕਾਂ ਦੇ ਅਖੀ ਘਟਾ ਪਾ ਕੇ ਅਫ਼ਸਰਾਂ ਨਾਲ ਬਦਸਲੂਕੀ ਕਰ ਰਹੀ ਹੈ । ਲਾਲਜੀਤ ਭੁੱਲਰ ਦੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ ਅਤੇ ਇਸਦੇ ਕਾਰਜਕਾਲ ਦੌਰਾਨ ਹੋਏ ਕੰਮਾਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ । ਇਸ ਮੌਕੇ ਤੇ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ, ਗੁਰਵਿੰਦਰਪਾਲ ਸਿੰਘ ਬੰਟੀ ਨੀਲਕੰਠ, ਨਿਰਮਲ ਕੋਟ ਸਾਦਿਕ, ਡਾ ਜਸਲੀਨ ਸੇਠੀ, ਬਲਰਾਜ ਠਾਕੁਰ, ਸੁਦੇਸ਼ ਭਗਤ, ਅਰੁਣ ਰਤਨ, ਸੋਨੂੰ ਸੰਧਰ, ਗੁਲਸ਼ਨ ਮਿੱਡਾ, ਸ਼ਾਲੂ ਜਾਰੇਵਾਲ, ਬੌਬੀ ਸੋਂਧੀ, ਮਦਨ ਲਾਲ ਨਾਹਰ, ਲਵੀ ਸੋਹਲ, ਬ੍ਰਹਮ ਦੇਵ ਸਹੋਤਾ, ਅਕਸ਼ਵੰਤ ਖੋਸਲਾ, ਨਿਸ਼ਾਂਤ ਘਈ, ਵਿਕਰਮ ਸ਼ਰਮਾ, ਸੂਰਜ ਪ੍ਰਕਾਸ਼ ਲਾਡੀ, ਰਣਦੀਪ ਸੂਰੀ, ਹਾਮਿਦ ਮਸੀਹ, ਅੰਗਦ ਦੱਤਾ, ਰਸ਼ਪਾਲ ਜਾਖੂ, ਅਨਿਲ ਕੁਮਾਰ, ਮੱਖਣ ਸਿੰਘ, ਮਸਤ ਰਾਮ, ਵਿੱਕੀ ਪ੍ਰਧਾਨ, ਈਸ਼ਵਰ ਸੌਕਰ, ਪ੍ਰੇਮ ਨਾਥ ਦਕੋਹਾ, ਵਿਕਰਮ ਭੰਡਾਰੀ, ਨਰੇਸ਼ ਵਰਮਾ, ਜਗਜੀਤ ਜੀਤਾ, ਅਵਤਾਰ ਵਿਰਦੀ, ਵਰਿੰਦਰ ਕੁਮਾਰ, ਅਸ਼ਵਨੀ ਮਲਹੋਤਰਾ, ਰੋਹਨ ਚੱਢਾ, ਅਸ਼ੋਕ ਖੰਨਾ, ਵੰਦਨਾ ਮਹਿਤਾ, ਮੁਕੇਸ਼ ਗਰੋਵਰ , ਮੰਗਾ ਸਿੰਘ ਮੁਧੜ , ਸਤਿਅਮ ਜੈਰਥ, ਪਾਰੂ ਜੈਨ, ਗੌਤਮ ਖੋਸਲਾ , ਲੇਖ ਰਾਜ, ਭਾਰਤ ਭੂਸ਼ਣ, ਮਾਸਟਰ ਸ਼ਰੀਫ ਚੰਦ, ਅਖਲਿੰਦਰ, ਮਨੀਸ਼ ਪਾਹਵਾ ਮੌਜੂਦ ਸਨ ।