ਰਜਿੰਦਰ ਬੇਰੀ ਨੇ ਇਸ ਮਾਮਲੇ ਵਿੱਚ ਕੀਤੀ ਪ੍ਰੈਸ ਵਾਰਤਾ
ਅੱਜ ਕਾਂਗਰਸ ਭਵਨ ਜਲੰਧਰ ਵਿਖੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਅਜ ਬਾਡੀਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਤੇ ਜੋ ਫੋਰਟਿਸ ਹਸਪਤਾਲ ਦੇ ਡਾਕਟਰਾਂ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਸੀ, ਉਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਵਲੋਂ ਇਸ ਕੇਸ ਦੀ ਦੋਬਾਰਾ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ, ਇਸ ਤੋ ਸਾਫ਼ ਪਤਾ ਲੱਗਦਾ ਹੈ ਕਿ ਦੋਸ਼ੀ ਡਾਕਟਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਕ ਪਾਸੇ ਸਰਕਾਰ ਵਰਿੰਦਰ ਘੁੰਮਣ ਦੇ ਨਾਂ ਤੇ ਪਾਰਕਾਂ ਬਣਾ ਰਹੀ ਹੈ ਅਤੇ ਇਕ ਪਾਸੇ ਵਰਿੰਦਰ ਘੁੰਮਣ ਦੇ ਦੋਸ਼ੀ ਡਾਕਟਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਵਿਚ ਸਰਕਾਰ ਲੱਗੀ ਹੋਈ ਹੈ । ਬਾਡੀਬਿਲਡਰ ਵਰਿੰਦਰ ਘੁੰਮਣ ਸਾਡੇ ਪੰਜਾਬ ਦਾ ਹੀ ਨਹੀ ਪੂਰੇ ਦੇਸ਼ ਦਾ ਮਾਣ ਸਨ, ਇਸੇ ਤਰਾਂ ਨਾ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਮਿਲ ਰਿਹਾ ਹੈ । ਰਜਿੰਦਰ ਬੇਰੀ ਨੇ ਕਿਹਾ ਕਿ ਜੇਕਰ ਇਸ ਸਰਕਾਰ ਨੇ ਦੋਸ਼ੀ ਡਾਕਟਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ 2027 ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ । ਇਸ ਪ੍ਰੈਸ ਵਾਰਤਾ ਵਿੱਚ ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਅੰਗਦ ਦੱਤਾ, ਅਨਿਲ ਕੁਮਾਰ, ਸੰਜੀਵ ਦੁਆ ਮੌਜੂਦ ਸਨ ।