
ਜਲੰਧਰ 13.04.2026 : ਸਿਹਤ ਵਿਭਾਗ ਵੱਲੋਂ ਸਿਵਲ ਸਰਜਨ ਡਾ. ਰਾਜੇਸ਼ ਗਰਗ ਦੀ ਅਗਵਾਈ ਹੇਠ ਸੋਮਵਾਰ ਨੂੰ ਮੈਡੀਕਲ ਅਫਸਰ (ਏ.ਆਰ.ਟੀ ), ਆਈ.ਸੀ.ਟੀ.ਸੀ., ਅਤੇ ਡੀ.ਐੱਸ.ਆਰ. ਕਾਊਂਸਲਰ, ਟੀ.ਆਈ. ਮੈਨੇਜਰ, ਸੀ.ਐੱਸ.ਸੀ. ਕੋਆਰਡੀਨੇਟਰ ਸਟਾਫ ਨਾਲ ਨੈਸ਼ਨਲ ਲੈਵਲ ਤੇ ਚੱਲ ਰਹੇ ਮਿਸ਼ਨ ਏਡਜ਼ ਸੁਰੱਕਸ਼ਾ ਅਧੀਨ ਮੀਟਿੰਗ ਕੀਤੀ ਗਈ।ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ, ਜਿਲ੍ਹਾ ਟੀ.ਬੀ.ਅਫਸਰ (ਕਾ.) ਡਾ.ਪਰਮਵੀਰ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਗੁਰਦੀਪ ਸਿੰਘ, ਦੀਪਕ ਕੁਮਾਰ ਕਲੀਨੀਕਲ ਸਰਵਿਸ ਅਫਸਰ ਅਤੇ ਲਕਸ਼ਮੀ ਰਾਣੀ ਕਲੱਸਟਰ ਪ੍ਰੋਗਰਾਮ ਮੈਨੇਜਰ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਿਵਲ ਸਰਜਨ ਵੱਲੋਂ 95-95-99 ਦਾ ਟੀਚਾ ਪ੍ਰਾਪਤ ਕਰਨ ਲਈ ਸਟਾਫ ਵੱਲੋਂ ਕੀਤੇ ਜਾ ਰਹੇ ਕੰਮ ਦੀ ਸਮੀਖਿਆ ਕੀਤੀ ਗਈ।
ਇਸ ਮੌਕੇ ਸਿਵਲ ਸਰਜਨ ਡਾ ਰਾਜੇਸ ਗਰਗ ਨੇ 95-95-99 ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨੁਮਾਨਿਤ ਆਬਾਦੀ ਵਿੱਚੋਂ 95 ਪ੍ਰਤੀਸ਼ਤ ਲੋਕਾਂ ਨੂੰ ਆਪਣੇ ਐੱਚ. ਆਈ.ਵੀ. ਹੋਣ ਦੇ ਸਟੇਟਸ ਦਾ ਪਤਾ ਹੋਣਾ, 95 ਦਾ ਮਤਲਬ ਜਿਨ੍ਹਾਂ ਨੂੰ ਐੱਚ ਆਈ ਵੀ ਪੌਜੇਟਿਵ ਸਥਿਤੀ ਦਾ ਪਤਾ ਲੱਗ ਗਿਆ ਹੈ ਉਨ੍ਹਾਂ ਵਿੱਚੋਂ 95 ਪ੍ਰਤੀਸ਼ਤ ਏ ਆਰ ਟੀ ਦਵਾਈ ਤੇ ਹੋਣਾ ਅਤੇ 99 ਦਾ ਮਕਸਦ ਜਿਹੜੇ ਲੋਕ ਦਵਾਈ ਲੈ ਰਹੇ ਹਨ ਉਨ੍ਹਾਂ ਦਾ ਵਾਇਰਲ ਲੋਡ ਘੱਟ ਹੋਣਾ।ਸਿਵਲ ਸਰਜਨ ਵੱਲੋਂ ਸਟਾਫ ਨੂੰ 100 ਫੀਸਦੀ ਟੀਚਾ ਹਾਸਿਲ ਕਰਨ ਦੀ ਹਦਾਇਤ ਕੀਤੀ ਗਈ।
ਮੀਟਿੰਗ ਦੌਰਾਨ ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਮਨ ਗੁਪਤਾ ਨੇ ਕਿਹਾ ਕਿ ਐੱਚ. ਆਈ.ਵੀ. ਪੀੜਿਤ ਮਰੀਜ਼ਾਂ ਜੋ ਇਲਾਜ ਅਧੀਨ ਹਨ ਉਨ੍ਹਾਂ ਦਾ ਸਮੇਂ ਸਮੇਂ ‘ਤੇ ਫਾਲੋਅੱਪ ਕੀਤਾ ਜਾਵੇ ਅਤੇ ਜੋ ਮਰੀਜ਼ ਦੂਸਰੀ ਜਗ੍ਹਾ ਸ਼ਿਫਟ ਹੋ ਜਾਂਦੇ ਹਨ ਉਨ੍ਹਾਂ ਦਾ ਵੀ ਮੁਕੰਮਲ ਰਿਕਾਰਡ ਰੱਖਿਆ ਜਾਵੇ।